ਹਸਪਤਾਲ ਪ੍ਰਬੰਧਕਾਂ ਨੇ ਦੋਸ਼ਾਂ ਨੂੰ ਨਕਾਰਿਆ

ਹਰਿੰਦਰ ਸ਼ਾਰਦਾ, ਪਟਿਆਲਾ : 21 ਨੰਬਰ ਫ਼ਾਟਕ ਨੇੜੇ ਪੈਂਦੇ ਇਕ ਨਿੱਜੀ ਹਸਪਤਾਲ ਖਿਲਾਫ਼ ਮਰੀਜ਼ ਦੇ ਪਰਿਵਾਰ ਵੱਲੋਂ ਇਲਾਜ਼ 'ਚ ਲਾਪਰਵਾਹੀ ਦੇ ਦੋਸ਼ ਲਾਏ ਹਨ। ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਏ ਹਨ ਕਿ ਉਨਾਂ੍ਹ ਦੇ ਲੜਕੇ ਦੇ ਿਢੱਡ 'ਚ ਪੱਥਰੀ ਹੋਣ ਕਾਰਨ ਇਥੇ ਭਰਤੀ ਕਰਵਾਇਆ ਸੀ। ਜਿਥੇ ਆਪੇ੍ਸ਼ਨ ਤਾਂ ਕਰ ਦਿੱਤਾ ਗਿਆ ਪਰ ਪੱਥਰੀ ਨੂੰ ਬਾਹਰ ਨਹੀਂ ਕੱਿਢਆ ਤੇ ਹੋਰ ਦਿੱਕਤਾਂ ਵੱਧ ਗਈਆਂ। ਇਸ ਸਬੰਧੀ ਪਰਿਵਾਰ ਵੱਲੋਂ ਡੀਜੀਪੀ ਪੰਜਾਬ ਇਕਬਾਲਪ੍ਰਰੀਤ ਸਿੰਘ ਸਹੋਤਾ ਤੇ ਮੁੱਖ ਮੰਤਰੀ ਚੰਨੀ ਨੂੰ ਲਿਖ਼ਤ ਰੂਪ 'ਚ ਸ਼ਿਕਾਇਤ ਕਰ ਕੇ ਕਾਰਵਾਈ ਦੀ ਮੰਗ ਕੀਤੀ ਹੈ। ਉਧਰ ਦੂਜੇ ਪਾਸੇ ਹਸਪਤਾਲ ਦੇ ਪ੍ਰਬੰਧਕਾਂ ਵਲੋਂ ਪਰਿਵਾਰ ਵਲੋਂ ਲਗਾਏ ਜਾ ਰਹੇ ਦੋਸ਼ਾਂ ਨੂੰ ਮੁੱਢੋਂ ਨਕਾਰ ਦਿੱਤਾ ਹੈ।

ਮਹੇਸ਼ਰੀ ਕਾਲੋਨੀ, ਬਠਿੰਡਾ ਵਾਸੀ ਮਹੇਸ਼ ਕੁਮਾਰ ਨੇ ਦੱਸਿਆ ਕਿ ਉਸ ਦਾ ਲੜਕਾ ਲਵਿਸ਼ ਕੁਮਾਰ ਪਟਿਆਲਾ ਵਿਖੇ ਪ੍ਰਰੀਖਿਆ ਦੀ ਤਿਆਰੀ ਕਰ ਰਿਹਾ ਹੈ। ਜੋ ਕਿ ਇਕ ਨਿੱਜੀ ਇੰਸਟੀਚਿਊਟ ਵਿਚ ਪੜ੍ਹ ਰਿਹਾ ਹੈ। 18 ਸਤੰਬਰ 2021 ਦੀ ਰਾਤ ਨੂੰ ਉਸ ਦੇ ਅਚਾਨਕ ਪੇਟ ਵਿਚ ਦਰਦ ਉੱਠ ਗਿਆ, ਜਿਸ ਦੇ ਇਲਾਜ ਲਈ ਉਨਾਂ੍ਹ ਵਲੋਂ ਅਗਲੇ ਦਿਨ 21 ਨੰਬਰ ਫ਼ਾਟਕ 'ਤੇ ਪੈਂਦੇ ਇਕ ਨਿੱਜੀ ਹਸਪਤਾਲ ਵਿਖੇ ਭਰਤੀ ਕਰਵਾ ਦਿੱਤਾ ਗਿਆ। ਜਿਥੇ ਡਾਕਟਰ ਵਲੋਂ ਪੱਥਰੀ ਕਰ ਕੇ ਹਾਲਤ ਗੰਭੀਰ ਹੋਣ ਕਾਰਨ ਤੁਰੰਤ ਆਪੇ੍ਸ਼ਨ ਕਰਨ ਦੀ ਹਦਾਇਤ ਕੀਤੀ। ਹਾਲਾਂਕਿ ਉਸ ਦੇ ਲੜਕੇ ਦਾ ਆਪੇ੍ਸ਼ਨ ਆਊਸ਼ਮਾਨ ਕਾਰਡ ਰਾਹੀਂ ਹੋ ਗਿਆ। ਆਪ੍ਰਰੇਸ਼ਨ ਦੇ 15 ਦਿਨਾਂ ਬਾਅਦ ਹੀ ਉੁਸ ਦੇ ਲੜਕੇ ਦੀ ਤਬੀਅਤ ਮੁੜ ਖਰਾਬ ਹੋ ਗਈ ਤਾਂ ਉਹ ਹਸਪਤਾਲ ਵਿਖੇ ਪੁੱਜੇ ਤਾਂ ਉਥੇ ਡਾਕਟਰ ਵਲੋਂ ਸਟੰਟ ਕੱਢਣ ਲਈ ਆਪੇ੍ਸ਼ਨ ਕਰ ਦਿੱਤਾ, ਜਿਸ ਦੇ ਕੁੱਝ ਦਿਨਾਂ ਬਾਅਦ ਉਸ ਦੇ ਲੜਕੇ ਦੇ ਮੁੜ ਦਰਦ ਉਠ ਖੜਿਆ ਜਦੋਂ ਹਸਪਤਾਲ ਚੈੱਕਅਪ ਕਰਾਉਣ ਲਈ ਪੁੱਜ਼ੇ ਤਾਂ ਡਾਕਟਰ ਵਲੋਂ ਮੁੜ ਹੋਰ ਸਟੰਟ ਪਾਉਣ ਦੀ ਸਲਾਹ ਦਿੱਤੀ। ਇਸ ਦੌਰਾਨ ਡਾਕਟਰ ਵਲੋਂ ਪਰਿਵਾਰ ਨੂੰ ਡਰਾਉਣ ਦੀ ਵੀ ਕੋਸ਼ਿਸ਼ ਕੀਤੀ। ਡਾਕਟਰ ਨੇ ਕਿਹਾ ਕਿ ਉਸ ਦਾ ਇਲਾਜ਼ ਆਊਸ਼ਮਾਨ ਰਾਹੀਂ ਮੁਫ਼ਤ ਹੋ ਜਾਵੇਗਾ ਤੇ ਉਸ 'ਚੋਂ ਹੀ 30 ਹਜ਼ਾਰ ਰੁਪਏ ਖਰਚਾ ਆਵੇਗਾ ਪਰ ਉਹ ਸਹਿਮਤ ਨਾ ਹੋਏ ਜਦੋਂ ਉਨਾਂ੍ਹ ਨੇ ਬਠਿੰਡੇ ਜਾ ਕੇ ਹੋਰਨਾਂ ਡਾਕਟਰਾਂ ਤੋਂ ਚੈੱਕਅਪ ਕਰਵਾਇਆ ਤਾਂ ਪੱਥਰੀ ਉਸ ਦੇ ਲੜਕੇ ਦੇ ਿਢੱਡ ਵਿਚ ਹੀ ਸੀ ਤੇ ਹਸਪਤਾਲ ਦੇ ਪ੍ਰਬੰਧਕਾਂ ਵਲੋਂ ਆਪੇ੍ਸ਼ਨ ਦੇ ਨਾਂ 'ਤੇ ਉਸ ਦੀ ਲੁੱਟ ਕੀਤੀ ਜਾ ਰਹੀ ਸੀ। ਇਸ ਕਾਰਨ ਉਸ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੈ। ਉਨਾਂ੍ਹ ਡੀਜੀਪੀ ਪੰਜਾਬ ਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੋਂ ਪ੍ਰਬੰਧਕਾਂ ਖਿਲਾਫ਼ ਆਨਲਾਇਨ ਪੱਤਰ ਲਿਖ ਕੇ ਸਖ਼ਤ ਤੋਂ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।

---------------------

ਪਰਿਵਾਰ ਵੱਲੋਂ ਲਾਏੇ ਦੋਸ਼ ਬੇਬੁਨਿਆਦ : ਪ੍ਰਬੰਧਕ

ਨਿੱਜੀ ਹਸਪਤਾਲ ਦੇ ਪ੍ਰਬੰਧਕ ਸੁਮੇਸ਼ ਕੌਸ਼ਲ ਨੇ ਦੱਸਿਆ ਕਿ ਪਰਿਵਾਰ ਵੱਲੋਂ ਪ੍ਰਬੰਧਕਾਂ 'ਤੇ ਜੋ ਦੋਸ਼ ਲਾਏ ਜਾ ਰਹੇ ਹਨ ਉਹ ਬਿਲਕੁਲ ਹੀ ਬੇਬੁਨਿਆਦ ਹਨ। ਹਸਪਤਾਲ ਵਿਚ ਡਾਕਟਰਾਂ ਵਲੋਂ ਇਲਾਜ ਲਈ ਕਿਸੇ ਕਿਸਮ ਦੀ ਕੋਈ ਵੀ ਅਣਗਹਿਲੀ ਨਹੀਂ ਵਰਤੀ ਗਈ ਹੈ। ਬਲਕਿ ਆਯੂਸ਼ਮਾਨ ਕਾਰਡ ਰਾਹੀਂ ਵਿਅਕਤੀ ਦੀ ਇਲਾਜ਼ ਮੁਫ਼ਤ ਕੀਤਾ ਹੈ। ਜੇਕਰ ਅਜਿਹੀ ਕੋਈ ਵੀ ਗੱਲ ਹੈ ਤਾਂ ਉਹ ਸਿਹਤ ਵਿਭਾਗ ਵਲੋਂ ਬਣਾਏ ਜਾਣ ਵਾਲੇ ਬੋਰਡ ਮੂਹਰੇ ਆਪਣਾ ਪੱਖ ਮਜ਼ਬੂਤ ਰੱਖਣਗੇ ਕਿ ਮਰੀਜ਼ ਨਾਲ ਕਿਸੇ ਵੀ ਤਰਾਂ੍ਹ ਦੀ ਲਾਪਰਵਾਹੀ ਨਹੀਂ ਵਰਤੀ ਗਈ। ਬਲਕਿ ਉਸ ਦਾ ਸਹੀ ਇਲਾਜ਼ ਕੀਤਾ ਗਿਆ ਹੈ।

--------------

ਸ਼ਿਕਾਇਤ ਤੋਂ ਬਾਅਦ ਕੀਤੀ ਜਾਵੇਗੀ ਕਾਰਵਾਈ : ਸਿਵਲ ਸਰਜ਼ਨ

ਸਿਵਲ ਸਰਜ਼ਨ ਡਾ. ਪਿੰ੍ਸ ਸੋਢੀ ਨੇ ਕਿਹਾ ਕਿ ਇਸ ਸਬੰਧੀ ਪਰਿਵਾਰ ਵਲੋਂ ਸਿਹਤ ਵਿਭਾਗ ਨੂੰ ਕੋਈ ਸ਼ਿਕਾਇਤ ਨਹੀਂ ਮਿਲੀ ਹੈ। ਪਰਿਵਾਰ ਵਲੋਂ ਡੀਜੀਪੀ ਪੰਜਾਬ ਨੂੰ ਪੱਤਰ ਲਿਖਿਆ ਗਿਆ ਹੈ। ਜੇਕਰ ਪੁਲਿਸ ਪ੍ਰਸ਼ਾਸਨ ਵਲੋਂ ਕਾਰਵਾਈ ਕੋਈ ਪੱਤਰ ਜਾਰੀ ਹੁੰਦਾ ਹੈ ਤਾਂ ਉਸ ਮੁਤਾਬਕ ਮਾਹਿਰ ਡਾਕਟਰਾਂ ਦੀਆਂ ਟੀਮਾਂ ਦਾ ਬੋਰਡ ਤਿਆਰ ਕੀਤਾ ਜਾਵੇਗਾ। ਦੋਵੇਂ ਪੱਖਾਂ ਦੀਆਂ ਦਲੀਲਾਂ ਤੋਂ ਬਾਅਦ ਜੋ ਵੀ ਸੱਚ ਸਾਹਮਣੇ ਆਵੇਗਾ ਉਸ ਮੁਤਾਬਕ ਵਿਭਾਗ ਵਲੋਂ ਕਾਰਵਾਈ ਕੀਤੀ ਜਾਵੇਗੀ।