ਪੱਤਰ ਪ੫ੇਰਕ, ਪਟਿਆਲਾ : ਪਿੰਡ ਬਨੇਰਾ ਕਲਾਂ ਵਿਖੇ ਸਰਕਾਰੀ ਐਲੀਮੈਂਟਰ ਸਕੂਲ ਵਿਚ ਨਵੀਂ ਚੁਣੀ ਪੰਚਾਇਤ ਦਾ ਸਨਮਾਨਤ ਕੀਤਾ ਗਿਆ। ਸਕੂਲ ਅਧਿਆਪਕਾਂ ਵਲੋਂ ਨਵੀਂ ਪੰਚਾਇਤ ਦੇ ਮੈਂਬਰਾਂ ਨੂੰ ਸਿਰੋਪਾਓ ਤੇ ਯਾਦਗਾਰੀ ਚਿੰਨ ਭੇਟ ਕੀਤੇ ਗਏ। ਸਕੂਲ ਦੇ ਮੁਖ ਅਧਿਆਪਕ ਸੰਦੀਪ ਕੁਮਾਰ ਵਲੋਂ ਭੀਮ ਸਿੰਘ, ਮੈਂਬਰ ਪੰਚ ਸੁਰਿੰਦਰ ਸਿੰਘ, ਕਾਲਾ ਸਿੰਘ, ਨਿਰਮਲ ਰਾਮ ਤੇ ਬਲਜੀਤ ਸਿੰਘ ਤੋਂ ਇਲਾਵਾ ਸਮੂਹ ਪਿੰਡ ਵਾਸੀ ਪਤਵੰਤਿਆਂ ਦਾ ਸਕੂਲ ਵਿਚ ਪੁੰਜਣ 'ਤੇ ਧੰਨਵਾਦ ਕੀਤਾ ਗਿਆ। ਇਸ ਮੌਕੇ ਸੰਦੀਪ ਕੁਮਾਰ, ਜਗਸੀਰ ਸਿੰਘ, ਸੁਨੀਤਾ ਰਾਣੀ ਤੇ ਸੋਨੀ ਸਿੰਘ ਵਿਸ਼ੇਸ਼ ਤੌਰ 'ਤੇ ਹਾਜਰ ਰਹੇ।