ਪੱਤਰ ਪ੫ੇਰਕ, ਰਾਜਪੁਰਾ : ਇਥੋਂ ਨੇੜਲੇ ਪਿੰਡ ਉਪਲਹੇੜੀ ਖੁਰਦ ਦੀ ਨਵੀਂ ਚੁਣੀ ਪੰਚਾਇਤ ਨੇ ਹਲਕਾ ਰਾਜਪੁਰਾ ਵਿਧਾਇਕ ਹਰਦਿਆਲ ਸਿੰਘ ਕੰਬੋਜ਼ ਤੋਂ ਆਸ਼ੀਰਵਾਦ ਲਿਆ। ਜਾਣਕਾਰੀ ਦੇ ਅਨੁਸਾਰ ਪਿੰਡ ਉਪਲਹੇੜੀ ਖੁਰਦ ਦੀ ਗ੍ਰਾਂਮ ਪੰਚਾਇਤ ਦੇ ਨਵੇਂ ਚੁਣੇ ਗਏ ਸਰਪੰਚ ਬਲਬੀਰ ਸਿੰਘ, ਪੰਚਾਇਤ ਮੈਬਰਾਂ ਹਰਨੇਕ ਸਿੰਘ, ਜ਼ਸਪਾਲ ਸਿੰਘ, ਕੁਲਦੀਪ ਕੌਰ, ਹਰਜਿੰਦਰ ਕੌਰ ਨੇ ਹਲਕਾ ਵਿਧਾਇਕ ਹਰਦਿਆਲ ਸਿੰਘ ਕੰਬੋਂਜ ਤੋਂ ਆਸ਼ੀਰਵਾਦ ਲਿਆ। ਜਿਸ ਤੇ ਹਲਕਾ ਵਿਧਾਇਕ ਕੰਬੋਜ਼ ਨੇ ਨਵੀਂ ਚੁਣੇ ਸਾਰੇ ਪੰਚਾਇਤ ਦੇ ਨੁਮਾਇੰਦਿਆਂ ਦਾ ਸਨਮਾਨ ਕੀਤਾ ਅਤੇ ਕਿਹਾ ਕਿ ਹਲਕਾ ਰਾਜਪੁਰਾ ਅਧੀਨ ਆਉਂਦੇ ਪਿੰਡਾਂ ਵਿਚ ਵਿਕਾਸ ਕਾਰਜ਼ਾ 'ਚ ਕੋਈ ਕਮੀ ਨਹੀ ਆਉਣ ਦਿੱਤੀ ਜਾਵੇਗੀ। ਇਸ ਦੌਰਾਨ ਬਲਾਕ ਕਾਂਗਰਸ ਰਾਜਪੁਰਾ ਦਿਹਾਤੀ ਦੇ ਮੀਤ ਪ੍ਰਧਾਨ ਮਲਕੀਤ ਸਿੰਘ ਉਪਲਹੇੜੀ, ਬਲਦੀਪ ਸਿੰਘ ਸਮੇਤ ਹੋਰ ਹਾਜ਼ਰ ਸਨ।