ਭੁਪਿੰਦਰ ਲਵਲੀ, ਬਲਬੇੜਾ : ਪਟਿਆਲਾ ਜ਼ਿਲ੍ਹੇ ਦੇ ਹਰਿਆਣਾ ਬਾਰਡਰ ਏਰੀਏ ਨਾਲ ਲੱਗਦੇ ਪਿੰਡਾਂ 'ਚ ਹੜਾਂ੍ਹ ਦੀ ਸਥਿਤੀ ਤੇ ਬਰਸਾਤੀ ਪਾਣੀਆਂ ਦੇ ਆਉਣ ਨਾਲ ਮੀਰਾਂਪੁਰ ਡਰੇਨ ਦੇ ਨੇੜਿਓਂ ਲੰਘ ਰਹੇ ਘੱਗਰ ਦਰਿਆ ਦੇ ਪਾਣੀ ਦੀ ਮਾਰ ਤੋਂ ਪਟਿਆਲਾ ਜ਼ਿਲ੍ਹੇ ਦੀ ਦੱਖਣੀ ਬਾਹੀ ਦੇ ਨਾਲ ਲੱਗਦੇ ਖੇਤਰੀ ਇਲਾਕੇ ਦੇ ਪਿੰਡਾਂ ਨੂੰ ਬਚਾਉਣ ਲਈ ਮੀਰਾਂਪੁਰ ਡਰੇਨ ਦੀ ਸਫਾਈ ਦਾ ਕੰਮ ਦਾ ਸਮਾਣਾ ਤੋਂ ਵਿਧਾਇਕ ਚੇਤਨ ਸਿੰਘ ਜੋੜਾਮਾਜਰਾ ਵੱਲੋਂ ਜਾਇਜ਼ਾ ਲਿਆ ਗਿਆ। ਇਸ ਮੌਕੇ ਵਿਧਾਇਕ ਜੌੜੇ ਮਾਜਰਾ ਨੇ ਕਿਹਾ ਕਿ ਬਾਰਡਰ ਏਰੀਏ ਦੇ ਪਿੰਡਾਂ ਦੇ ਲੋਕ ਲੰਮੇ ਸਮੇਂ ਤੋਂ ਪਾਣੀ ਦੀ ਮਾਰ ਦਾ ਸੰਤਾਪ ਹੰਢਾਉਂਦੇ ਆ ਰਹੇ ਹਨ। ਇਸ ਵਾਰ ਬਰਸਾਤੀ ਪਾਣੀ ਅਤੇ ਹੜਾਂ੍ਹ ਦੀ ਸਥਿਤੀ ਨਾਲ ਨਜਿੱਠਣ ਲਈ ਸਮਾਂ ਰਹਿੰਦੇ ਹੀ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਅਤੇ ਪੰਜਾਬ ਸਰਕਾਰ ਦੇ ਉਪਰਾਲੇ ਸਦਕਾ ਮੀਰਾਂਪੁਰ ਡਰੇਨ ਦੀ ਸਫ਼ਾਈ ਦਾ ਦਾ ਕੰਮ ਵੱਡੇ ਪੱਧਰ ਤੇ ਪੂਰੇ ਜ਼ੋਰਾਂ ਨਾਲ ਸ਼ੁਰੂ ਕੀਤਾ ਹੋਇਆ ਹੈ। ਜਿਸ ਨੂੰ ਕਿ ਜਲਦ ਤੋਂ ਜਲਦ ਮਈ ਮਹੀਨੇ 'ਚ ਹੀ ਪੂਰਾ ਕਰ ਦਿੱਤਾ ਜਾਵੇਗਾ। ਇਸ ਮੌਕੇ ਪੀਏ ਗੁਰਦੇਵ ਸਿੰਘ ਟਿਵਾਣਾ, ਬੁੱਧ ਰਾਮ ਸਰਪੰਰ, ਕੁਲਦੀਪ ਸ਼ਰਮਾ ਤੋਂ ਇਲਾਵਾ ਨੇੜਲੇ ਪਿੰਡਾਂ ਦੇ ਪੰਚ ਸਰਪੰਚ ਅਤੇ ਮੋਹਤਬਰ ਵਿਅਕਤੀ ਹਾਜ਼ਰ ਸਨ।