ਸੀਨੀਅਰ ਰਿਪੋਰਟਰ, ਪਟਿਆਲਾ : ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਦੱਸਿਆ ਹੈ ਕਿ ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਪਟਿਆਲਾ ਤਹਿਤ ਚੱਲ ਰਹੇ ਸਵੈ ਸਹਾਇਤਾ ਸਮੂਹਾਂ ਦੇ ਰੁਜ਼ਗਾਰ ਨੂੰ ਹੋਰ ਉਤਸ਼ਾਹਤ ਕਰਨ ਲਈ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਵਿਖੇ 'ਪੰਖੜੀ' ਨਾਂ ਦਾ ਆਊਟਲੈੱਟ ਖੋਲਿ੍ਹਆ ਹੈ। ਪੰਖੜੀ ਵਿਖੇ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਧਰਮ ਪਤਨੀ ਡਾ. ਗੁਰਪ੍ਰਰੀਤ ਕੌਰ ਅਤੇ ਭੈਣ ਮਨਪ੍ਰਰੀਤ ਕੌਰ ਨੇ ਦੌਰਾ ਕਰ ਕੇ ਸੈਲਫ਼ ਹੈਲਪ ਗਰੁੱਪਾਂ ਦੀਆਂ ਮੈਂਬਰ ਮਹਿਲਾਵਾਂ ਵੱਲੋਂ ਹੱਥੀਂ ਤਿਆਰ ਕੀਤੀਆਂ ਵਸਤਾਂ, ਜੋ ਕਿ ਇੱਥੇ ਵਿਕਰੀ ਲਈ ਰੱਖੀਆਂ ਗਈਆਂ ਹਨ, ਦੀ ਸ਼ਲਾਘਾ ਕੀਤੀ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਈਸ਼ਾ ਸਿੰਘਲ, ਐੱਸਡੀਐੱਮ ਡਾ. ਇਸਮਤ ਵਿਜੇ ਸਿੰਘ ਵੀ ਮੌਜੂਦ ਸਨ।

ਡਿਪਟੀ ਕਮਿਸ਼ਨਰ ਨੇ ਮੁੱਖ ਮੰਤਰੀ ਦੀ ਧਰਮ ਪਤਨੀ ਤੇ ਭੈਣ ਨੂੰ ਜਾਣੂ ਕਰਵਾਇਆ ਕਿ ਸੈਲਫ਼ ਹੈਲਪ ਗਰੁੱਪਾਂ ਦੀਆਂ ਮੈਂਬਰ ਅੌਰਤਾਂ ਵੱਲੋਂ ਹੱਥੀਂ ਤਿਆਰ ਕੀਤੇ ਸਮਾਨ ਦੀ ਵਿਕਰੀ ਅਤੇ ਪੰਜਾਬ ਦੇ ਸੱਭਿਆਚਾਰ ਨੂੰ ਕਾਇਮ ਰੱਖਣ ਲਈ ਇਹ ਆਊਟਲੈੱਟ ਸਵੈ ਸਹਾਇਤਾ ਸਮੂਹਾਂ ਨੂੰ ਸਮਰਪਿਤ ਕੀਤਾ ਗਿਆ ਹੈ।

ਸਾਕਸ਼ੀ ਸਾਹਨੀ ਨੇ ਦੱਸਿਆ ਕਿ ਇਸ ਆਊਟਲੈਟ ਵਿਚ ਸਵੈ ਸਹਾਇਤਾ ਸਮੂਹਾਂ ਦੀਆਂ ਮੈਂਬਰ ਮਹਿਲਾਵਾਂ ਵੱਲੋਂ ਆਪਣੇ ਹੱਥੀਂ ਬਣਾਇਆ ਸਾਮਾਨ ਜਿਵੇਂ ਕਿ ਫ਼ੁਲਕਾਰੀ, ਕਢਾਈ ਵਾਲੇ ਦੁਪੱਟੇ, ਸੂਟ, ਵੂਲਨ ਤੇ ਜੂਟ ਦੀਆਂ ਵਸਤਾਂ, ਸਜਾਵਟੀ ਵਸਤਾਂ, ਜੈਵਿਕ ਆਚਾਰ, ਮੁਰੱਬੇ, ਸਿਰਕਾ, ਜੂਸ ਅਤੇ ਅਮਰੂਦ ਦੀ ਬਰਫੀ ਆਦਿ ਸ਼ਾਮਲ ਹੈ, ਜਿਸ ਨੂੰ ਕਿ ਆਗਾਮੀ ਤਿਉਹਾਰਾਂ ਦੇ ਸੀਜ਼ਨ ਵਿਚ ਆਮ ਲੋਕਾਂ ਲਈ ਵਿੱਕਰੀ ਵਾਸਤੇ ਰੱਖਿਆ ਗਿਆ ਹੈ।

ਮੁੱਖ ਮੰਤਰੀ ਦੇ ਧਰਮ ਪਤਨੀ ਡਾ. ਗੁਰਪ੍ਰਰੀਤ ਕੌਰ ਅਤੇ ਭੈਣ ਮਨਪ੍ਰਰੀਤ ਕੌਰ ਨੇ ਇਥੇ ਸਜਾਈਆਂ ਦਸਤਕਾਰੀ ਵਸਤਾਂ, ਖਾਸ ਤੌਰ 'ਤੇ ਮਲਟੀਗੇ੍ਨ ਲੱਡੂ ਅਤੇ ਅਮਰੂਦ ਦੀ ਬਰਫ਼ੀ ਦੀ ਪ੍ਰਸ਼ੰਸਾ ਕੀਤੀ। ਜ਼ਿਲ੍ਹਾ ਪੋ੍ਗਰਾਮ ਮੈਨੇਜਰ ਰੀਨਾ ਰਾਣੀ ਨੇ ਦੱਸਿਆ ਕਿ ਇਸ ਆਊਟਲੈੱਟ ਪੰਖੜੀ ਵਿਖੇ ਗਾਹਕਾਂ ਦੀ ਪਸੰਦ ਮੁਤਾਬਕ ਆਰਡਰ ਉਪਰ ਵੀ ਸਾਮਾਨ ਵੀ ਤਿਆਰ ਕਰਵਾਇਆ ਜਾਦਾ ਹੈ। ਇਸ ਮੌਕੇ ਸਹਾਇਕ ਪੋ੍ਜੈਕਟ ਅਫ਼ਸਰ ਵਿਜੇ ਧੀਰ, ਡੀ.ਐੱਫ.ਐੱਮ ਹਰਜਿੰਦਰ ਸਿੰਘ ਅਤੇ ਰਵਿੰਦਰ ਸਿੰਘ ਵੀ ਮੌਜੂਦ ਰਹੇ।