ਪੱਤਰ ਪ੍ਰਰੇਰਕ, ਰਾਜਪੁਰਾ : ਇਥੋਂ ਦੇ ਰੋਟਰੀ ਭਵਨ ਵਿਚ ਰੋਟਰੀ ਕਲੱਬ ਦੇ ਪ੍ਰਧਾਨ ਐਡਵੋਕੇਟ ਨਰਿੰਦਰ ਪਟਿਆਲ ਦੀ ਦੇਖ-ਰੇਖ ਹੇਠ ਇਕ ਮੁਫਤ ਨਿਊਰੋ ਥੈਰੇਪੀ ਕੈਂਪ ਲਗਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆ ਕਲੱਬ ਪ੍ਰਧਾਨ ਨਰਿੰਦਰ ਪਟਿਆਲ ਨੇ ਦੱਸਿਆ ਕਿ ਅਜੋਕੇ ਸਮੇਂ ਹਰੇਕ ਵਿਅਕਤੀ ਕਿਸੇ ਨਾਲ ਕਿਸੇ ਰੋਗ ਤੋਂ ਪੀੜ੍ਹਤ ਹਨ। ਜਿਸਦੇ ਚਲਦਿਆਂ ਰੋਟਰੀ ਕਲੱਬ ਵਿੱਚ ਮੁਫਤ ਨਿਊਰੋ ਥੈਰੇਪੀ ਕੈਂਪ ਦਾ ਪ੍ਰਬੰਧ ਕਲੱਬ ਦੇ ਮੈਬਰਾਂ ਦੇ ਸਹਿਯੋਗ ਵਲੋਂ ਕੀਤਾ ਗਿਆ ਹੈ। ਇਸ ਮੌਕੇ ਨਿਊਰੋ ਥੈਰੇਪਿਸਟ ਗਗਨ ਖੁਰਾਨਾ ਜਗਾਧਰੀ ਅਤੇ ਨਿਊਰੋ ਥੈਰੇਪਿਸਟ ਜਸਪ੍ਰਰੀਤ ਸਿੰਘ ਮੋਹਾਲੀ ਅਤੇ ਦਿਗਵਿਜੈ ਸਿੰਘ ਦੁਆਰਾ ਆਪਣੀ ਟੀਮ ਦੇ ਨਾਲ 150 ਦੇ ਕਰੀਬ ਮਰੀਜ਼ਾਂ ਦਾ ਚੈੱਕਅਪ ਕੀਤਾ ਗਿਆ। ਇਸ ਮੌਕੇ ਉੱਤੇ ਸਕੱਤਰ ਪਵਨਦੀਪ ਸ਼ਰਮਾ, ਮਹਿੰਦਰ ਸਹਿਗਲ, ਮੋਹਨ ਲਾਲ ਚਾਵਲਾ, ਚੌਧਰੀ ਕਰਮਜੀਤ ਸਿੰਘ, ਵਿਜੇਂਦਰ ਗੁਪਤਾ, ਆਨੰਦ ਚਹਿਲ, ਸੰਜੀਵ ਮਿੱਤਲ, ਰੋਸ਼ਨ ਬਜਾਜ, ਰਿਪੁਦਮਨ ਸੇਤੀਆ ਅਤੇ ਇੰਦਰਪਾਲ ਸਿੰਘ ਬੱਗਾ ਸਮੇਤ ਰੋਟੇਰੀਅਨ ਅਤੇ ਸ਼ਹਿਰ ਵਾਸੀ ਹਾਜ਼ਰ ਸਨ।