ਪੱਤਰ ਪ੍ਰਰੇਰਕ, ਫ਼ਤਹਿਗੜ੍ਹ ਸਾਹਿਬ : ਮਾਤਾ ਗੁਜਰੀ ਕਾਲਜ ਦੇ ਐੱਨਸੀਸੀ ਕੈਡਿਟਾਂ ਨੇ ਰੋਪੜ ਐੱਨਸੀਸੀ ਅਕਾਦਮੀ ਅਤੇ ਟ੍ਰੇਨਿੰਗ ਸਕੂਲ 'ਚ ਦਸ ਰੋਜ਼ਾ ਸਾਲਾਨਾ ਟ੍ਰੇਨਿੰਗ ਕੈਂਪ ਲਗਾਇਆ। ਜਿਸ ਦਾ ਉਦਘਾਟਨ ਕੈਂਪ ਕਮਾਡੈਂਟ ਕਰਨਲ ਬਾਵਾ ਪ੍ਰਦੀਪ ਸਿੰਘ ਠਾਕੁਰ ਨੇ ਕੀਤਾ। ਇਸ ਕੈਂਪ ਵਿਚ ਵੱਖ-ਵੱਖ ਸਕੂਲਾਂ ਤੇ ਕਾਲਜਾਂ ਦੇ 461 ਕੈਡਿਟਾਂ ਅਤੇ 5 ਐੱਨਸੀਸੀ ਅਫ਼ਸਰਾਂ ਨੇ ਭਾਗ ਲਿਆ। ਜਿਨ੍ਹਾਂ 'ਚ ਮਾਤਾ ਗੁਜਰੀ ਕਾਲਜ ਦੇ ਐੱਨਸੀਸੀ ਅਫ਼ਸਰ ਲੈਫਟੀਨੈਂਟ ਡਾ. ਅੰਮਿ੍ਤਪਾਲ ਸਿੰਘ ਨੇ ਇਸ ਕੈਂਪ ਦੌਰਾਨ ਕੈਂਪ ਟਰੇਨਿੰਗ ਅਫਸਰ ਦੀ ਭੂਮਿਕਾ ਨਿਭਾਈ। ਕਾਲਜ ਦੇ ਡਾਇਰੈਕਟਰ ਪਿ੍ਰੰਸੀਪਲ ਡਾ. ਕਸ਼ਮੀਰ ਸਿੰਘ ਨੇ ਐੱਨਸੀਸੀ ਯੂਨਿਟ ਦੇ ਅਫਸਰ ਅਤੇ ਕੈਡਿਟਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਮਾਤਾ ਗੁਜਰੀ ਕਾਲਜ ਦਾ ਐੱਨਸੀਸੀ ਵਿਭਾਗ ਹਮੇਸ਼ਾ ਹੀ ਵਿਦਿਆਰਥੀਆਂ ਦੇ ਸੁਨਹਿਰੇ ਭਵਿੱਖ ਅਤੇ ਕਾਮਯਾਬੀ ਲਈ ਯਤਨਸ਼ੀਲ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਰਤੀ ਸੈਨਾ ਵਿਚ ਭਰਤੀ ਹੋਣ ਲਈ ਐੱਨਸੀਸੀ ਇਕ ਸਭ ਤੋਂ ਸਰਲ ਮਾਰਗ ਹੈ ਕਿਉਂਕਿ ਐੱਨਸੀਸੀ ਕੈਡਿਟਾਂ ਨੂੰ ਕੈਂਪ ਦੌਰਾਨ ਇਕ ਕੁਸ਼ਲ ਸੈਨਿਕ ਦੀ ਤਰ੍ਹਾਂ ਸਿਖਲਾਈ ਦਿੱਤੀ ਜਾਂਦੀ ਹੈ ਅਤੇ ਸਖਸ਼ੀਅਤ ਦਾ ਵਿਕਾਸ, ਹਥਿਆਰ ਚਲਾਉਣ ਦੀ ਸਿਖਲਾਈ, ਪਰੇਡ ਫਾਇਰਿੰਗ, ਵਾਤਾਵਰਨ ਪ੍ਰਤੀ ਜਾਗਰੂਕਤਾ, ਸਾਫ ਸਫਾਈ ਅਤੇ ਸਿਹਤ ਸਬੰਧੀ ਜਾਣਕਾਰੀ ਤੇ ਸੱਭਿਆਚਾਰਕ ਗਤੀਵਿਧੀਆਂ ਵੀ ਕਰਵਾਈਆਂ ਜਾਂਦੀਆਂ ਹਨ। ਡਾ.ਅੰਮਿ੍ਤਪਾਲ ਸਿੰਘ ਨੇ ਕਿਹਾ ਕਿ ਕੈਡਿਟਾਂ ਨੂੰ ਵਾਤਾਵਰਨ ਪ੍ਰਤੀ ਜਾਗਰੂਕ ਕਰਦੇ ਹੋਏ ਅਕਾਦਮੀ ਦੇ ਕੈਂਪਸ ਵਿਚ ਨਿੰਮ, ਪਿੱਪਲ, ਅੰਬ, ਬੋਹੜ ਅਤੇ ਅਮਰੂਦ ਆਦਿ ਦੇ ਪੌਦੇ ਲਗਾ ਕੇ ਮੁਹਿੰਮ ਦੀ ਆਰੰਭਤਾ ਅਤੇ ਵਿਸ਼ਵ ਆਬਾਦੀ ਦਿਵਸ ਨੂੰ ਸਮਰਪਿਤ ਪ੍ਰਰੋਗਰਾਮ ਦੌਰਾਨ ਪੋਸਟਰ ਮੇਕਿੰਗ ਮੁਕਾਬਲੇ ਵੀ ਕਰਵਾਏ ਗਏ। ਜਿਸ ਵਿਚ ਲਗਪਗ 70 ਕੈਡਿਟਾਂ ਨੇ ਭਾਗ ਲਿਆ ਅਤੇ ਮਾਤਾ ਗੁਜਰੀ ਕਾਲਜ ਦੇ ਕੈਡਿਟ ਜਸਪਾਲ ਸਿੰਘ ਨੇ ਪਹਿਲਾ ਸਥਾਨ ਪ੍ਰਰਾਪਤ ਕੀਤਾ। ਕੈਂਪ ਦੌਰਾਨ ਗਣਤੰਤਰ ਦਿਵਸ ਪ੍ਰਰੇਡ ਵਿਚ ਹਿੱਸਾ ਲੈ ਕੇ ਆਏ ਮਾਤਾ ਗੁਜਰੀ ਕਾਲਜ ਦੇ ਸੀਨੀਅਰ ਅੰਡਰ ਅਫ਼ਸਰ ਵਰਿੰਦਰਜੀਤ ਸਿੰਘ ਅਤੇ ਸਿਮਰਨਜੀਤ ਕੌਰ ਮਹਿਮੀ ਨੇ ਕੈਂਪ ਸੀਨੀਅਰ ਦੀ ਡਿਊਟੀ ਨਿਭਾਈ। ਕਾਲਜ ਦੇ ਕੈਡਿਟਾਂ ਨੇ ਵੱਖ-ਵੱਖ ਗਤੀਵਿਧੀਆਂ ਜਿਵੇਂ ਖੇਡਾਂ,ਫਾਇਰਿੰਗ, ਸੱਭਿਆਚਾਰਕ ਸਰਗਰਮੀਆਂ ਵਿਚ ਵਧ-ਚੜ੍ਹ ਕੇ ਹਿੱਸਾ ਲਿਆ ਅਤੇ ਕੈਡਿਟ ਅਮਨਜੋਤ ਕੌਰ ਨੂੰ ਬੈਸਟ ਇਨ ਡਰਿੱਲ ਲਈ ਵੀ ਸਨਮਾਨਿਤ ਕੀਤਾ।