ਸਟਾਫ ਰਿਪੋਰਟਰ, ਪਟਿਆਲਾ : ਕੇਂਦਰੀ ਜੇਲ੍ਹ 'ਚ ਬੰਦ ਨਵਜੋਤ ਸਿੱਧੂ ਨੂੰ ਡਾਕਟਰੀ ਟੀਮ ਨੇ ਭਾਰ ਘਟਾਉਣ ਦੀ ਸਲਾਹ ਦਿੱਤੀ ਹੈ। ਸਿੱਧੂ ਦੇ ਲੀਵਰ ਚ ਇਨਫੈਕਸ਼ਨ ਹੈ ਤੇ ਫੈਟੀ ਹੈ ਤੇ ਫ਼ੇਫ਼ੜਿਆਂ ਚ ਵੀ ਦਿੱਕਤ ਹੀ। ਸੂਤਰਾਂ ਅਨੁਸਾਰ ਸਿੱਧੂ ਦੀ ਭੋਜਨ ਸਾਰਣੀ 'ਚ ਸਬਜ਼ੀਆਂ ਦਾ ਸੂਪ, ਚੁਕੰਦਰ ਤੇ ਖੀਰਾ ਦਿੱਤਾ ਜਾ ਸਕਦਾ ਹੈ। ਸਿੱਧੂ ਚਾਹੁਣ ਤਾਂ ਕਣਕ ਦੀ ਰੋਟੀ ਵੀ ਖਾ ਸਕਦੇ ਹਨ ਤੇ ਉਨ੍ਹਾਂ ਨੂੰ ਬਾਜਰੇ ਦੀ ਰੋਟੀ ਵੀ ਦਿਂਤੀ ਜਾ ਕਰਦੀ ਹੈ।

ਸਿੱਧੂ ਦੀ ਸਿਹਤ ਜਾਂਚ ਲਈ ਗਠਿਤ ਕਮੇਟੀ ਵਲੋਂ ਦਿੱਤੀ ਰਿਪੋਰਟ ਅਦਾਲਤ ਚ ਪੇਸ਼ ਕੀਤੀ ਜਾਣੀ ਹੈ, ਜਿਸ ਤੋਂ ਬਾਅਦ ਇਸ ਬਾਰੇ ਅਦਾਲਤ ਵਲੋਂ ਨਿਰਦੇਸ਼ ਦਿੱਤੇ ਜਾਣਗੇ।

ਦੱਸ ਦੇਈਏ ਕਿ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ (ਪੀਪੀਸੀਸੀ) ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਡਾਈਟ ਪਲਾਨ ਨੂੰ ਲੈ ਕੇ ਅਦਾਲਤ ’ਚ ਹੋਣ ਵਾਲੀ ਸੁਣਵਾਈ ਮੰਗਲਵਾਰ ਤਕ ਟਲ਼ ਗਈ ਸੀ। ਕਾਰਨ ਇਹ ਰਹੇ ਕਿ ਰਾਜਿੰਦਰਾ ਹਸਪਤਾਲ ਪ੍ਰਸ਼ਾਸਨ ਵੱਲੋਂ ਅਦਾਲਤ ’ਚ ਨਾ ਹੀ ਰਿਪੋਰਟ ਪੇਸ਼ ਕੀਤੀ ਗਈ ਤੇ ਨਾ ਹੀ ਡਾਕਟਰਾਂ ਦੇ ਬੋਰਡ ਵੱਲੋਂ ਉਨ੍ਹਾਂ ਦਾ ਡਾਈਟ ਪਲਾਨ ਜਮ੍ਹਾਂ ਕਰਵਾਇਆ ਗਿਆ ਹੈ। ਅਜਿਹੇ ’ਚ ਅਦਾਲਤ ਵੱਲੋਂ ਮਾਮਲੇ ਦੀ ਸੁਣਵਾਈ ਮੰਗਲਵਾਰ ਨੂੰ ਕੀਤੀ ਜਾਵੇਗੀ।

ਰੋਡਰੇਜ਼ ਦੇ ਮਾਮਲੇ ’ਚ ਕੇਂਦਰੀ ਜੇਲ੍ਹ ’ਚ ਬੰਦ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਸਿਹਤ ਨੂੰ ਲੈ ਕੇ ਤਿੰਨ ਮਾਹਿਰ ਡਾਕਟਰਾਂ ਦੇ ਬੋਰਡ ਵੱਲੋਂ ਸੋਮਵਾਰ ਨੂੰ ਜਾਂਚ ਕੀਤੀ ਗਈ। ਇਸੇ ਤਹਿਤ ਸਵੇਰੇ 10 ਵਜੇ ਨਵਜੋਤ ਸਿੰਘ ਸਿੱਧੂ ਨੂੰ ਅਦਾਲਤੀ ਹੁਕਮਾਂ ’ਤੇ ਕੇਂਦਰੀ ਜ਼ੇਲ੍ਹ ਪਟਿਆਲਾ ਤੋਂ ਸਰਕਾਰੀ ਰਜਿੰਦਰਾ ਹਸਪਤਾਲ ਵਿਖੇ ਪੁਲਿਸ ਦੇ ਸਖ਼ਤ ਪਹਿਰੇ ਹੇਠ ਲਿਆਂਦਾ ਗਿਆ। ਜਿਥੇ ਮੈਡੀਕਲ ਸੁਪਰਡੈਂਟ ਡਾ. ਹਰਨਾਮ ਸਿੰਘ ਰੇਖੀ ਦੀ ਨਿਗਰਾਨੀ ਹੇਠ ਤਿੰਨ ਡਾਕਟਰਾਂ ’ਚ ਡਾਈਟੀਸ਼ੀਅਨ ਡਾ. ਰਮਨਜੀਤ ਕੌਰ, ਮੈਡੀਸਨ ਮਾਹਿਰ ਡਾ. ਅਸ਼ੀਸ਼ ਭਗਤ ਤੇ ਕਾਰਡੀਓਲਾਜਿਸਟ ਡਾ. ਸੌਰਵ ਸ਼ਰਮਾ ਵੱਲੋਂ ਉਨ੍ਹਾਂ ਦੀ ਸਿਹਤ ਦੀ ਜਾਂਚ ਕੀਤੀ। ਜਾਂਚ ਤੋਂ ਬਾਅਦ ਉਨ੍ਹਾਂ ਲਈ ਰੁਟੀਨ ਖੂਨ ਦੇ ਟੈਸਟ, ਐਕਸ-ਰੇ, ਸੀਟੀ ਸਕੈਨ ਤੇ ਈਕੋ ਦੇ ਟੈਸਟ ਵੀ ਕਰਵਾਏ ਗਏ ਹਨ। ਇਸ ਤੋਂ ਬਾਅਦ ਡਾਕਟਰਾਂ ਵੱਲੋਂ ਲਿਖੇ ਡਾਈਟ ਪਲਾਨ ਦਾ ਮਿਲਾਨ ਕਰ ਕੇ ਡਾਈਟ ਚਾਰਟ ਵੀ ਤਿਆਰ ਕੀਤਾ ਜਾਵੇਗਾ। ਉਕਤ ਟੈਸਟਾਂ ਦੇ ਆਧਾਰ ’ਤੇ ਡਾਈਟ ਚਾਰਟ ਅਦਾਲਤ ਵਿਚ ਹਸਪਤਾਲ ਪ੍ਰਸ਼ਾਸਨ ਵੱਲੋਂ ਜਮ੍ਹਾਂ ਕਰਵਾਉਣਾ ਸੀ। ਪ੍ਰੰਤੂ ਉਸ ਨੂੰ ਭੇਜਿਆ ਨਹੀਂ ਗਿਆ ਹੈ, ਜਿਸ ਕਾਰਨ ਹੋਣ ਵਾਲੀ ਸੁਣਵਾਈ ਟਲ਼ ਗਈ ਹੈ ਤੇ ਅਦਾਲਤ ਵਿਚ ਮੰਗਲਵਾਰ ਨੂੰ ਸੁਣਵਾਈ ਦੀ ਤਰੀਕ ਤੈਅ ਕੀਤੀ ਗਈ ਹੈ। ਇਸ ਤੋਂ ਬਾਅਦ ਢਾਈ ਵਜੇ ਦੇ ਕਰੀਬ ਨਵਜੋਤ ਸਿੰਘ ਸਿੱਧੂ ਪੁਲਿਸ ਦੇ ਸਖ਼ਤ ਪਹਿਰੇ ਹੇਠ ਕੇਂਦਰੀ ਜ਼ੇਲ੍ਹ ਪਟਿਆਲਾ ਵਿਖੇ ਵਾਪਸ ਚਲੇ ਗਏ।

ਟੈਸਟਾਂ ਦੀ ਰਿਪੋਰਟ ਨਾ ਆਉਣ ਕਾਰਨ ਹੋਈ ਦੇਰੀ : ਮੈਡੀਕਲ ਸੁਪਰਡੈਂਟ

ਰਾਜਿੰਦਰਾ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ. ਐੱਚਐੱਸ ਰੇਖੀ ਨੇ ਦੱਸਿਆ ਕਿ ਨਵਜੋਤ ਸਿੰਘ ਸਿੱਧੂ ਨੂੰ ਕਣਕ ਦੀ ਐਲਰਜੀ ਸਮੇਤ ਜਿਗਰ ਦੀ ਸਮੱਸਿਆ ਹੈ। ਉਹ ਡਾਕਟਰਾਂ ਦੀਆਂ ਸਿਫ਼ਾਰਸ਼ ਕੀਤੀਆਂ ਦਵਾਈਆਂ ਤੇ ਖ਼ੁਰਾਕ ਲੈ ਰਹੇ ਹਨ। ਸੋਮਵਾਰ ਨੂੰ ਰਾਜਿੰਦਰਾ ਹਸਪਤਾਲ ਦੇ ਡਾਕਟਰਾਂ ਦੇ ਬੋਰਡ ਨੇ ਖ਼ੁਰਾਕ ਦੀ ਸਿਫ਼ਾਰਸ਼ ਲਈ ਮੈਡੀਕਲ ਚੈੱਕਅਪ ਤੇ ਜ਼ਰੂਰੀ ਟੈਸਟ ਕਰਵਾਏ। ਉਨ੍ਹਾਂ ਦੇ ਜਿਗਰ, ਦਿਲ, ਖ਼ੂਨ, ਪਿਸ਼ਾਬ ਸਮੇਤ ਡੀਪੀਟੀ ਟੈਸਟ ਕਰਵਾਏ ਹਨ। ਟੈਸਟਾਂ ਦੀ ਰਿਪੋਰਟ ਦੇ ਆਧਾਰ ’ਤੇ ਬੋਰਡ ਅਦਾਲਤ ਨੂੰ ਡਾਈਟ ਚਾਰਟ ਪੇਸ਼ ਕਰੇਗਾ। ਅੱਜ ਕੁਝ ਟੈਸਟਾਂ ਦੀਆਂ ਰਿਪੋਰਟਾਂ ਨਹੀਂ ਆਈਆਂ ਹਨ, ਜਿਸ ਕਾਰਨ ਦੇਰੀ ਹੋਈ ਹੈ।

Posted By: Tejinder Thind