ਪੱਤਰ ਪ੫ੇਰਕ, ਪਟਿਆਲਾ : ਸੀਨੀਅਰ ਸੈਕੰਡਰੀ ਮਾਡਲ ਸਕੂਲ ਪੰਜਾਬੀ ਯੂਨੀਵਰਸਿਟੀ ਪਟਿਆਲਾ ਰਾਸ਼ਟਰੀ ਯੁਵਕ ਦਿਵਸ ਮਨਾਇਆ ਗਿਆ। ਇਹ ਦਿਵਸ ਸੁਆਮੀ ਵਿਵੇਕਾਨੰਦ ਜੀ ਦੇ ਜਨਮ ਦਿਵਸ ਨੂੰ ਸਮਰਪਿਤ ਹੁੰਦਾ ਹੈ। ਐਨਸੀਸੀ ਦੇ ਕੈਡਿਟ ਲਵਜੋਤ ਸਿੰਘ ਨੇ ਸੁਆਮੀ ਵਿਵੇਕਾਨੰਦ ਜੀ ਦੇ ਜੀਵਨ ਅਤੇ ਸਿੱਖਿਆਵਾਂ ਬਾਰੇ ਚਾਨਣ ਪਾਇਆ। ਸਕੂਲ ਦੇ ਪਿ੍ਰੰਸੀਪਲ ਐਸਕੇ ਨਿਰਮਲ ਗੋਇਲ ਨੇ ਦੱਸਿਆ ਕਿ ਸੁਆਮੀ ਵਿਵੇਕਾਨੰਦ ਜੀ ਇੱਕ ਮਹਾਨ ਵਿਅਕਤੀ ਸਨ, ਜਿੰਨਾਂ ਦੇ ਜੀਵਨ ਤੋਂ ਅੱਜ ਦੇ ਨੌਜਵਾਨਾਂ ਨੂੰ ਪ੍ਰੇਰਣਾ ਲੈਣੀ ਚਾਹੀਦੀ ਹੈ ਅਤੇ ਦੇਸ਼ ਦੇ ਵਿਕਾਸ ਅਤੇ ਹਰ ਖੋਤਰ ਵਿੱਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ ਤਾਂ ਕਿ ਸਾਡੇ ਭਾਰਤ ਦੇਸ਼ ਦਾ ਮਾਣ ਹੋਰ ਜਿਆਦਾ ਵਧੇ। ਇਸ ਮੌਕੇ ਐਨਐਸਐਸ ਦੇ ਪ੍ਰੋਗਰਾਮ ਅਫ਼ਸਰ ਮਨਦੀਪ ਸਿੰਘ, ਸਤਵੀਰ ਸਿੰਘ ਏਐਨਓ ਤੇ ਸਮੂਹ ਸਕੂਲ ਸਟਾਫ਼ ਮੌਜੂਦ ਸਨ।