ਪੱਤਰ ਪੇ੍ਰਕ, ਪਟਿਆਲਾ

ਬੱਚਿਆਂ ਨੂੰ ਸਿਹਤਮੰਦ ਤੇ ਪੌਸ਼ਟਿਕ ਖਾਣ ਲਈ ਜਾਗਰੂਕ ਕਰਨ ਲਈ ਸਰਕਾਰ ਵੱਲੋਂ 1 ਮਹੀਨੇ ਦੀ ਪ੍ਰਚਾਰ ਮੁਹਿੰਮ ਚਲਾਈ ਜਾ ਰਹੀ ਹੈ। ਕੌਮੀ ਪੋਸ਼ਣ ਮਹੀਨੇ ਤਹਿਤ ਸ਼ੁਰੂ ਕੀਤੀ ਗਈ ਇਸ ਮੁਹਿੰਮ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਖਰੇ-ਵੱਖਰੇ ਵਿਭਾਗ ਵੱਲੋਂ ਆਪਣੇ-ਆਪਣੇ ਪੱਧਰ 'ਤੇ ਕਾਰਵਾਈ ਕੀਤੀ ਜਾਵੇਗੀ। ਮਿੰਨੀ ਸਕੱਤਰੇਤ ਵਿਚ ਇਸ ਸਬੰਧੀ ਹੋਈ ਮੀਟਿੰਗ ਵਿਚ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਪੂਨਮਦੀਪ ਕੌਰ ਨੇ ਦੱਸਿਆ ਕਿ ਪੰਜਾਬ ਦੇ ਬੱਚੇ ਕੁਪੋਸ਼ਣ ਦਾ ਸ਼ਿਕਾਰ ਨਹੀਂ ਪਰ ਖਾਣ-ਪੀਣ ਤੇ ਰਹਿਣ-ਸਹਿਣ ਦੀਆਂ ਆਦਤਾਂ ਦੇ ਕਾਰਨ ਅਨੀਮਿਆ ਤੋਂ ਪ੍ਰਭਾਵਤ ਹਨ ਅਜਿਹੇ ਵਿੱਚ ਉਹਨਾਂ ਨੂੰ ਜਾਗਰੂਕ ਕੀਤਾ ਜਾਣਾ ਚਾਹੀਦਾ ਹੈ।

ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਬੱਚਿਆਂ ਨੂੰ ਜੰਕ ਫੂਡ ਤੋਂ ਦੂਰ ਰੱਖਣ ਤੇ ਖਾਣ ਵਿਚ ਪੌਸ਼ਟਿਕ ਗੁਣਾਂ ਨੂੰ ਵਧਾਉਣ 'ਤੇ ਜੋਰ ਦਿੱਤਾ ਜਾਵੇ ਅਤੇ ਸਿਹਤ ਵਿਭਾਗ ਦੇ ਮਾਹਰਾਂ ਦੀ ਮਦਦ ਨਾਲ ਅਨੀਮਿਆ ਤੋਂ ਬੱਚਣ ਅਤੇ ਤੰਦਰੁਸਤ ਖੁਰਾਕ ਦੇਣ ਬਾਰੇ ਜਾਣਕਾਰੀ ਲੈ ਕੇ ਆਸ਼ਾ ਵਰਕਰ ਅਤੇ ਪੇਂਡੂ ਵਿਕਾਸ ਵਿਭਾਗ ਦੀ ਸਹਾਇਤਾ ਨਾਲ ਇਸ ਨੂੰ ਘਰ-ਘਰ ਪਹੁੰਚਾਇਆ ਜਾਵੇ। ਏ.ਡੀ.ਸੀ. ਨੇ ਕਿਹਾ ਕਿ ਹਰ ਘਰ ਪੋਸ਼ਣ ਤਿਉਹਾਰ ਦੇ ਰੂਪ ਵਿੱਚ 30 ਸਤੰਬਰ ਤੱਕ ਇਸ ਵਿਸ਼ੇਸ਼ ਮੁਹਿੰਮ ਨੂੰ ਚਲਾਇਆ ਜਾਵੇ। ਸਾਰੇ ਮਹਿਕਮੇ ਇਹ ਮੁਹਿੰਮ ਚਲਾਉਣਗੇ ਜਿਸ ਵਿਚ ਸਾਈਕਲ ਰੈਲੀ ਤੋਂ ਲੈ ਕੇ ਪ੍ਰਭਾਤ ਫੇਰੀ, ਨੁੱਕÎੜ ਨਾਟਕ, ਕੈਂਪ, ਪੋਸ਼ਣ ਮੇਲਾ ਅਤੇ ਪੰਚਾਇਤਾਂ ਨਾਲ ਗੱਲਬਾਤ ਆਦਿ ਸ਼ਾਮਲ ਹਨ। ਇਸ ਮੌਕੇ 'ਤੇ ਇਸ ਮੁਹਿੰਮ ਨਾਲ ਸਬੰਧਤ ਪ੍ਰਚਾਰ ਕਰਦਾ ਇੱਕ ਪੋਸਟਰ ਜਾਰੀ ਕੀਤਾ ਗਿਆ ਤੇ ਸਾਰੇ ਅਧਿਕਾਰੀਆਂ ਨੇ ਬੱਚਿਆਂ, ਅੌਰਤਾਂ ਨੂੰ ਕੁਪੋਸ਼ਣ ਤੋਂ ਮੁਕਤ ਕਰਨ ਦੀ ਸਹੁੰ ਚੁੱਕੀ।

ਮੀਟਿੰਗ ਵਿਚ ਜ਼ਿਲ੍ਹਾ ਪ੍ਰਰੋਗਰਾਮ ਅਫ਼ਸਰ ਗ਼ੁਲ਼ਬਹਾਰ ਸਿੰਘ, ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ, ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਜਤਿੰਦਰ ਕਾਂਸਲ, ਜ਼ਿਲ੍ਹਾ ਖੇਡ ਅਫ਼ਸਰ ਹਰਪ੍ਰਰੀਤ ਸਿੰਘ, ਡੀਡੀਪੀਓ ਸੁਰਿੰਦਰ ਸਿੰਘ ਿਢੱਲੋਂ ਤੋਂ ਇਲਾਵਾ ਸਥਾਨਕ ਸਰਕਾਰਾਂ, ਸਿੱਖਿਆ, ਇਸਤਰੀ ਤੇ ਬਾਲ ਵਿਕਾਸ, ਜਲ ਸਪਲਾਈ ਅਤੇ ਪੇਂਡੂ ਵਿਕਾਸ ਆਦਿ ਸਬੰਧਤ ਵਿਭਾਗਾਂ ਦੇ ਅਧਿਕਾਰੀ ਵੀ ਸ਼ਾਮਲ ਸਨ।