ਪੱਤਰ ਪ੫ੇਰਕ, ਰਾਜਪੁਰਾ : ਇਥੋਂ ਦੇ ਮਹਿੰਦਰਗੰਜ਼ ਬਜ਼ਾਰ 'ਚ ਪੁਰਾਣਾ ਬੱਸ ਸਟੈਂਡ ਨੇੜੇ ਸਥਿੱਤ ਗੁਰਦੁਆਰਾ ਨਵੀਨ ਸਿੰਘ ਸਭਾ ਦੀ ਪ੫ਬੰਧਕ ਕਮੇਟੀ ਦੇ ਪ੫ਧਾਨ ਗੁਰਿੰਦਰ ਸਿੰਘ ਦੁਆ ਦੀ ਦੇਖ-ਰੇਖ ਹੇਠ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਦਸਵੇਂ ਪਾਤਸ਼ਾਹ ਸ੫ੀ ਗੁਰੂ ਗੋਬਿੰਦ ਸਿੰਘ ਜੀ ਦੇ ਪ੫ਕਾਸ਼ ਗੁਰਪੁਰਬ ਦੇ ਸਬੰਧ 'ਚ ਨਗਰ ਕੀਰਤਨ ਸਜਾਇਆ ਗਿਆ। ਨਗਰ ਕੀਰਤਨ ਮੂੰਹਰੇ ਓਪਨ ਜੀਪ 'ਚ ਸਵਾਰ ਹੋ ਕੇ ਪੰਜ ਪਿਆਰੇ ਸਾਹਿਬਾਨ ਚੱਲ ਰਹੇ ਹਨ ਤੇ ਉਸ ਦੇ ਪਿੱਛੇ ਟਰੈਕਟਰ ਟਰਾਲੀਆਂ, ਕਾਰਾਂ, ਜੀਪਾਂ ਅਤੇ ਸਕੂਟਰ ਮੋਟਰਸਾਈਕਲਾਂ 'ਤੇ ਸਵਾਰ ਸੰਗਤਾਂ ਸਤਿਨਾਮ ਵਾਹਿਗੁਰੂ ਦਾ ਜਾਪ ਕਰ ਰਹੀਆਂ ਸਨ। ਨਗਰ ਕੀਰਤਨ ਮੂੰਹਰੇ ਸਪੈਸ਼ਨ ਬੈਂਡ, ਊਠਾਂ 'ਤੇ ਸਵਾਰ ਭਚੰਗੀ ਸਿੰਘ ਤੇ ਗੱਤਕਾ ਖੇਡ ਰਹੀਆਂ ਪਾਰਟੀਆਂ ਨਗਰ ਕੀਰਤਨ ਦੀ ਸ਼ੋਭਾ ਵਧਾ ਰਹੀਆਂ ਸਨ। ਇਸ ਸਬੰਧੀ ਜਾਣਕਾਰੀ ਦਿੰਦਿਆ ਗੁਰਦੁਆਰਾ ਪ੫ਬੰਧਕ ਕਮੇਟੀ ਦੇ ਪ੫ਧਾਨ ਗੁਰਿੰਦਰ ਸਿੰਘ ਦੂਆ ਨੇ ਕਿਹਾ ਕਿ ਇਹ ਨਗਰ ਕੀਰਤਨ ਗੁਰਦੁਆਰਾ ਨਵੀਨ ਸ੫ੀ ਗੁਰੂ ਸਿੰਘ ਸਭਾ ਤੋਂ ਆਰੰਭ ਹੋ ਕੇ ਪੁਰਾਣਾ ਰਾਜਪੁਰਾ ਬਨੂੜੀ ਗੇਟ, ਗਗਨ ਚੌਂਕ, ਓਵਰ ਬਿ੫ਜ਼, ਆਈ.ਟੀ.ਆਈ ਚੌਂਕ, ਪਚਰੰਗਾ ਚੌਂਕ, ਗੁਰਦੁਆਰਾ ਸ੫ੀ ਗੁਰੂ ਸਿੰਘ ਸਭਾ ਰਾਜਪੁਰਾ ਟਾਊਨ, ਗੁਰਦੁਆਰਾ ਜਪ ਸਾਹਿਬ ਗੋਬਿੰਦ ਕਲੋਨੀ ਤੇ ਬਜ਼ਾਰਾਂ 'ਚੋਂ ਹੁੰਦਾ ਹੋਇਆ ਵਾਪਸ ਗੁਰਦੁਆਰਾ ਨਵੀਨ ਸਿੰਘ ਸਭਾ ਮਹਿੰਦਰਗੰਜ਼ ਵਿਖੇ ਸਮਾਪਤ ਹੋਇਆ। ਉਨ੍ਹਾਂ ਕਿਹਾ ਕਿ ਸ੫ੀ ਗੁਰੂ ਗੋਬਿੰਦ ਸਿੰਘ ਜੀ ਨੇ ਦੇਸ਼ ਅਤੇ ਸਿੱਖ ਕੌਮ ਦੀ ਖਾਤਰ ਆਪਣਾ ਸਾਰਾ ਪਰਿਵਾਰ ਵਾਰ ਦਿੱਤਾ ਅਤੇ ਉਨ੍ਹਾਂ ਦੀਆਂ ਕੁਰਬਾਨੀਆਂ ਨੂੰ ਰਹਿੰਦੀ ਦੁਨੀਆਂ ਤੱਕ ਯਾਦ ਰੱਖਿਆ ਜਾਵੇਗਾ। ਨਗਰ ਕੀਰਤਨ ਦੇ ਸਵਾਗਤ ਲਈ ਰਸਤੇ 'ਚ ਕਈ ਥਾਵਾਂ 'ਤੇ ਸੰਗਤਾਂ ਫੁੱਲਾਂ ਦੀ ਵਰਖਾ ਕਰਕੇ ਨਤਮਸਤਕ ਹੋ ਰਹੀਆਂ ਸਨ। ਇਸ ਤੋਂ ਇਲਾਵਾ ਨਗਰ ਕੀਰਤਨ ਨਾਲ ਚੱਲ ਰਹੀਆਂ ਸੰਗਤਾਂ ਦੇ ਲਈ ਥਾਂ-ਥਾਂ ਚਾਹ ਬਰੈਡ, ਫਲ ਫਰੂਟ ਦੇ ਲੰਗਰ ਲਗਾਏ ਹੋਏ ਸਨ। ਇਸ ਨਗਰ ਕੀਰਤਨ ਵਿੱਚ ਪ੫ਧਾਨ ਗੁਰਿੰਦਰ ਸਿੰਘ ਦੂਆ, ਪ੫ੀਤਮ ਸਿੰਘ, ਅਮਰਜੀਤ ਸਿੰਘ ਦੂਆ, ਸਰਦਾਰ ਸਿੰਘ ਦਾਰਾ, ਸੋਹਨ ਸਿੰਘ ਸਮੇਤ ਹੋਰਨਾ ਸੰਗਤਾਂ ਨੇ ਸੇਵਾ ਨਿਭਾਈ।