ਪੱਤਰ ਪ੫ੇਰਕ, ਨਾਭਾ : ਸਰਬੰਸਦਾਨੀ ਸ੫ੀ ਗੁਰੂ ਗੋਬਿੰਦ ਸਿੰਘ ਜੀ ਦੇ 352 ਵੇਂ ਪ੫ਕਾਸ਼ ਗੁਰਪੁਰਬ ਦੇ ਸਬੰਧ ਵਿਚ ਸਥਾਨਕ ਗੁਰਦੁਆਰਾ ਡੇਰਾ ਬਾਬਾ ਅਜਾਪਾਲ ਸਿੰਘ ਜੀ ਤੋਂ ਇੱਕ ਮਹਾਨ ਨਗਰ ਕੀਰਤਨ ਸ੫ੀ ਗੁਰੂ ਗ੫ੰਥ ਸਾਹਿਬ ਜੀ ਦੀ ਛੱਤਰ ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਵਿਚ ਸਜਾਇਆ ਗਿਆ। ਇਹ ਨਗਰ ਕੀਰਤਨ ਅਲਹੋਰਾਂ ਗੇਟ, ਸਦਰ ਬਜ਼ਾਰ, ਕਰਤਾਰਪੁਰਾ ਮਹੁੱਲਾ, ਬੌੜਾਂ ਗੇਟ, ਮੇਹਸ ਗੇਟ, ਗੁਰਦੁਆਰਾ ਅਕਾਲਗੜ ਸਾਹਿਬ, ਹੀਰਾ ਮਹਿਲ, ਪਟਿਆਲਾ ਗੇਟ ਅਤੇ ਮੁਹੱਲਾ ਪਾਂਡੂਸਰ ਤੋਂ ਹੁੰਦਾ ਹੋਇਆ ਗੁਰਦੁਆਰਾ ਬਾਬਾ ਅਜਾਪਾਲ ਸਿੰਘ ਜੀ ਵਿਖੇ ਸੰਪਨ ਹੋਇਆ। ਇਸ ਨਗਰ ਕੀਰਤਨ ਦੇ ਵਿਚ ਵੱਖ-ਵੱਖ ਕੀਰਤਨੀ ਜੱਥੇ, ਗੱਤਕਾ ਪਾਰਟੀਆਂ, ਸਕੂਲ ਬੈਂਡ ਅਤੇ ਸਕੂਲਾਂ ਦੇ ਬੱਚਿਆਂ ਨੇ ਵਿਸ਼ੇਸ਼ ਤੋਰ ਤੇ ਸ਼ਮੂਲੀਅਤ ਕੀਤੀ। ਨਗਰ ਕੀਰਤਨ ਦਾ ਸ਼ਹਿਰ ਦੇ ਵੱਖ ਵੱਖ ਭਾਗਾਂ ਵਿਚ ਸ਼ਰਧਾਲੂਆਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ ਅਤੇ ਸੰਗਤਾਂ ਲਈ ਵੱਖ ਵੱਖ ਤਰਾਂ ਦੇ ਲੰਗਰ ਲਗਾਏ ਗਏ। ਇਸ ਨਗਰ ਕੀਰਤਨ ਵਿਚ ਸ੫ੋਮਣੀ ਗੁਰਦੁਆਰਾ ਪ੫ਬੰਧਕ ਕਮੇਟੀ ਦੇ ਕਾਰਜਕਾਰੀ ਮੈਂਬਰ ਜਰਨੈਲ ਸਿੰਘ ਕਰਤਾਰਪੁਰ, ਜੱਥੇਦਾਰ ਬਲਤੇਜ ਸਿੰਘ ਖੋਖ, ਸਤਵਿੰਦਰ ਸਿੰਘ ਟੋਹੜਾ, ਮੱਖਣ ਸਿੰਘ ਲਾਲਕਾ ਕੌਮੀ ਮੀਤ ਪ੫ਧਾਨ ਸ੫ੋਮਣੀ ਅਕਾਲੀ ਦਲ, ਬਾਬਾ ਮੱਖਣ ਸਿੰਘ ਕਾਰ ਸੇਵਾ ਵਾਲੇ, ਬਾਬਾ ਮੁਖਤਿਆਰ ਸਿੰਘ ਮੁੱਖੀ, ਕਰਨੈਲ ਸਿੰਘ ਮੈਨੇਜਰ ਗੁਰਦੁਆਰਾ ਦੁਖਨਿਵਾਰਣ ਸਾਹਿਬ, ਜੋਗਾ ਸਿੰਘ ਮੈਨੇਜਰ ਗੁਰਦੁਆਰਾ ਬਹਾਦਰਗੜ, ਹਰਮਿੰਦਰ ਸਿੰਘ ਮੈਨੇਜਰ, ਪਿ੫ੰਸੀਪਲ ਬੀਬੀ ਸੁਰਿੰਦਰ ਕੌਰ, ਚਰਨਜੀਤ ਸਿੰਘ ਵਿਰਕ, ਜਗਜੀਤ ਸਿੰਘ ਖੋਖ, ਸਰਬਜੀਤ ਸਿੰਘ ਧੀਰੋਮਾਜਰਾ, ਮਾਸਟਰ ਅਜਮੇਰ ਸਿੰਘ, ਰਜਿੰਦਰਪਾਲ ਸਿੰਘ, ਕੁਲਵੰਤ ਸਿੰਘ ਵਧਵਾ, ਤਜਿੰਦਰ ਸਿੰਘ ਕਪੂਰ, ਯੁੱਧਵੀਰ ਸਿੰਘ ਸੋਢੀ, ਇਸ਼ਪ੫ੀਤ ਸਿੰਘ ਬੱਗਾ, ਗੁਰਦਿਆਲਇੰਦਰ ਸਿੰਘ ਬਿੱਲੂ, ਗੁਰਬਖਸ਼ੀਸ ਸਿੰਘ ਭੱਟੀ, ਗੁਰਸੇਵਕ ਸਿੰਘ ਗੋਲੂ, ਕਰਮਜੀਤ ਸਿੰਘ ਅਲਹੌਰਾਂ, ਹਰਮਨਦੀਪ ਸਿੰਘ ਿਢੱਲੋਂ, ਭੁਪਿੰਦਰ ਸਿੰਘ ਭੂਪਾ, ਦਰਸ਼ਨ ਸਿੰਘ, ਕਸ਼ਮੀਰ ਸਿੰਘ ਲਾਲਕਾ, ਮੇਜਰ ਸਿੰਘ ਸਕੋਂਆਂ, ਜਸਵੀਰ ਸਿੰਘ ਿਛੰਦਾ, ਗੁਰਬਚਨ ਸਿੰਘ ਲੇਖਾਕਾਰ ਆਦਿ ਨੇ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕੀਤੀ।