ਐਚਐਸ ਸੈਣੀ, ਰਾਜਪੁਰਾ

ਰਾਜਪੁਰਾ ਨਗਰ ਕੌਂਸਲ ਦੇ ਦਫਤਰ ਮੂਹਰੇ ਅੱਜ ਨਗਰ ਕੌਂਸਲ ਮੁਲਾਜ਼ਮ ਯੂਨੀਅਨ ਵਲੋਂ ਸਫਾਈ ਸੇਵਕ ਯੂਨੀਅਨ ਪੰਜਾਬ ਦੇ ਰੀਜ਼ਨ ਪ੍ਰਧਾਨ ਹੰਸ ਰਾਜ਼ ਬਨਵਾੜੀ ਦੀ ਅਗਵਾਈ ਵਿਚ ਸਫਾਈ ਸੇਵਕਾਂ ਤੇ ਹੋਰਨਾਂ ਨੇ ਆਪਣੀਆ ਮੰਗਾਂ ਦੇ ਸਬੰਧ 'ਚ ਸਥਾਨਕ ਸਰਕਾਰਾਂ ਮੰਤਰੀ ਪੰਜਾਬ ਸਰਕਾਰ ਬ੍ਹਮ ਮਹਿੰਦਰਾ ਦਾ ਪੁਤਲਾ ਫੂਕ ਕੇ ਜਮ ਕੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਗੱਲਬਾਤ ਕਰਦਿਆਂ ਪ੍ਰਧਾਨ ਹੰਸ ਰਾਜ਼ ਬਨਵਾੜੀ, ਸ਼ਿਵ ਕੁਮਾਰ, ਸਤਪਾਲ, ਜ਼ਸਬੀਰ ਸਿੰਘ, ਕਮਲ ਕਮਾਰ ਪੱਪੂ, ਤਰਸੇਮ ਲਾਲ ਸਮੇਤ ਹੋਰਨਾਂ ਨੇ ਦੱਸਿਆ ਕਿ ਉਨ੍ਹਾਂ ਦੀਆਂ ਮੰਗਾਂ ਜਿਵੇਂ ਠੇਕਾ ਪ੍ਰਣਾਲੀ ਖਤਮ ਕਰਕੇ ਸਫਾਈ ਮਜਦੂਰਾਂ ਦੀ ਭਰਤੀ, ਸੀਵਰਮੈਨ, ਮਾਲੀ, ਇਲੈਕਸ਼ਨ, ਪੰਪ ਆਪ੍ਰਰੇਟਰ, ਕੰਪਿਊਟਰ, ਕਲਰਕ ਡਰਾਇਵਰ, ਫਾਇਰਮੈਨ ਜਿਹੜੇ ਕੰਟਰੈਕਟ 'ਤੇ ਚੱਲ ਰਹੇ ਹਨ ਦੀਆਂ ਸੇਵਾਵਾਂ ਰੈਗੂਲਰ ਕਰਨ, ਸ਼ਹਿਰ ਦੀਆਂ ਬੀਟਾਂ ਅਨੁਸਾਰ ਨਵੀਂ ਭਰਤੀ ਕਰਨ, ਤਨਖਾਹਾਂ ਸਮੇਂ ਸਿਰ ਦੇਣ, ਪਰਾਣੀ ਪੈਨਸ਼ਨ ਸਕੀਮ ਸਮੇਤ ਲਾਭ ਦੇਣ, ਦਫਤਰੀ ਸਟਾਫ਼ ਤੋਂ ਮਹਿਕਮੇ ਦਾ ਕੰਮ ਤੋਂ ਇਲਾਵਾ ਹੋਰ ਕੰਮਾਂ ਨਾ ਲੈਣ, ਸਥਾਨਕ ਸਰਕਾਰਾਂ ਅਧੀਨ ਕੰਮ ਕਰਦੇ ਕਲਰਕਾਂ ਦੀ 15 ਸਾਲ ਦੀ ਸਰਵਿਸ ਪੂਰੀ ਹੋਣ 'ਤੇ ਲਾਜ਼ਮੀ ਇੰਸਪੈਕਟਰ ਅਤੇ ਪੰਪ ਅਪੇ੍ਟਰ ਦੀ 15 ਸਾਲ ਸਰਵਿਸ ਪੂਰੀ ਹੋਣ 'ਤੇ ਲਾਜ਼ਮੀ ਜੇਈ ਬਣਾਉਣ, ਸਫਾਈ ਕਰਮਚਾਰੀਆਂ ਦਾ ਸਪੈਸ਼ਲ ਭੱਤਾ 1000 ਪ੍ਰਤੀ ਮਹੀਨਾ ਕਰਨ, ਛੇਵਾ-ਪੇ ਕਮਿਸ਼ਨ ਜਾਰੀ ਕਰਨ, ਡੀਏ ਦੀਆਂ ਰਹਿੰਦੀਆਂ ਕਿਸ਼ਤਾਂ ਦਾ ਬਕਾਇਆ ਜਾਰੀ ਕਰਨ, ਕੋਵਿਡ-19 ਤਹਿਤ ਸਫਾਈ ਕਰਮਚਾਰੀਆਂ ਨੂੰ ਸੁਰੱਖਿਆ ਕਿੱਟਾਂ, ਦਸਤਾਨੇ ਸਮੇਤ ਹੋਰ ਸਮਾਨ ਜਾਰੀ ਕਰਨ ਸਮੇਂ ਕਈ ਮੰਗਾਂ ਹਨ ਜਿਹੜੀਆਂ ਕਿ ਪੰਜਾਬ ਸਰਕਾਰ ਪੂਰੀ ਨਾ ਕਰਕੇ ਮੁਲਾਜ਼ਮਾਂ ਦਾ ਮਜ਼ਾਕ ਉਡਾ ਰਹੀ ਹੈ। ਜੇਕਰ ਸਰਕਾਰ ਮੁਲਾਜ਼ਮ ਕਿਸਾਨ ਮਜਦੂਰ ਮਾਰੂ ਫੈਸਲਾ ਰੱਦ ਨਹੀਂ ਕਰਦੀ ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ। ਇਸ ਦੌਰਾਨ ਸਫ਼ਾਈ ਯੂਨੀਅਨ ਦੇ ਹੋਰ ਆਗੂ ਤੇ ਮੈਂਬਰਾਂ ਨੇ ਆਪਣੀਆ ਮੰਗਾਂ ਦੇ ਸਬੰਧ 'ਚ ਸਥਾਨਕ ਸਰਕਾਰ ਮੰਤਰੀ ਬ੍ਹਮ ਮਹਿੰਦਰਾ ਦਾ ਪੁਤਲਾ ਫੂਕ ਕੇ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ।