ਪੱਤਰ ਪ੍ਰਰੇਰਕ, ਰਾਜਪੁਰਾ

ਨੇੜਲੇ ਪਿੰਡ ਪਿੱਪਲ ਮੰਗੋਲੀ ਵਿਚ ਤੇਜ਼ਧਾਰ ਹਥਿਆਰਾਂ ਨਾਲ ਨੌਜਵਾਨ ਦਾ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਵਿਚ ਥਾਣਾ ਘਨੌਰ ਦੀ ਪੁਲਿਸ ਨੇ ਚਾਰ ਅਣਪਛਾਤੇ ਵਿਅਕਤੀਆਂ ਸਮੇਤ 7 ਜਣਿਆਂ ਖਿਲਾਫ ਮਾਮਲਾ ਦਰਜ ਕੀਤਾ ਹੈ।

ਥਾਣਾ ਘਨੌਰ ਦੇ ਇੰਸਪਕੈਟਰ ਗੁਰਮੀਤ ਸਿੰਘ ਨੇ ਦੱਸਿਆ ਕਿ ਮਿ੍ਤਕ ਰਣਬੀਰ ਸਿੰਘ (49) ਵਾਸੀ ਪਿੱਪਲ ਮੰਗੋਲੀ ਦੇ ਚਾਚਾ ਕਰਨੈਲ ਸਿੰਘ ਨੇ ਬਿਆਨ ਦਰਜ ਕਰਵਾਏ ਹਨ ਕਿ ਬੀਤੀ ਦੇਰ ਸ਼ਾਮ ਉਹ ਪਿੰਡ ਪਿੱਪਲ ਮੰਗੋਲੀ ਬੱਸ ਸਟੈਂਡ ਬੈਂਕ ਦੇ ਸਾਹਮਣੇ ਖੜ੍ਹਾ ਸੀ ਕਿ ਭਤੀਜਾ ਰਣਵੀਰ ਸਿੰਘ ਆਇਆ ਤੇ ਕਹਿਣ ਲੱਗਾ ਕਿ ਪਿੰਡ ਸੰਧਾਰਸੀ ਨੇੜੇ ਸੁਖਵਿੰਦਰ ਸਿੰਘ ਸੁੱਖਾ ਪੁੱਤਰ ਪਰਮਜੀਤ ਸਿੰਘ ਤੇ ਹਰਪ੍ਰਰੀਤ ਸਿੰਘ ਪਿੰ੍ਸ ਪੁੱਤਰ ਜਸਵਿੰਦਰ ਸਿੰਘ ਵਾਸੀ ਪਿੰਪਲ ਮੰਗੋਲੀ ਨੇ ਉਸ ਨੰੂ ਘੇਰ ਕੇ ਕੁੱਟ-ਮਾਰ ਕੀਤੀ ਤੇ ਸਿਰ ਤੋਂ ਪਰਨਾ ਲਾਹ ਦਿੱਤਾ ਹੈ। ਹਾਲੇ ਉਹ ਗੱਲਾਂ ਕਰ ਹੀ ਰਹੇ ਸਨ ਕਿ ਸੰਧਾਰਸੀ ਵੱਲੋਂ ਸੁਖਵਿੰਦਰ ਸਿੰਘ ਤੇ ਹਰਪ੍ਰਰੀਤ ਸਿੰਘ ਉੱਥੇ ਆਏ ਤੇ ਫੇਰ ਤਕਰਾਰ ਹੋ ਗਿਆ। ਰਣਵੀਰ ਨੇ ਉਨ੍ਹਾਂ ਦੇ ਮੋਟਰਸਾਈਕਲ ਦੀ ਚਾਬੀ ਕੱਢ ਲਈ, ਇਸ ਮਗਰੋਂ ਪਿੱਛੋਂ ਤਿੰਨ ਚਾਰ ਅਨਸਰ ਹੋਰ ਆਏ ਉਨ੍ਹਾਂ ਨੂੰ ਵੇਖ ਕੇ ਸੁਖਵਿੰਦਰ ਸਿੰਘ ਨੇ ਲਲਕਾਰਾ ਮਾਰ ਦਿੱਤਾ ਤੇ ਨਾਲ ਖੜ੍ਹੇ ਖੁਸ਼ਪ੍ਰਰੀਤ ਸਿੰਘ ਵਾਸੀ ਸੰਭੂ ਨੇ ਰਣਬੀਰ ਸਿੰਘ ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ ਤੇ ਦੂਜੇ ਵਿਅਕਤੀਆਂ ਨੇ ਰਣਬੀਰ ਸਿੰਘ ਦੀ ਕੁੱਟਮਾਰ ਕੀਤੀ ਤੇ ਫ਼ਰਾਰ ਹੋ ਗਏ। ਜਦੋਂ ਜ਼ਖ਼ਮੀ ਰਣਬੀਰ ਸਿੰਘ ਨੂੰ ਰਾਜਪੁਰਾ ਦੇ ਸਰਕਾਰੀ ਹਸਪਤਾਲ ਵਿਚ ਲਿਜਾਇਆ ਗਿਆ ਤਾਂ ਡਾਕਟਰਾਂ ਨੇ ਮਿ੍ਤਕ ਐਲਾਨ ਦਿੱਤਾ। ਥਾਣਾ ਘਨੌਰ ਪੁਲਿਸ ਨੇ ਸੁਖਵਿੰਦਰ ਸਿੰਘ ਸੁੱਖਾ ਪੁੱਤਰ ਪਰਮਜੀਤ ਸਿੰਘ, ਹਰਪ੍ਰਰੀਤ ਸਿੰਘ ਪਿੰ੍ਸ ਪੁੱਤਰ ਜਸਵਿੰਦਰ ਸਿੰਘ ਵਾਸੀ ਪਿੰਡ ਪਿੱਪਲ ਮੰਗੋਲੀ ਤੇ ਖੁਸ਼ਪ੍ਰਰੀਤ ਸਿੰਘ ਵਾਸੀ ਪਿੰਡ ਸੰਭੂ ਸਮੇਤ ਚਾਰ ਅਣਪਛਾਤੇ ਵਿਅਕਤੀਆਂ ਖਿਲਾਫ਼ ਕਤਲ ਦਾ ਮਾਮਲਾ ਦਰਜ ਕਰ ਕੇ ਤਫ਼ਤੀਸ਼ ਸ਼ੁਰੂ ਕਰ ਦਿੱਤੀ ਹੈ।