ਪੱਤਰ ਪੇ੍ਰਰਕ, ਪਟਿਆਲਾ : ਸਰਕਾਰੀ ਕੋ-ਐਡ ਮਲਟੀਪਰਪਜ਼ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਪਾਸੀ ਰੋਡ ਪਟਿਆਲਾ ਦੀ ਅੰਡਰ-19 ਬਾਸਕਟਬਾਲ ਟੀਮ ਨੂੰ ਭਾਰਤ ਦੀ ਸਰਵੋਤਮ ਟੀਮ ਬਣਨ ਦਾ ਮਾਣ ਹਾਸਲ ਹੋਇਆ ਹੈ। ਨਵੀਂ ਦਿੱਲੀ ਵਿਖੇ ਕਰਵਾਈ 26ਵੀਂ ਆਲ ਇੰਡੀਆ ਰਾਮਜਸ ਬਾਸਕਟਬਾਲ ਚੈਂਪੀਅਨਸ਼ਿੱਪ 'ਚ ਦੇਸ਼ ਭਰ ਤੋਂ ਵੱਖ-ਵੱਖ ਵਰਗ ਵਿੱਚ 127 ਟੀਮਾਂ ਨੇ ਭਾਗ ਲਿਆ। ਜਿਸਦੇ ਸੀਨੀਅਰ ਵਰਗ ਅੰਡਰ-19 ਵਿੱਚ ਮਲਟੀਪਰਪਜ਼ ਸਕੂਲ ਦੀ ਟੀਮ ਨੇ ਸਾਰੀਆਂ ਟੀਮਾਂ 'ਤੇ ਸ਼ਾਨਦਾਰ ਜਿੱਤ ਪ੍ਰਰਾਪਤ ਕਰਦਿਆਂ ਆਪਣੇ ਸਕੂਲ, ਪਟਿਆਲਾ ਅਤੇ ਸੂਬੇ ਦਾ ਨਾਂ ਰੌਸ਼ਨ ਕੀਤਾ ਹੈ।

ਬਾਸਕਟਬਾਲ ਦੇ ਅੰਤਰਰਾਸ਼ਟਰੀ ਰੈਫਰੀ, ਕੋਚ ਅਤੇ ਮਲਟੀਪਰਪਜ਼ ਸਕੂਲ ਦੇ ਫਿਜੀਕਲ ਐਜੂਕੇਸ਼ਨ ਦੇ ਲੈਕਚਰਾਰ ਅਮਰਜੋਤ ਸਿੰਘ ਨੇ ਦੱਸਿਆ ਕਿ ਮਲਟੀਪਰਪਜ ਸਕੂਲ ਦੇ ਖਿਡਾਰੀਆਂ ਨੇ ਇਸ ਚੈਂਪੀਅਨਸ਼ਿੱਪ 'ਤੇ ਚੌਥੀ ਵਾਰ ਕਬਜ਼ਾ ਕੀਤਾ ਹੈ। ਉਨਾਂ੍ਹ ਕਿਹਾ ਕਿ ਮੈਨੁਅਲ ਟੋਪਨੋ ਇਸ ਚੈਂਪੀਅਨਸ਼ਿਪ ਦਾ ਬੈਸਟ ਖਿਡਾਰੀ ਚੁਣਿਆ ਗਿਆ। ਬਾਸਕਟਬਾਲ ਖਿਡਾਰੀਆਂ ਅਤੇ ਕੋਚ ਅਮਰਜੋਤ ਸਿੰਘ ਦੇ ਸਕੂਲ ਪੁੱਜਣ 'ਤੇ ਪਿੰ੍ਸੀਪਲ ਵਿਜੇ ਕਪੂਰ ਅਤੇ ਸਟਾਫ ਮੈਂਬਰਾਂ ਨੇ ਨਿੱਘਾ ਸਵਾਗਤ ਕਰਦਿਆਂ ਸਨਮਾਨਿਤ ਕੀਤਾ। ਪਿੰ੍ਸੀਪਲ ਵਿਜੇ ਕਪੂਰ ਨੇ ਕੋਚ ਅਮਰਜੋਤ ਸਿੰਘ, ਬਲਿਵੰਦਰ ਸਿੰਘ ਅਤੇ ਗੁਰਮੀਤ ਸਿੰਘ ਨੂੰ ਮੁਬਾਰਕਬਾਦ ਦਿੱਤੀ ਗਈ। ਇਸ ਮੌਕੇ ਸਟਾਫ ਮੈਂਬਰਾਂ ਸਮੇਤ ਵੱਡੀ ਗਿਣਤੀ 'ਚ ਵਿਦਿਆਰਥੀ ਹਾਜ਼ਰ ਸਨ।