ਪੱਤਰ ਪ੍ਰਰੇਰਕ, ਪਟਿਆਲਾ ; ਅਬਲੋਵਾਲ ਰੋਡ 'ਤੇ ਪੈਂਦੇ ਸੈਂਚੁਰੀ ਇਨਕਲੇਵ ਵਿਖੇ ਵੈਲਫੇਅਰ ਐਸੋਸੀਏਸ਼ਨ ਵਲੋਂ ਰਿਹਾਇਸ਼ੀ ਖੇਤਰ 'ਚ ਮੋਬਾਇਲ ਕੰਪਨੀ ਵਲੋਂ ਲਗਾਏ ਜਾ ਰਹੇ ਟਾਵਰ ਦਾ ਸਖਤ ਵਿਰੋਧ ਕੀਤਾ ਗਿਆ ਤੇ ਇਸ ਮੋਕੇ ਨਿਊ ਸੈਂਚਰੀ ਇਨਕਲੇਵ, ਬਲਾਕ ਏ, ਬੀ, ਸੀ, ਆਦਰਸ਼ ਨਗਰਬੀ, ਕਰਤਾਰ ਕਲੋਨੀ, ਕਿਸ਼ਨਾ ਕਲੋਨੀ ਦੇ ਸਮੂਹ ਨਿਵਾਸੀਆਂ ਨੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਨਿੱਜੀ ਕੰਪਨੀ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਜਾਣਕਾਰੀ ਦਿੰਦਿਆਂ ਨਿਰਮਲਾ ਦੇਵੀ, ਸ਼ਕਤੀ ਸਿੰਘ ਨੇ ਦੱਸਿਆ ਕਿ ਰਿਹਾਇਸ਼ੀ ਖੇਤਰ ਤੇ ਨਜਾਇਜ ਤੌਰ ਤੇ ਮੋਬਾਇਲ ਟਾਵਰ ਲਗਾਇਆ ਜਾ ਰਿਹਾ ਹੈ। ਨਗਰ ਵਾਸੀਆਂ ਵਲੋਂ ਕਲੋਨੀਆਂ 'ਚ ਕਿਸੇ ਤਰ੍ਹਾਂ ਦਾ ਮੋਬਾਇਲ ਟਾਵਰ ਨਹੀਂ ਲੱਗਣ ਦਿੱਤਾ ਜਾਵੇਗਾ ਕਿਉਂਕਿ ਇਨ੍ਹਾਂ ਕਲੋਨੀਆਂ ਨਾਲ ਪਹਿਲਾਂ ਤੋਂ ਹੀ ਵੱਖਵੱਖ ਕੰਪਨੀਆਂ ਦੇ ਮੋਬਾਇਲ ਟਾਵਰ ਲੱਗੇ ਹੋਏ ਹਨ। ਉਨ੍ਹਾਂ ਕਿਹਾ ਕਿ ਰਮੇਸ਼ ਕੁਮਾਰ ਤੇ ਨਰੇਸ਼ ਕੁਮਾਰ ਵੱਲੋਂ ਰਿਹਾਇਸ਼ ਤੇ ਲੱਗੇ ਟਾਵਰ ਜ਼ੋ ਕਿ ਬੰਦ ਕਰਵਾਇਆ ਗਿਆ ਸੀ ਅਤੇ ਕੋਰਟ ਵਿੱਚ ਕੇਸ ਵਿਚਾਰਨ ਅਧੀਨ ਹੈ ਪਰੰਤੂ ਫਿਰ ਵੀ ਨਗਰ ਨਿਗਮ ਪਟਿਆਲਾ ਅਤੇ ਪੁਲਿਸ ਪ੍ਰਸ਼ਾਸਨ ਨੂੰ ਵੈਲਫੇਅਰ ਵੱਲੋਂ ਪੱਤਰ ਲਿਖ ਕੇ ਵਿਰੋਧ ਕੀਤਾ ਗਿਆ ਅਤੇ ਇਨ੍ਹਾਂ ਮੋਬਾਇਲ ਟਾਵਰਾਂ ਨੂੰ ਉਤਾਰਨ ਲਈ ਲਿਖਿਆ ਗਿਆ। ਪਰੰਤੂ ਨਗਰ ਨਿਗਮ ਪਟਿਆਲਾ ਬਿਜਲੀ ਬੋਰਡ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਨਾ ਕਰਨ ਕਰਕੇ ਸਮੂਹ ਕਲੋਨੀ ਨਿਵਾਸੀਆਂ ਵੱਲੋਂ ਜਿਸ ਥਾਂ ਤੇ ਮੋਬਾਇਲ ਟਾਵਰ ਲਗਾਇਆ ਜਾ ਰਿਹਾ ਹੈ ਉਸ ਦਾ ਵਿਰੋਧ ਕੀਤਾ ਤੇ ਰੋਸ ਰੈਲੀ ਕੀਤੀ ਗਈ। ਇਸ ਮੋਕੇ ਰਾਜ ਕੁਮਾਰ, ਗੁਰਮੀਤ ਸਿੰਘ ਦਿਓਲ ਪ੍ਰਧਾਨ, ਗੁਰਮੀਤ ਸਿੰਘ ਨੇਗੀ ਜਨਰਲ ਸਕੱਤਰ, ਅਜੈ ਚੌਧਰੀ ਮੁੱਖ ਸਲਾਹਕਾਰ, ਸੀਤਾ ਰਾਮ ਮਿਸ਼ਰਾ, ਸੂਰਤ ਸਿੰਘ ਬਾਗੜੀ, ਮਨਪੀ੍ਤ ਸਿੰਘ , ਹੇਮਰਾਜ, ਅਸ਼ਵਨੀ ਕੁਮਾਰ ਅਤੇ ਵੱਡੀ ਗਿਣਤੀ 'ਚ ਇਲਾਕਾ ਵਾਸੀ ਹਾਜ਼ਰ ਸਨ।