ਪੱਤਰ ਪੇ੫ਰਕ,ਫ਼ਤਹਿਗੜ੍ਹ ਸਾਹਿਬ: ਪੰਜਾਬ ਸਰਕਾਰ ਤੋਂ ਫਤਹਿਗੜ੍ਹ ਸਾਹਿਬ ਦੀ ਪਵਿੱਤਰ ਧਰਤੀ ਦੇ ਵਿਕਾਸ ਲਈ ਵਿਸ਼ੇਸ਼ ਪ੫ਾਜੈਕਟ ਲਿਆਂਦੇ ਜਾ ਰਹੇ ਹਨ ਤਾਂ ਕਿ ਇਸ ਪਵਿੱਤਰ ਸ਼ਹਿਰ ਨੂੰ ਸੂਬੇ ਦੇ ਬਾਕੀ ਸ਼ਹਿਰਾਂ 'ਚੋਂ ਵਿਕਾਸ ਪੱਖੋਂ ਨੰਬਰ ਇਕ ਦਾ ਸ਼ਹਿਰ ਬਣਾਇਆ ਜਾ ਸਕੇ। ਇਹ ਗੱਲ ਹਲਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਵਾਰਡ ਨੰਬਰ-6 ਅਤੇ 9 ਵਿਚਕਾਰ ਗਲੀ ਵਿਚ ਇੰਟਰਲਾਕ ਟਾਈਲਾਂ ਲਗਾਉਣ ਦੇ ਕੰਮ ਦੀ ਸ਼ੁਰੂਆਤ ਕਰਵਾਉਣ ਮੌਕੇ ਕਹੀ। ਉਨ੍ਹਾਂ ਦੱਸਿਆ ਕਿ ਲੋਕਾਂ ਦੀ ਪਿਛਲੇ ਕਈ ਸਾਲਾਂ ਤੋਂ ਚੱਲੀ ਆ ਰਹੀ ਮੰਗ ਨੂੰ ਪੂਰਾ ਕਰਦੇ ਹੋਏ ਅੱਜ ਇਹ ਟਾਈਲਾਂ ਲਗਵਾਉਣ ਦਾ ਕੰਮ ਸ਼ੁਰੂ ਕਰਵਾਇਆ ਗਿਆ ਹੈ। ਇਸ ਮੌਕੇ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੫ਧਾਨ ਸੁਭਾਸ਼ ਸੂਦ, ਬਲਾਕ ਕਾਂਗਰਸ ਸਰਹਿੰਦ ਦੇ ਪ੫ਧਾਨ ਗੁਲਸ਼ਨ ਰਾਏ ਬੌਬੀ, ਕਿਸਾਨ ਖੇਤ ਮਜਦੂਰ ਸੈੱਲ ਕਾਂਗਰਸ ਪੰਜਾਬ ਦੇ ਸੀਨੀਅਰ ਮੀਤ ਪ੫ਧਾਨ ਸੁਖਰਾਜ ਸਿੰਘ ਰਾਜਾ, ਅੰਮਿ੫ਤਪਾਲ ਸਿੰਘ ਜੱਗੀ, ਐੱਸਡੀਓ ਸੀਵਰੇਜ ਬੋਰਡ ਰਾਜੀਵ ਕਪੂਰ, ਜੇਈ ਗਗਨਦੀਪ, ਕੌਂਸਲਰ ਅਸ਼ੋਕ ਸੂਦ, ਕੌਂਸਲਰ ਗੁਰਪ੫ੀਤ ਸਿੰਘ ਲਾਲੀ, ਕੌਂਸਲਰ ਅਮਰਦੀਪ ਸਿੰਘ ਬੈਨੀਪਾਲ, ਕੌਂਸਲਰ ਨਰਿੰਦਰ ਕੁਮਾਰ ਪਿੰ੫ਸ ਆਦਿ ਮੌਜੂਦ ਸਨ।