ਪੱਤਰ ਪ੍ੇਰਕ,ਫਤਹਿਗੜ੍ਹ ਸਾਹਿਬ: ਪੰਜਾਬ ਸਰਕਾਰ ਕਿਸਾਨਾਂ ਤੇ ਖੇਤ ਮਜਦੂਰਾਂ ਦਾ ਆਰਥਿਕ ਪੱਧਰ ਉਚਾ ਚੁੱਕਣ ਲਈ ਵਚਨਬੱਧ ਹੈ ਅਤੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਕਾਰਜਕਾਲ ਦੌਰਾਨ ਕਿਸਾਨਾਂ ਦੀਆਂ ਸਮੱਸਿਆਵਾਂ ਦਾ ਪਹਿਲ ਦੇ ਆਧਾਰ 'ਤੇ ਹੱਲ ਕੀਤਾ ਗਿਆ ਹੈ। ਇਹ ਪ੍ਗਟਾਵਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਬੱਚਤ ਭਵਨ ਵਿਖੇ ਖੇਤੀ ਅਤੇ ਥਰੈਸ਼ਰ ਹਾਦਸਿਆਂ ਦੇ ਤਿੰਨ ਪੀੜ੍ਹਤਾਂ ਨੂੰ 3 ਲੱਖ 20 ਹਜ਼ਾਰ ਰੁਪਏ ਮਾਲੀ ਸਹਾਇਤਾ ਵਜੋਂ ਵੰਡਣ ਮੌਕੇ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਖੇਤੀਬਾੜੀ ਦੌਰਾਨ ਜਾਂ ਥਰੈਸ਼ਰ 'ਤੇ ਕੰਮ ਕਰਦੇ ਸਮੇਂ ਕਈ ਕਿਸਾਨ ਕਿਸੇ ਦੁਰਘਟਨਾਂ ਦਾ ਸ਼ਿਕਾਰ ਹੋ ਜਾਂਦੇ ਹਨ ਜਿਸ ਕਾਰਨ ਸਰਕਾਰ ਵੱਲੋਂ ਉਨ੍ਹਾਂ ਨੂੰ ਮਾਲੀ ਸਹਾਇਤਾ ਦਿੱਤੀ ਜਾਂਦੀ ਹੈ। ਵਿਧਾਇਕ ਨਾਗਰਾ ਨੇ ਪਿੰਡ ਅਤੇ ਡਾਕਖਾਨਾ ਸੈਦਪੁਰਾ ਦੀ ਰਾਜਿੰਦਰ ਕੌਰ ਪਤਨੀ ਲਖਵੀਰ ਸਿੰਘ ਜਿਸ ਦੀ ਘਰ ਵਿੱਚ ਟੋਕਾ ਮਸ਼ੀਨ 'ਤੇ ਕੰਮ ਕਰਦੇ ਸਮੇਂ ਸੱਜੀ ਬਾਂਹ ਕੱਟੀ ਗਈ ਸੀ, ਨੂੰ 40 ਹਜ਼ਾਰ ਰੁਪਏ, ਪਿੰਡ ਸਿੰਧੜਾਂ ਦੇ ਚਰਨ ਸਿੰਘ ਪੁੱਤਰ ਅਜਮੇਰ ਸਿੰਘ, ਜਿਨ੍ਹਾਂ ਦੀਆਂ ਕਿ ਘਰ ਵਿੱਚ ਟੋਕਾ ਮਸ਼ੀਨ 'ਤੇ ਕੰਮ ਕਰਦੇ ਸਮੇਂ ਦੋਵੇਂ ਬਾਹਾਂ ਕੱਟੀਆਂ ਗਈਆਂ ਸਨ ਨੂੰ 80 ਹਜ਼ਾਰ ਰੁਪਏ ਅਤੇ ਪਿੰਡ ਬਰਾਸ ਦੀ ਜਸਵੀਰ ਸਿੰਘ ਵਿਧਵਾ ਭਗਵਾਨ ਸਿੰਘ, ਜਿਸ ਦੇ ਪਤੀ ਦੀ ਖੇਤ ਵਿੱਚ ਜੀਰੀ ਨੂੰ ਪਾਣੀ ਲਗਾਉਂਦੇ ਸਮੇਂ ਸੱਪ ਦੇ ਕੱਟਣ ਕਾਰਨ ਮੌਤ ਹੋ ਗਈ ਸੀ, ਨੂੰ 2 ਲੱਖ ਰੁਪਏ ਦੀ ਮਾਲੀ ਸਹਾਇਤਾ ਦਿੱਤੀ। ਇਸ ਮੌਕੇ ਸਕੱਤਰ ਮਾਰਕੀਟ ਕਮੇਟੀ ਸਰਹਿੰਦ ਗਗਨਦੀਪ ਸਿੰਘ, ਭੁਪਿੰਦਰ ਸਿੰਘ ਬਧੌਛੀ, ਬਲਾਕ ਪ੍ਧਾਨ ਗੁਰਮੁੱਖ ਸਿੰਘ ਪੰਡਰਾਲੀ, ਖਰੋੜੀ ਦੇ ਸਰਪੰਚ ਹਰਭਿੰਦਰ ਸਿੰਘ, ਖਰੋੜਾ ਦੇ ਸਰਪੰਚ ਕਰਨੈਲ ਸਿੰਘ, ਐਮਸੀ ਗੁਰਪ੍ਰੀਤ ਸਿੰਘ ਲਾਲੀ, ਪਰਮਵੀਰ ਸਿੰਘ ਟਿਵਾਣਾ, ਗੁਰਮੇਲ ਸਿੰਘ ਸਾਬਕਾ ਸਰਪੰਚ ਬਧੌਛੀ ਖੁਰਦ, ਅਮਨਦੀਪ ਸਿੰਘ ਬਿੱਟਾ,ਮੰਡੀ ਸੁਪਰਵਾਈਜ਼ਰ ਅਜ਼ਮੇਰ ਸਿੰਘ ਅਤੇ ਤਖਵਿੰਦਰ ਸਿੰਘ ਤੋਂ ਇਲਾਵਾ ਹੋਰ ਪਤਵੰਤੇ ਵੀ ਮੌਜੂਦ ਸਨ।