ਪੱਤਰ ਪ੍ੇਰਕ, ਰਾਜਪੁਰਾ : ਇਥੋਂ ਨੇੜਲੇ ਹਲਕਾ ਘਨੌਰ ਦੇ ਪਿੰਡ ਸ਼ੰਭੂ ਕਲਾਂ ਦੀ ਸਹਿਕਾਰੀ ਸਭਾ ਵਿਖੇ ਏ.ਆਰ ਤੇਜਿੰਦਰ ਸਿੰਘ ਵਾਲੀਆ ਅਤੇ ਐਸ.ਡੀ.ਐਮ ਰਾਜਪੁਰਾ ਸ਼ਿਵ ਕੁਮਾਰ ਦੀ ਅਗਵਾਈ 'ਚ ਕਰਜਾ ਰਾਹਤ ਸਰਟੀਫਿਕੇਟ ਵੰਡ ਸਮਾਰੋਹ ਕਰਵਾਇਆ ਗਿਆ । ਜਿਸ ਵਿੱਚ ਮੁੱਖ ਮਹਿਮਾਨ ਦੇ ਤੌਰ 'ਤੇ ਹਲਕਾ ਘਨੌਰ ਵਿਧਾਇਕ ਮਦਨ ਲਾਲ ਜਲਾਲਪੁਰ ਪਹੁੰਚੇ ਜਦ ਕਿ ਐਮ.ਡੀ ਕੋਆਪ੍ੇਟਿਵ ਗੁਰਬਾਜ ਸਿੰਘ, ਜਿਲ੍ਹਾ ਮੈਨੇਜਰ ਭਾਸਕਰ ਕਟਾਰੀਆਂ, ਜ਼ਿਲ੍ਹਾ ਕਾਂਗਰਸ ਪ੍ਧਾਨ ਗੁਰਦੀਪ ਸਿੰਘ ਊਂਟਸਰ, ਅਮਰੀਕ ਸਿੰਘ ਖਾਨਪੁਰ ਜਗਰੂਪ ਸਿੰਘ ਸੇਹਰਾ, ਮੋਹਣ ਸਿੰਘ ਸਰਪੰਚ ਸ਼ੰਭੂ ਕਲਾਂ, ਅਮਲਾ ਅਫਸਰ ਅਜਨੀਸ਼ ਕੁਮਾਰ ਮੋਜੂਦ ਸਨ। ਇਸ ਦੌਰਾਨ ਵਿਧਾਇਕ ਜਲਾਲਪੁਰ ਵੱਲੋਂ ਸ਼ੰਭੂ ਸਹਿਕਾਰੀ ਸਭਾ ਅਧੀਨ ਆਉਦੇ 7 ਪਿੰਡ ਸ਼ੰਭੂ ਕਲਾਂ, ਤੇਪਲਾ, ਬਠੋਣੀਆਂ, ਨੋਗਾਵਾਂ, ਬਪਰੋਰ, ਨੰਦਗੜ ਅਤੇ ਮੋਹੀ ਕਲਾਂ ਦੇ ਕੁੱਲ 804 ਕਿਸਾਨਾਂ ਨੂੰ 8 ਕਰੋੜ 1 ਲੱਖ 71 ਹਜ਼ਾਰ 453 ਰੁਪਏ ਦੀ ਕਰਜਾ ਰਾਹਤ ਦੇ ਸਰਟੀਫਿਕੇਟ ਪ੍ਦਾਨ ਕੀਤੇ ਗਏ। ਵਿਧਾਇਕ ਜਲਾਲਪੁਰ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਕਿਸਾਨਾਂ ਨੂੰ ਕਰਜਾ ਰਾਹਤ ਦੇ ਕੇ ਦਿਨੋ-ਦਿਨ ਘਾਟੇ ਦਾ ਸੌਦਾ ਸਾਬਤ ਹੋ ਰਹੇ ਖੇਤੀਬਾੜੀ ਦੇ ਧੰਦੇ ਨੂੰ ਮੁੜ ਸੁਰਜੀਤ ਕੀਤਾ ਹੈ। ਦੇਸ਼ ਦੇ ਲੋਕ ਕਾਂਗਰਸ ਪ੍ਧਾਨ ਰਾਹੁਲ ਗਾਂਧੀ ਦੀ ਅਗਵਾਈ ਹੇਠ ਕੇਂਦਰ ਵਿੱਚ ਕਾਂਗਰਸ ਸਰਕਾਰ ਬਣਾਉਣ ਲਈ ਕਾਹਲੇ ਹਨ। ਇਸ ਦੋਰਾਨ ਉਹਨਾਂ ਮੋਜੂਦ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਸਖਤ ਤਾੜਨਾ ਕਰਦਿਆਂ ਕਿਹਾ ਕਿ ਜੇਕਰ ਕੋਈ ਵੀ ਅਧਿਕਾਰੀ ਅਤੇ ਕਰਮਚਾਰੀ ਕਿਸੇ ਕੋਲੋ ਸਰਕਾਰੀ ਸਕੀਮ ਦਾ ਲਾਭ ਦੇਣ ਬਦਲੇ ਪੈਸੇ ਦੀ ਮੰਗ ਕਰਦਾ ਹੈ ਤਾਂ ਉਹ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਹਲਕੇ ਦੇ ਪਿੰਡਾਂ 'ਚ ਗੜ੍ਹੇਮਾਰੀ ਕਾਰਣ ਜਿਹਡੀ ਫਸਲ ਨੁਕਸਾਨੀ ਗਈ ਦੀ ਸਪੈਸ਼ੱਲ ਗਿਰਦਾਵਰੀ ਕਰਵਾ ਕੇ ਉਕਤ ਗੜੇਮਾਰੀ ਤੋ ਪ੍ਭਾਵਿਤ ਕਿਸਾਨਾਂ ਲਈ ਪੰਜਾਬ ਸਰਕਾਰ ਵੱਲੋਂ 33 ਕਰੋੜ ਰੁਪਏ ਮਨਜ਼ੂਰ ਹੋ ਚੁੱਕੇ ਹਨ ਜੋ ਜਲਦ ਹੀ ਉਹਨਾਂ ਦੇ ਖਾਤਿਆਂ ਵਿੱਚ ਪਾਏ ਜਾਣਗੇ। ਇਸ ਮੋਕੇ ਜ਼ਿਲ੍ਹਾ ਕਾਂਗਰਸ ਪ੍ਧਾਨ ਗੁਰਦੀਪ ਸਿੰਘ ਊਂਟਸਰ, ਅਮਰੀਕ ਖਾਨਪੁਰ, ਧਰਮਪਾਲ ਖੈਰਪੁਰ, ਜਗਰੂਪ ਸਿੰਘ ਸੇਹਰਾ, ਡਿੰਪਲ ਸੂਹਰੋਂ, ਕਰਨੈਲ ਸਿੰਘ ਘੱਗਰਸਰਾਏ ਹਾਜ਼ਰ ਸਨ।