ਅਸ਼ਵਿੰਦਰ ਸਿੰਘ, ਬਨੂੜ : ਹਲਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ਼ ਨੇ ਸ਼ਨੀਵਾਰ ਨੂੰ ਜਾਂਸਲਾ ਤੋਂ ਖਰੋਲਾ ਬੱਸ ਅੱਡੇ ਤਕ ਬਣਨ ਵਾਲੀ 9 ਕਿਲੋਮੀਟਰ ਲੰਬੀ ਸੜਕ ਨੂੰ 10 ਫੁੱਟੀ ਤੋਂ 18 ਫੁੱਟੀ ਬਣਾਉਣ ਦਾ ਨੀਂਹ ਪੱਥਰ ਰੱਖਿਆ। ਇਸ ਤੋਂ ਇਲਾਵਾ ਉਨ੍ਹਾਂ ਨੇ ਜਾਂਸਲਾ ਦੇ ਸਰਕਾਰੀ ਸੀਨੀਅਰ ਸਮਾਰਟ ਸਕੂਲ ਦੇ ਨਵੇਂ ਬਣੇ ਕਮਰਿਆਂ ਦਾ ਉਦਘਾਟਨ ਕੀਤਾ।

ਸਕੂਲ 'ਚ ਕਰਵਾਏ ਗਏ ਸਮਾਗਮ ਦੌਰਾਨ ਹਲਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ਼ ਨੇ ਕਿਹਾ ਕਿ ਪਿੰਡ ਜਾਂਸਲਾ ਤੋਂ ਖਰੋਲਾ ਵਾਇਆ ਫਰੀਦਪੁਰ, ਵਜੀਦਪੁਰ ਸੜਕ ਦੀ ਹਾਲਤ ਪਿਛਲੇ ਲੰਬੇ ਸਮੇਂ ਤੋਂ ਖਸਤਾ ਹੋਈ ਪਈ ਸੀ। ਉਨਾਂ ਕਿਹਾ ਕਿ ਇਨਾਂ ਪਿੰਡਾਂ ਦੇ ਵਸਨੀਕਾਂ ਨਾਲ ਵਾਅਦਾ ਕੀਤਾ ਗਿਆ ਸੀ ਕਿ ਇਸ ਸੜਕ ਨੂੰ 10 ਫੁੱਟੀ ਨਹੀ ਬਲਕਿ 18 ਫੁੱਟੀ ਬਣਾ ਕੇ ਦਿੱਤੀ ਜਾਵੇਗੀ, ਜਿਸ ਨੂੰ ਅੱਜ ਪੂਰਾ ਕਰ ਦਿੱਤਾ ਗਿਆ ਹੈ। ਉਨਾਂ ਕਿਹਾ ਕਿ ਇਸ 9 ਕਿਲੋਮੀਟਰ ਸੜਕ ਨੂੰ ਬਣਾਉਣ ਲਈ 4 ਕਰੋੜ ਦੇ ਕਰੀਬ ਖਰਚਾ ਆਵੇਗਾ। ਇਸ ਤੋਂ ਇਲਾਵਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਪਿੰਡ ਜਾਂਸਲੇ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਦੇ ਨਵੇਂ ਬਣੇ ਕਮਰਿਆਂ ਦਾ ਉਦਘਾਟਨ ਕੀਤਾ। ਪਿੰ੍ਸੀਪਲ ਸੰਦੀਪ ਕੁਮਾਰ ਨੇ ਹਲਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਤੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਅਮਰ ਸਿੰਘ ਸਰਪੰਚ, ਪਿ੍ਰਤਪਾਲ ਸਿੰਘ ਵਜੀਰਾਬਾਦ, ਗੁਲਸ਼ਨ ਕੁਮਾਰ ਉੜਦਨ, ਰਾਜੂ ਸਰਪੰਚ ਜਾਂਸਲਾ, ਗੁਰਮੀਤ ਸਿੰਘ, ਮਨਜੀਤ ਸਿੰਘ ਸਰਪੰਚ, ਬਲਦੀਪ ਸਿੰਘ ਬੱਲੂ, ਮਲਕੀਤ ਸਿੰਘ ਸਰਪੰਚ ਉਪਲਹੇੜੀ, ਸਤਪਾਲ ਸਿੰਘ, ਗੁਰਵਿੰਦਰ ਸਿੰਘ ਰਾਮਨਗਰ, ਸਨੀ ਰਾਮਨਗਰ, ਅਮਨਦੀਪ ਸਿੰਘ ਗੜ੍ਹੀ ਮੌਜੂਦ ਸਨ।