ਪੱਤਰ ਪ੍ਰਰੇਰਕ, ਫ਼ਤਹਿਗੜ੍ਹ ਸਾਹਿਬ : ਬਾਬਾ ਬੰਦਾ ਸਿੰਘ ਬਹਾਦਰ ਆਰਮਡ ਫੋਰਸਿਸ ਪ੍ਰਰੈਪਰੇਟਰੀ ਅਕੈਡਮੀ (ਬੀਬੀਐੱਸਬੀ ਏਐੱਫਪੀਏ) ਦੇ 46 ਕੈਡਿਟਾਂ ਨੇ ਮਰਚੈਂਟ ਨੇਵੀ, ਐਂਗਲੋ ਇੰਡੀਅਨ ਸਿਪਿੰਗ ਕਾਰਪੋਰੇਸ਼ਨ ਦੀ ਲਿਖਤੀ ਪ੍ਰਰੀਖਿਆ ਪਾਸ ਕੀਤੀ। ਇਹ ਅਕੈਡਮੀ ਐੱਨਡੀਏ ਦੇ ਚਾਹਵਾਨ ਵਿਦਿਆਰਥੀਆਂ ਨੂੰ ਸਿਖਲਾਈ ਦਿੰਦੀ ਹੈ ਅਤੇ ਇਸ ਨਾਲ ਸਬੰਧਤ ਹੋਰ ਪ੍ਰਰੀਖਿਆਵਾਂ ਦੇਣ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ। ਅਕੈਡਮੀ ਦੇ ਕਮਾਡੈਂਟ ਮੇਜਰ ਜਰਨਲ ਡਾ. ਜੀਐੱਸ ਲਾਂਬਾ ਨੇ ਕੈਡਿਟਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਕੈਡਮੀ ਦੇ ਕੈਡਿਟ ਆਪਣੇ ਖੇਤਰ ਵਿਚ ਚੰਗੀ ਤਰ੍ਹਾਂ ਵਿਕਸਤ ਹੋਏ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪੜ੍ਹਾਈ ਪ੍ਰਤੀ ਸਮਰਪਣ ਦਾ ਫਲ ਉਨ੍ਹਾਂ ਨੂੰ ਮਿਲਿਆ ਹੈ। ਉਨ੍ਹਾਂ ਕਿਹਾ ਕਿ ਅਕੈਡਮੀ ਦੇ ਸਟਾਫ ਦੀ ਸਖ਼ਤ ਸਿਖਲਾਈ ਅਤੇ ਕੈਡਿਟਾਂ ਦੀ ਸਖ਼ਤ ਮਿਹਨਤ ਸਦਕਾ ਉਹ ਨਿਰੰਤਰ ਚਮਕਣ ਯੋਗ ਸਿਤਾਰੇ ਬਣ ਗਏ ਹਨ। ਉਨ੍ਹਾਂ ਸਟਾਫ ਦੇ ਯਤਨਾਂ ਵਿਸ਼ੇਸ਼ ਤੌਰ 'ਤੇ ਫਲਾਇੰਗ ਅਫਸਰ ਕੇਜੇ ਸਿੰਘ ਦੀ ਕੈਡਿਟਾਂ ਨੂੰ ਉਨ੍ਹਾਂ ਦੇ ਕੈਰੀਅਰ ਦੀ ਯਾਤਰਾ ਵਿਚ ਪ੍ਰਰੇਰਿਤ ਕਰਨ ਦੇ ਯਤਨਾਂ ਦੀ ਸ਼ਲਾਘਾ ਕੀਤੀ।