ਪੱਤਰ ਪ੍ਰਰੇਰਕ, ਨਾਭਾ : ਅੱਜ ਸਥਾਨਿਕ ਬੌੜਾਂ ਗੇਟ ਸਥਿਤ ਟੇ੍ਡ ਯੂਨੀਅਨ ਦੇ ਸੱਦੇ ਤਹਿਤ ਗੁਰਚਰਨ ਸਿੰਘ ਰਾਮਗੜ ਕਨਵੀਨਰ ਸੰਵਿਧਾਨ ਬਚਾਓ ਅੰਦੋਲਨ ਭਾਰਤ ਦੀ ਅਗਵਾਈ ਵਿਚ ਸਮਾਜਿਕ ਦੂਰੀ ਦਾ ਪੂਰੀ ਤਰ੍ਹਾਂ ਪਾਲਣ ਕਰਦੇ ਹੋਏ ਸੈਕੜਿਆਂ ਦੀ ਤੈਦਾਦ ਵਿਚ ਵੱਡੀ ਪੱਧਰ 'ਤੇ ਵਰਕਰ ਅਤੇ ਆਗੂ ਇਕੱਠੇ ਹੋਏ। ਜਿੰਨ੍ਹਾਂ ਨੇ ਕੇਂਦਰ ਅਤੇ ਸੂਬਾ ਸਰਕਾਰਾਂ ਵਲੋਂ ਜਾਰੀ ਕੀਤੇ ਲੇਬਰ ਵਿਰੋਧੀ ਕਾਨੂੰਨ ਨੂੰ ਵਾਪਿਸ ਲੈਣ ਦੀ ਮੰਗ ਕੀਤੀ। ਇਕੱਤਰ ਆਗੂਆਂ ਨੇ ਕਿਹਾ ਕਿ ਕੇਂਦਰ ਅਤੇ ਕਈ ਰਾਜ ਸਰਕਾਰਾਂ ਵਲੋਂ ਲੇਬਰ ਕਾਨੂੰਨ ਨੂੰ ਮੁਲਤਵੀ ਕਰਕੇ ਲੇਬਰ ਤੋਂ 8 ਘੰਟੇ ਦੀ ਥਾਂ 12 ਘੰਟੇ ਕੰਮ ਲੈਣ ਲਈ ਕਾਨੂੰਨ ਬਣਾਇਆ ਗਿਆ ਹੈ, ਜੋ ਕਿ ਅਤੀ ਨਿੰਦਣਯੋਗ ਹੈ। ਸਮੂਹ ਬੁਲਾਰਿਆਂ ਨੇ ਕੇਂਦਰ ਅਤੇ ਰਾਜ ਸਰਕਾਰਾਂ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਲੇਬਰ ਦੇ ਬਰਖਿਲਾਫ ਕੋਈ ਵੀ ਕਾਨੂੰਨ ਅਮਲ ਵਿਚ ਲਿਆਂਦਾ ਗਿਆ ਤਾਂ ਭਰਾਤਰੀ ਜਥੇਬੰਦੀਆਂ ਮਿਹਨਤਕਸ ਲੋਕਾਂ ਨੂੰ ਲਾਮਬੰਦ ਕਰਕੇ ਅਗਲਾ ਤਿੱਖਾ ਸੰਘਰਸ਼ ਕਰਨ ਲਈ ਮਜਬੂਰ ਹੋਣਗੀਆਂ। ਜਿਸਦੀ ਸਾਰੀ ਜਿੰਮੇਵਾਰੀ ਕੇਂਦਰ ਅਤੇ ਰਾਜ ਸਰਕਾਰਾਂ ਦੀ ਹੋਵੇਗੀ। ਇਸ ਮੌਕੇ ਤਹਿਸੀਲਦਾਰ ਸੁਖਵਿੰਦਰ ਸਿੰਘ ਟਿਵਾਣਾ ਨੂੰ ਦੇਸ ਦੇ ਮਾਨਯੋਗ ਰਾਸ਼ਟਰਪਤੀ ਦੇ ਨਾਮ ਦਿੱਤਾ ਗਿਆ ਅਤੇ ਮੰਗ ਕੀਤੀ ਗਈ ਕਿ ਮਜਦੂਰਾਂ ਦੀਆਂ ਹੱਕੀਂ ਮੰਗਾਂ ਨੂੰ ਤੁਰੰਤ ਲਾਗੂ ਕੀਤਾ ਜਾਵੇ ਅਤੇ ਕਾਲੇ ਕਾਨੂੰਨ ਨੂੰ ਵਾਪਿਸ ਲਿਆ ਜਾਵੇ। ਧਰਨਾਕਾਰੀਆਂ ਨੂੰ ਗੁਰਚਰਨ ਸਿੰਘ ਰਾਮਗੜ ਕਨਵੀਨਰ ਤੋਂ ਇਲਾਵਾ ਬਾਬਾ ਗੁਰਕੀਰਤ ਸਿੰਘ ਅੱਚਲ, ਕਾਮਰੇਡ ਕਸਮੀਰ ਸਿੰਘ ਗਦਾਈਆ, ਬੰਤ ਸਿੰਘ ਭੌੜੇ, ਨਰੈਣ ਸਿੰਘ ਘਮਰੌਦਾ, ਜਰਨੈਲ ਸਿੰਘ, ਸਤਨਾਮ ਸਿੰਘ, ਬਲਵੀਰ ਸਿੰਘ ਬਰਾਜ, ਚਮਕੌਰ ਸਿੰਘ, ਕਰਨੈਲ ਸਿੰਘ ਗੁਣੀਕੇ, ਲਖਵੀਰ ਸਿੰਘ ਆਦਿ ਆਗੂਆਂ ਨੇ ਵੀ ਕੇਂਦਰ ਅਤੇ ਰਾਜ ਸਰਕਾਰਾਂ ਦੀ ਨਿਖੇਧੀ ਕੀਤੀ ਅਤੇ ਲੇਬਰ ਦਾ ਮਸਲਾ ਹੱਲ ਕਰਨ ਦੀ ਮੰਗ ਕੀਤੀ.