ਸਟਾਫ ਰਿਪਰੋਟਰ, ਪਟਿਆਲਾ : ਨਗਰ ਨਿਗਮ ਵੱਲੋਂ ਕਾਂਗਰਸੀ ਆਗੂਆਂ ਨੂੰ ਬੂੁਥ ਅਲਾਟ ਕਰਨ ਦੇ ਮਾਮਲੇ ਵਿਚ ਸ਼ੋ੍ਮਣੀ ਅਕਾਲੀ ਦਲ ਪਟਿਆਲਾ ਸ਼ਹਿਰੀ ਦੇ ਪ੍ਰਧਾਨ ਹਰਪਾਲ ਜੁਨੇਜਾ ਨੇ ਅੱਜ ਸਮੁੱਚੇ ਆਗੂੁਆਂ ਸਮੇਤ ਨਗਰ ਨਿਗਮ ਦੀ ਕਮਿਸ਼ਨਰ ਪੂਨਮਦੀਪ ਕੌਰ ਨੂੰ ਇੱਕ ਮੰਗ ਪੱਤਰ ਸੌਂਪ ਕੇ ਸਮੁੱਚੇ ਅਲਾਟਮੈਂਟਾਂ ਰੱਦ ਕਰਨ ਦੀ ਮੰਗ ਕੀਤੀ। ਪ੍ਰਧਾਨ ਜੁਨੇਜਾ ਨੇ ਕਿਹਾ ਕਿ ਇਸ ਸ਼ਹਿਰ ਵਿਚ ਨਾਜਾਇਜ਼ ਕਬਜੇ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤੇ ਜਾਣਗੇ। ਉਨਾਂ੍ਹ ਇਹ ਵੀ ਐਲਾਨ ਕੀਤਾ ਕਿ ਜੇਕਰ ਨਗਰ ਨਿਗਮ ਇਹ ਅਲਾਟਮੈਂਟਾਂ ਰੱਦ ਨਾ ਕੀਤੀਆਂ ਤਾਂ ਅਕਾਲੀ ਦਲ ਮਾਣਯੋਗ ਹਾਈਕੋਰਟ ਵਿਚ ਜਾ ਕੇ ਇਹ ਅਲਾਟਮੈਂਟਾਂ ਰੱਦ ਕਰਵਾਏਗਾ। ਕਮਿਸ਼ਨਰ ਨੂੰ ਮਿਲਣ ਤੋਂ ਬਾਅਦ ਪੱਤਰਕਾਰਾਂ ਗੱਲਬਾਤ ਕਰਦਿਆਂ ਪ੍ਰਧਾਨ ਹਰਪਾਲ ਜੁਨੇਜਾ ਨੇ ਕਿਹਾ ਕਿ ਮੇਅਰ ਸੰਜੀਵ ਸ਼ਰਮਾ ਬਿੱਟੂ ਇੱਕ ਪਾਸੇ ਰਾਸਤੇ ਖੁੱਲੇ ਕਰਨ ਦੇ ਨਾਮ 'ਤੇ ਲੋਕਾਂ ਦੇ ਘਰਾਂ ਅਤੇ ਦੁਕਾਨਾ ਇਥੋਂ ਤੱਕ ਧਾਰਮਿਕ ਸਥਾਨ ਦੇ ਵੀ ਥੜੇ ਤੋੜ ਦਿੱਤੇ ਅਤੇ ਦੂਜੇ ਪਾਸੇ ਆਪਣੇ ਚਹੇਤਿਆਂ ਨੂੰ ਜਨਤਕ ਥਾਵਾਂ 'ਤੇ ਕਬਜੇ ਕਰਵਾ ਰਿਹਾ ਹੈ। ਜਿਹੜੇ ਵੀ ਬੂਥ ਅਲਾਟ ਕੀਤੇ ਗਏ ਹਨ ਉਹ ਸਾਰੀਆਂ ਪ੍ਰਰਾਈਮ ਥਾਵਾਂ ਹਨ। ਉਨਾਂ੍ਹ ਕਿਹਾ ਕਿ ਜੇਕਰ ਵੇਰਕਾਂ ਦੀ ਸੇਲ ਹੀ ਵਧਾਉਣੀ ਸੀ ਤਾਂ ਮੇਅਰ ਨੂੰ ਚਾਹੀਦਾ ਸੀ ਕਿ ਉਹ ਰੁਜਗਾਰ ਦਫਤਰ ਜਾਂਦਾ ਅਤੇ ਸ਼ਹਿਰ ਦੇ ਸਭ ਤੋਂ ਜਿਆਦਾ ਬੇਰੁਜਗਾਰ ਨੌਜਵਾਨਾ ਦੀ ਲਿਸਟ ਮੰਗਵਾ ਕੇ ਉਨਾਂ੍ਹ ਨੂੰ ਬੂਥ ਅਲਾਟ ਕਰਵਾਉਦਾ ਅਤੇ ਜੇਕਰ ਵੇਰਕਾ ਦੀ ਸੇਲ ਵਧਾਉਣੀ ਸੀ ਤਾਂ ਸ਼ਹਿਰ ਦੀ ਸਫਾਈ ਕਰਦੇ ਸਮੇਂ ਸ਼ਹੀਦ ਹੋਏ ਦੋ ਸੀਵਰਮੈਨਾਂ ਦੇ ਪਰਿਵਾਰਾਂ ਨੂੰ ਬੂਥ ਅਲਾਟ ਕਰਦਾ ਜਾਂ ਫੇਰ ਉਨਾਂ੍ਹ ਪਰਿਵਾਰਾਂ ਨੂੰ ਕਰਦਾ ਜਿਨਾਂ੍ਹ ਨੇ ਕੋਰੋਨਾ ਮਹਾਂਮਾਰੀ ਦੇ ਦੌਰਾਨ ਆਪਣੀ ਜਾਨ ਗਵਾਈ ਹੈ। ਉਨਾਂ੍ਹ ਕਿਹਾ ਕਿ ਬੂਥ ਹੀ ਨਹੀਂ ਉਨਾਂ੍ਹ ਸਮੁੱਚੀਆਂ ਥਾਵਾਂ ਦੀ ਜਾਂਚ ਕਰਵਾਈ ਜਾਵੇਗੀ, ਜਿਨਾਂ੍ਹ 'ਤੇ ਮੇਅਰ ਅਤੇ ਉਸ ਦੇ ਚਹੇਤੇ ਆਗੂਆਂ ਨੇ ਕਬਜੇ ਕੀਤੇ ਹਨ। ਪ੍ਰਧਾਨ ਜੁਨੇਜਾ ਨੇ ਕਿਹਾ ਕਿ ਸਰਕਾਰ ਆਉਣ 'ਤੇ ਜਿਹੜੇ ਕਾਂਗਰਸੀਆਂ 'ਤੇ ਗਲਤ ਕੰਮਾਂ ਦੇ ਕੇਸ ਦਰਜ ਹੋਏ ਹਨ ਅਤੇ ਉਨਾਂ੍ਹ ਕੇਸਾਂ ਨੂੰ ਰੱਦ ਕਰਵਾ ਦਿੱਤਾ ਗਿਆ ਉਨਾਂ੍ਹ ਦੀਆਂ ਫਾਈਲਾਂ ਮੁੜ ਤੋਂ ਖੁਲਵਾਈਆਂ ਜਾਣਗੀਆਂ। ਜਿੰਨੀਆਂ ਨਾਜਾਇਜ ਕਲੋਨੀਆਂ ਕੱਟੀਆਂ ਗਈਆਂ ਉਨਾਂ੍ਹ ਦੀ ਵੀ ਜਾਂਚ ਕਰਵਾਈ ਜਾਵੇਗੀ। ਉਨਾਂ੍ਹ ਕਿਹਾ ਕਿ ਸ਼ਹਿਰ ਵਿਚੋਂ ਡੇਅਰੀਆਂ ਮਾਲਕਾਂ ਨੂੰ ਧੱਕੇ ਨਾਲ ਬਾਹਰ ਕੱਢ ਕੇ ਉਨਾਂ੍ਹ ਨੂੰ ਬੇਰੁਜਗਾਰ ਕੀਤਾ ਜਾ ਰਿਹਾ ਹੈ। ਇਸ ਮੌਕੇ ਸਕੱਤਰ ਜਨਰਲ ਤੇ ਕੌਂਸਲਰ ਰਵਿੰਦਰਪਾਲ ਸਿੰਘ ਜੋਨੀ ਕੋਹਲੀ, ਸੁਖਬੀਰ ਸਿੰਘ ਕੰਬੋਜ, ਯੂਥ ਅਕਾਲੀ ਦਲ ਪਟਿਆਲਾ ਸ਼ਹਿਰੀ ਦੇ ਪ੍ਰਧਾਨ ਅਵਤਾਰ ਸਿੰਘ ਹੈਪੀ, ਵਪਾਰ ਵਿੰਗ ਦੇ ਜਿਲਾ ਪ੍ਰਧਾਨ ਰਵਿੰਦਰਪਾਲ ਸਿੰਘ ਪਿੰ੍ਸ ਲਾਂਬਾ, ਐਸ.ਸੀ. ਵਿੰਗ ਦੇ ਪ੍ਰਧਾਨ ਹੈਪੀ ਲੋਹਟ, ਗੋਬਿੰਦ ਬਡੁੰਗਰ, ਬਬਲੂ ਖੋਰਾ, ਯੁਵਰਾਜ ਜੁਨੇਜਾ, ਅਕਾਸ਼ ਸ਼ਰਮਾ ਬੋਕਸਰ, ਮਨਪ੍ਰਰੀਤ ਸਿੰਘ ਚੱਢਾ, ਸੁਰਿੰਦਰ ਸਿੰਘ ਡੱਲਾ, ਸਿਮਰਨ ਸਿੰਘ ਗਰੇਵਾਲ, ਮੋਂਟੀ ਗਰੋਵਰ, ਸਿਮਰਨ ਮੱਲ੍ਹੀ ਆਦਿ ਹਾਜ਼ਰ ਸਨ।