<

p> ਪੱਤਰ ਪ੍ਰਰੇਰਕ, ਪਟਿਆਲਾ

ਪੰਜਾਬੀ ਯੂਨੀਵਰਸਿਟੀ ਪੰਜਾਬੀ ਸਾਹਿਤ ਅਧਿਐਨ ਵਿਭਾਗ ਵੱਲੋਂ ਉੱਘੇ ਲਿਖਾਰੀ ਨਿੰਦਰ ਘੁਗਿਆਣਵੀ ਨਾਲ ਖ਼ਾਸ ਰੂ-ਬ-ਰੂ ਕਰਾਇਆ ਗਿਆ। ਇਸ ਮੌਕੇ ਵਿਭਾਗ ਮੁਖੀ ਡਾ. ਹਰਜੋਧ ਸਿੰਘ, ਕੋਆਰਡੀਨੇਟਰ ਡਾ. ਭੀਮਇੰਦਰ ਸਿੰਘ ਤੇ ਡਾ. ਜਸਵੀਰ ਕੌਰ ਮੌਜੂਦ ਸਨ। ਇਸ ਮੌਕੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਨਿੰਦਰ ਘੁਗਿਆਣਵੀ ਨੇ ਆਪਣੇ ਨਿੱਜੀ ਤਜਰਬੇ 'ਚੋਂ ਕਈ ਦਿਲਚਸਪ ਗੱਲਾਂ ਸਾਂਝੀਆਂ ਕੀਤੀਆਂ। ਘੁਗਿਆਣਵੀ ਨੇ ਕਿਹਾ ਕਿ ਹਰ ਬੰਦੇ ਅੰਦਰ ਲਿਖਾਰੀ ਦੇ ਗੁਣ ਹੁੰਦੇ ਹਨ ਦਰਅਸਲ ਲੋੜ ਹੈ ਤਾਂ ਆਪਣੀ ਪ੍ਰਤਿਭਾ ਪਛਾਨਣ ਦੀ ਤੇ ਲਗਾਤਾਰ ਅਭਿਆਸ ਦੀ। ਘੁਗਿਆਣਵੀ ਨੇ ਆਪਣੇ ਸਿਰਜਣ ਅਮਲ ਬਾਰੇ ਦੱਸਦਿਆਂ ਕਿਹਾ ਕਿ ਆਲੇ-ਦੁਆਲੇ ਨੂੰ ਨੀਝ ਨਾਲ ਦੇਖਣ 'ਤੇ ਬਹੁਤ ਕੁਝ ਅਣਦਿਸਦਾ ਨਜ਼ਰੀ ਪੈ ਜਾਂਦਾ ਹੈ ਪਰ ਇਸ ਅਣਦਿਸਦੇ ਨੂੰ ਦੇਖਣ ਲਈ ਗਿਆਨ ਰੂਪੀ ਤੀਜੀ ਅੱਖ ਦੀ ਲੋੜ ਹੁੰਦੀ ਹੈ। ਉਨ੍ਹਾਂ ਮੁਤਾਬਕ ਹਰ ਵਰਤਾਰੇ ਪਿੱਛੇ ਲੁਕੇ ਹੋਏ ਕਾਰਨਾਂ ਨੂੰ ਪਛਾਣ ਕੇ ਸਾਨੂੰ ਆਪਣੀਆਂ ਨਿੱਜੀ ਡਾਇਰੀ ਦਾ ਅੰਗ ਬਣਾਉਂਦੇ ਹੋਏ ਲਿਖਣ ਦੀ ਸ਼ੁਰੂਆਤ ਕਰਨੀ ਚਾਹੀਦੀ ਹੈ। ਅੰਤ 'ਚ ਵਿਭਾਗ ਦੇ ਮੁਖੀ ਡਾ. ਹਰਜੋਧ ਸਿੰਘ ਜੀ ਨੇ ਉਨ੍ਹਾਂ ਦਾ ਇਸ ਖ਼ਾਸ ਲੈਕਚਰ ਲਈ ਧੰਨਵਾਦ ਕੀਤਾ।