ਪੰਜਾਬੀ ਜਾਗਰਣ ਪ੍ਰਤੀਨਿੱਧ, ਪਟਿਆਲਾ : ਕੰਪਿਊਟਰ ਅਧਿਆਪਕ ਕਮੇਟੀ ਦੇ ਸੂਬਾ ਪ੍ਰਧਾਨ ਪਰਮਵੀਰ ਸਿੰਘ ਦੀ ਅਗੁਵਾਈ ਹੇਠ ਸਿੱਖਿਆ ਸਕੱਤਰ ਕਿ੍ਸ਼ਨ ਕੁਮਾਰ ਨੂੰ ਅਧਿਆਪਕਾਂ ਦੇ ਆਈਆਰ ਤੇ ਏਸੀਪੀ ਲਾਗੂ ਕਰਨ ਸਬੰਧੀ ਮੀਟਿੰਗ ਕੀਤੀ ਗਈ। ਇਸ ਮੌਕੇ ਸਕੱਤਰ ਕਿ੍ਸ਼ਨ ਕੁਮਾਰ ਨੇ ਭਰੋਸਾ ਦਿੱਤਾ ਗਿਆ ਉਨ੍ਹਾਂ ਦੀਆਂ ਮੰਗਾਂ ਨੂੰ ਜਲਦ ਤੋਂ ਜਲਦ ਲਾਗੂ ਕਰ ਦਿੱਤਾ ਜਾਵੇਗਾ। ਇਸ ਮੌਕੇ ਸੰਬੋਧਨ ਕਰਦਿਆਂ ਕੰਪਿਉਟਰ ਅਧਿਆਪਕ ਕਮੇਟੀ ਦੇ ਸੂਬਾ ਪ੍ਰਧਾਨ ਪਰਮਵੀਰ ਸਿੰਘ ਨੇ ਕਿਹਾ ਕਿ ਪਿਛਲੇ ਲੰਮੇਂ ਸਮੇਂ ਤੋਂ ਉਨ੍ਹਾਂ ਦੀਆਂ ਮੰਗਾਂ ਨਹੀਂ ਲਾਗੂ ਹੋਣ ਦੇ ਕਾਰਨ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਉਨ੍ਹਾਂ ਦੀ ਮੰਗ ਹੈ ਕਿ ਕੰਪਿਊਟਰ ਅਧਿਆਪਕ ਕਮੇਟੀ ਦਾ ਮਕਸਦ ਸਿਰਫ ਕੰਪਿਊਟਰ ਅਧਿਆਪਕਾਂ ਦੀਆਂ ਤਨਖਾਹਾਂ ਖਾਤਿਆਂ ਵਿੱਚ ਪਵਾਉਣਾ, ਹਾਜਰੀ ਸਬੰਧੀ ਸਮੱਸਿਆਂ ਨੂੰ ਹੱਲ ਕਰਵਾਉਣਾ, ਸੇਵਾ ਪੱਤਰੀਆਂ ਪੂਰੀਆਂ ਕਰਵਾਉਣ ਤੱਕ ਹੀ ਸੀਮਤ ਨਹੀਂ ਬਲਕਿ ਸਾਰੀਆਂ ਜਾਇਜ ਮੰਗਾਂ ਲਈ ਸੰਘਰਸ਼ ਕਰਨਾ ਹੈ।ਇਸ ਉਪਰੰਤ ਜਨਰਲ ਸਕੱਤਰ ਜੋਨੀ ਸਿੰਗਲਾ ਨੇ ਕਿਹਾ ਕਿ ਕੰਪਿਊਟਰ ਅਧਿਆਪਕ ਸਰਕਾਰੀ ਸਕੂਲਾਂ ਦੀ ਰੀੜ ਦੀ ਹੱਡੀ ਹਨ। ਸਕੂਲ ਸਬੰਧੀ ਕੰਮਾਂ ਨੂੰ ਆਨਲਾਈਨ ਕਰਨ ਅਤੇ ਵਿਦਿਆਰਥੀਆਂ ਨੂੰ ਤਕਨੀਕੀ ਸਿੱਖਿਆ ਮੁਹੱਈਆ ਕਰਵਾਉਂਦੇ ਹੋਏ ਸਮੇਂ ਦੇ ਹਾਣੀ ਬਨਾਉਣ ਵਿੱਚ ਪੰਜਾਬ ਭਰ ਦੇ ਸਾਰੇ ਕੰਪਿਊਟਰ ਅਧਿਆਪਕਾਂ ਦਾ ਬਹੁਤ ਵੱਡਾ ਯੋਗਦਾਨ ਹੈ ਜਿਸ ਦੀ ਬਦੋਲਤ ਵਿਦਿਆਰਥੀ ਘਰ ਬੈਠੇ ਸਿੱਖਿਆ ਪ੍ਰਰਾਪਤ ਕਰਨ ਵਿੱਚ ਸਫਲ ਹੋ ਰਹੇ ਹਨ। ਪ੍ਰੰਤੂ ਵਿਭਾਗ ਦੁਆਰਾ ਕੰਪਿਊਟਰ ਅਧਿਆਪਕਾਂ ਦੇ ਪੂਰੇ ਯੋਗਦਾਨ ਦੇ ਬਾਵਜੂਦ ਸਿੱਖਿਆ ਵਿਭਗ ਦਾ ਹਿੱਸਾ ਨਹੀਂ ਮੰਨਿਆ ਜਾਂਦਾ ਅਤੇ ਬਣਦੇ ਲਾਭ ਨਹੀਂ ਦਿੱਤੇ ਜਾ ਰਹੇ। ਇਸੇ ਲਈ ਕੰਪਿਊਟਰ ਅਧਿਆਪਕ ਕਮੇਟੀ, ਪੰਜਾਬ ਦੁਆਰਾ ਕੰਪਿਊਟਰ ਅਧਿਆਪਕਾਂ ਦੀਆਂ ਮੰਗਾਂ ਸਬੰਧੀ ਸਿੱਖਿਆ ਸਕੱਤਰ ਕਿ੍ਸ਼ਨ ਕੁਮਾਰ ਨਾਲ ਮੋਹਾਲੀ ਦਫ਼ਤਰ ਵਿਖੇ ਮੀਟਿੰਗ ਕੀਤੀ ਗਈ ਜਿਸ ਵਿੱਚ ਕੰਪਿਊਟਰ ਅਧਿਆਪਕ ਤੋਂ ਟੈਸਟ ਪਾਸ ਬਣੇ ਪਿ੍ਰੰਸੀਪਲ ਤੇ ਹੈਡਮਾਸਟਰ, ਕੋਵਿਡ ਡਿਊਟੀ ਦੇ ਰਹੇ ਸਾਥੀਆਂ 'ਤੇ 50 ਲੱਖ ਦਾ ਬੀਮਾ, ਮੈਡੀਕਲ ਰੀਇੰਮਬਰਸਮੈਂਟ ਦੀ ਸੁਵਿਧਾ, ਮੌਤ ਉਪਰੰਤ ਤਰਸ ਅਧਾਰ 'ਤੇ ਨੌਕਰੀ, ਬਾਕੀ ਰਹਿੰਦੇ 2710 ਕੰਪਿਊਟਰ ਅਧਿਆਪਕਾਂ 'ਤੇ ਈਪੀਐਫ ਲਾਗੂ ਕਰਣ, ਆਈਆਰ ਤੇ ਏਸੀਪੀ ਲਾਗੂ ਕਰਨ ਸਬੰਧੀ ਵਿਸਤਾਰਪੂਰਵਕ ਚਰਚਾ ਕੀਤੀ ਗਈ। ਮੀਟਿੰਗ ਉਪਰੰਤ ਸਿੱਖਿਆ ਸਕੱਤਰ ਦੁਆਰਾ ਪੇਸ਼ ਕੀਤੇ ਗਏ ਪੱਤਰਾਂ ਦੇ ਅਧਾਰ 'ਤੇ ਜਲਦ ਲਾਗੂ ਕਰਨ ਦਾ ਭਰੋਸਾ ਦਿੱਤਾ ਗਿਆ।ਇਸ ਮੌਕੇ ਅਵਤਾਰ ਸਿੰਘ ਲੁਧਿਆਣਾ, ਨਿਰਭੈ ਸਿੰਘ, ਗੁਰਪ੍ਰਰੀਤ ਸਿੰਘ ਮੋਗਾ, ਭਾਰਤ ਭੂਸ਼ਨ, ਇਕਬਾਲ ਸਿੰਘ ਆਦਿ ਹਾਜ਼ਰ ਸਨ।