ਜਗਨਾਰ ਸਿੰਘ ਦੁਲੱਦੀ, ਨਾਭਾ

ਰਿਆਸਤੀ ਸਹਿਰ ਨਾਭਾ ਨੂੰ ਸੁੰਦਰ ਬਣਾਉਣ ਲਈ ਪੰਜਾਬ ਸਰਕਾਰ ਵਲੋਂ ਜੋ ਗ੍ਾਂਟ ਭੇਜੀ ਗਈ , ਉਸ ਦੇ ਮੱਦੇਨਜਰ ਅੱਜ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਨਾਭਾ ਪਹੁੰਚ ਕੇ ਜਿੱਥੇ ਪ੍ਰਸਾਸਨਿਕ ਅਧਿਕਾਰੀਆਂ ਨਾਲ ਮੀਟਿੰਗ ਕੀਤੀ, ਉਥੇ ਨਾਲ ਹੀ ਸਹਿਰ ਦੇ ਵਾਰਡ ਨਾਲ ਸਬੰਧਤ ਨੁਮਾਇੰਦਿਆਂ ਨਾਲ ਮੁਲਾਕਾਤ ਕੀਤੀ ਅਤੇ ਕਿਹਾ ਕਿ ਉਹ ਧਰਮੀ ਰਾਜਿਆਂ ਦੀ ਨਗਰ ਵਜੋਂ ਜਾਣੀ ਜਾਂਦੀ ਨਾਭਾ ਨਗਰੀ ਨੂੰ ਸੁੰਦਰ ਬਣਾਉਣ ਲਈ ਸ਼ਹਿਰ ਵਾਸੀਆਂ ਦਾ ਸਾਥ ਮੰਗਦੇ ਹਨ। ਮੀਟਿੰਗ ਉਪਰੰਤ ਕੈਬਨਿਟ ਧਰਮਸੋਤ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਨਾਭਾ ਸਹਿਰ ਨੂੰ ਸੁੰਦਰ ਬਣਾਉਣ ਵਿਚ ਕੋਈ ਕਸਰ ਨਹੀਂ ਛੱਡਾਂਗੇ ਅਤੇ ਜਦੋਂ ਤੋਂ ਸੂਬੇ ਦੀ ਵਾਂਗਡੋਰ ਕਾਂਗਰਸ ਪਾਰਟੀ ਨੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਸੰਭਾਲੀ ਹੈ ਤਾਂ ਸੂਬੇ ਦਾ ਚਹੁਪੱਖੀ ਵਿਕਾਸ ਹੋਇਆ। ਉਨ੍ਹਾਂ ਸਹਿਰ ਦੇ ਸਮੁੱਚੇ ਅਧਿਕਾਰੀਆਂ ਨੂੰ ਕਿਹਾ ਕਿ ਜਿਹੜੇ ਠੇਕੇਦਾਰ ਵਲੋਂ ਸ਼ਹਿਰ ਦੇ ਵਿਕਾਸ ਕਾਰਜਾਂ ਲਈ ਟੈਂਡਰ ਪਾਏ ਹੋਏ ਹਨ ਤੇ ਉਹ ਕੰਮ ਨਹੀਂ ਕਰ ਰਹੇ ਉਨ੍ਹਾਂ ਦਾ ਟੈਂਡਰ ਰੱਦ ਕਰਕੇ ਨਵੇਂ ਸਿਰੇ ਤੋਂ ਟੈਂਡਰ ਪਾ ਕੇ ਕੰਮ ਜਲਦੀ ਸ਼ੁਰੂ ਕਰਵਾਏ ਜਾਣ ਕਿਉਂ ਜੋ ਨਗਰ ਕੌਂਸਲ ਦੀਆਂ ਚੋਣਾਂ ਕਿਸੇ ਵੇਲੇ ਵੀ ਐਲਾਨੀਆਂ ਜਾ ਸਕਦੀਆਂ ਹਨ। ਜਦੋਂ ਉਨ੍ਹਾਂ ਨੂੰ ਪੁੱਿਛਆ ਕਿ ਅਕਾਲੀ ਦਲ ਇੱਕ ਨਵਾਂ ਢੀਂਡਸਾ ਧੜਾ ਬਣ ਗਿਆ ਹੈ ਉਸ ਦਾ 2022 ਦੀਆਂ ਚੋਣਾਂ ਵਿਚ ਕੀ ਆਧਾਰ ਹੋਵੇਗਾ? ਤਾਂ ਉਨ੍ਹਾਂ ਵਿਅੰਗਮਈ ਲਹਿਜੇ ਚ ਕਿਹਾ ਕਿ ਹਾਲੇ 2022 ਆ ਲੈਣ ਦਿਓ ਅਕਾਲੀ ਦਲ ਇਕ ਨਹੀਂ ਇਸ ਵਿਚੋਂ ਹੋਰ ਪਤਾ ਨਹੀਂ ਕਿੰਨੇ ਅਕਾਲੀ ਦਲ ਨਿੱਕਲਣੇ ਹਨ ਅਤੇ ਨਾਲ ਹੀ ਉਨ੍ਹਾਂ ਕਿਹਾ ਕਿ ਪਿਛਲੇ 10 ਸਾਲਾਂ ਦੌਰਾਨ ਜਿਹੜੇ ਅਕਾਲੀ ਭਾਜਪਾ ਸਰਕਾਰ ਨੇ ਲੋਕਾਂ ਨੂੰ ਲੁੱਟਿਆ ਤੇ ਕੁੱਟਿਆ ਹੈ ਉਸ ਵਿੱਚ ਢੀਂਡਸੇ ਦਾ ਪਰਿਵਾਰ ਵੀ ਬਰਾਬਰ ਦਾ ਹਿੱਸੇਦਾਰ ਹੈ ਕਿਉਂ ਜੋ ਉਨ੍ਹਾਂ ਦਾ ਸਪੁੱਤਰ ਉਸ ਸਰਕਾਰ ਵਿੱਚ ਖਜਾਨਾ ਮੰਤਰੀ ਦੇ ਅਹੁੱਦੇ ਤੇ ਸੀ। ਪੱਤਰਕਾਰਾਂ ਨੇ ਜਦੋਂ ਉਨ੍ਹਾਂ ਤੋਂ ਪੁੱਿਛਆ ਕਿ ਆਉਣ ਵਾਲੇ ਦਿਨਾਂ ਵਿੱਚ ਕੋਰੋਨਾ ਮਹਾਂਮਾਰੀ ਨੂੰ ਕਿਵੇਂ ਵੇਖਦੇ ਹਨ? ਤਾਂ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਪਹਿਲਾਂ ਹੀ ਆਖ ਚੁੱਕੇ ਹਨ ਕਿ ਜੇ ਲੋੜ ਪਈ ਤਾਂ ਇਸ ਲਾਕਡਾਊਨ ਵਿੱਚ ਹੋਰ ਵਾਧਾ ਕੀਤਾ ਜਾਵੇਗਾ ਅਤੇ ਹਦਾਇਤਾਂ ਨੂੰ ਵੀ ਸਖਤ ਕੀਤਾ ਜਾ ਸਕਦਾ ਹੈ ਤਾਂ ਜੋ ਲੋਕਾਂ ਨੂੰ ਇਸ ਮਹਾਂਮਾਰੀ ਤੋਂ ਬਚਾਇਆ ਜਾ ਸਕੇ। ਜਦੋਂ ਉਨ੍ਹਾਂ ਨੂੰ ਪੁੱਿਛਆ ਕਿ ਵਿਦੇਸਾਂ ਵਿਚ ਬੈਠੇ ਗੁਰਪਤਵੰਤ ਸਿੰਘ ਪੰਨੂ ਲਗਾਤਾਰ ਪੰਜਾਬ ਨੂੰ ਖਾਲਿਸਤਾਨ ਬਣਾਉਣ ਦੀ ਗੱਲ ਕਹਿ ਰਹੇ ਹਨ ਤਾਂ ਉਨ੍ਹਾਂ ਕਿਹਾ ਕਿ ਖਾਲਿਸਤਾਨ ਬਣਾਉਣ ਤਾਂ ਇਕ ਪਾਸੇ ਰਿਹਾ, ਉਹ ਪੰਜਾਬ ਵਿੱਚ ਹੀ ਆ ਕੇ ਵੇਖ ਲੈਣ, ਪੰਜਾਬ ਦੇ ਲੋਕ ਹੁਣ ਬਹੁਤ ਸੂਝਵਾਨ ਹੋ ਚੁੱਕੇ ਹਨ। ਤੇਲ ਦੀਆਂ ਵਧੀਆਂ ਕੀਮਤਾਂ ਸਬੰਧੀ ਕੇਂਦਰ ਸਰਕਾਰ ਤੇ ਤੰਜ ਕਸਦਿਆਂ ਧਰਮਸੋਤ ਨੇ ਕਿਹਾ ਕਿ ਮੋਦੀ ਸਰਕਾਰ ਪੂਰੀ ਤਰ੍ਹਾਂ ਫੇਲ ਹੋ ਚੁੱਕੀ ਹੈ, ਜਿਸ ਕਰਕੇ ਉਹ ਆਪਣੇ ਆਪ ਨੂੰ ਬਚਾਉਣ ਲਈ ਵੱਖ-ਵੱਖ ਤਰ੍ਹਾਂ ਦੇ ਹੰਥ ਕੰਡੇ ਅਪਣਾ ਰਹੀ ਅਤੇ ਲੋਕ ਹੁਣ ਕੇਂਦਰ ਸਰਕਾਰ ਦੀਆਂ ਨੀਤੀਆਂ ਤੋਂ ਭਲੀਭਾਂਤ ਜਾਣੂ ਹੋ ਚੁੱਕੇ ਹਨ ਕਿ ਕੇਂਦਰ ਸਰਕਾਰ ਸਿਰਫ ਗੱਲਾਂ ਬਾਤਾਂ ਨਾਲ ਹੀ ਲੋਕਾਂ ਦਾ ਿਢੱਡ ਭਰ ਰਹੀ ਹੈ ਦੇਣ ਲੈਣ ਲਈ ਉਸ ਕੋਲ ਕੱਖ ਵੀ ਨਹੀਂ। ਇਸ ਮੌਕੇ ਸਾਬਕਾ ਪ੍ਰਧਾਨ ਰਜਨੀਸ਼ ਮਿੱਤਲ ਸੈਂਟੀ, ਚੇਅਰਮੈਨ ਇਿਛਆਮਾਨ ਸਿੰਘ ਭੋਜੋਮਾਜਰੀ, ਚੇਅਰਮੈਨ ਪਰਮਜੀਤ ਸਿੰਘ ਕੱਲਰਮਾਜਰੀ, ਚੇਅਰਮੈਨ ਅਮਰਦੀਪ ਸਿੰਘ ਖੰਨਾ, ਚਰਨਜੀਤ ਬਾਤਿਸਿ ਸਿਆਸੀ ਸਕੱਤਰ ਕੈਬਨਿਟ ਮੰਤਰੀ ਧਰਮਸੋਤ, ਐਸਡੀਐਮ ਕਾਲਾ ਰਾਮ ਕਾਂਸਲ, ਡੀਐਸਪੀ ਰਾਜੇਸ ਿਛੱਬੜ, ਬੀਡੀਪੀਓ ਅਜੈਬ ਸਿੰਘ, ਕਾਰਜਸਾਧਕ ਅਫ਼ਸਰ ਸੁਖਦੀਪ ਸਿੰਘ ਕੰਬੋਜ, ਕੋਤਵਾਲੀ ਇੰਚਾਰਜ ਗੁਰਪ੍ਰਰੀਤ ਸਿੰਘ ਸਰਮਾਓ, ਇੰਸਪੈਕਟਰ ਸੁਖਦੇਵ ਸਿੰਘ ਇੰਚ. ਸਦਰ, ਅਸੋਕ ਕੁਮਾਰ ਬਿੱਟੂ, ਦਲੀਪ ਕੁਮਾਰ ਬਿੱਟੂ, ਵਿਵੇਕ ਅਗਰਵਾਲ, ਸੁਰਜੀਤ ਸਿੰਘ ਪੰਜਾਬ ਸਰਪੰਚ ਛੀਟਾਂਵਾਲਾ, ਹਰੀ ਕਿ੍ਸ਼ਨ ਸੇਠ ਸਾਬਕਾ ਪ੍ਰਧਾਨ, ਗੌਤਮ ਬਾਤਿਸ ਸ਼ਹਿਰੀ ਪ੍ਰਧਾਨ ਕਾਂਗਰਸ ਆਦਿ ਮੌਜੂਦ ਸਨ।