ਪੱਤਰ ਪੇ੍ਰਰਕ, ਪਟਿਆਲਾ : ਬੀਤੇ ਦਿਨੀ ਛੋਟੀ ਬਾਰਾਂਦਰੀ ਐਕਸੀਲੈਂਟ ਪਾਵਰ ਇਨਫ੍ਰਾ ਪ੍ਰਰਾਈਵੇਟ ਲਿਮਟਿਡ ਐੱਸਸੀਓ 143, ਤੀਜੀ ਮੰਜਿਲ ਪਟਿਆਲਾ ਵਿਖੇ ਅਹਿਮ ਮੀਟਿੰਗ ਹੋਈ। ਜਿਸ 'ਚ ਪ੍ਰਧਾਨ ਅਰਵਿੰਦਰ ਨੋਰੀਆ ਦੀ ਪ੍ਰਧਾਨਗੀ ਹੇਠ ਭਗਵਾਨ ਜਗਨ ਨਾਥ ਰੱਥ ਯਾਤਰਾ ਨੂੰ ਲੈ ਕੇ ਵਿਚਾਰ ਚਰਚਾ ਹੋਈ। ਇਸ ਮੀਟਿੰਗ ਦੌਰਾਨ ਭਗਵਾਨ ਜਗਨ ਨਾਥ ਰਥ ਯਾਤਰਾ ਮਿਤੀ 28-06-2023 ਦਿਨ ਬੁੱਧਵਾਰ ਨੂੰ 12:00 ਵਜੇ ਸ੍ਰੀ ਕਾਲੀ ਮਾਤਾ ਮੰਦਿਰ ਤੋਂ ਸ਼ੁਰੂ ਹੋਵੇਗੀ ਤੇ ਸਾਰੇ ਬਾਜ਼ਾਰਾਂ 'ਚ ਹੁੰਦੀ ਹੋਈ ਐੱਸਕੇਡੀਐੱਸ ਰਾਜਪੁਰਾ ਰੋਡ, ਸ੍ਰੀ ਹਨੂੰਮਾਨ ਜੀ ਦੇ ਮੰਦਰ ਦੇ ਨੇੜੇ ਸੰਪੰਨ ਹੋਵੇਗੀ, ਨਾਲ ਹੀ ਉੱਥੇ 10 ਹਜ਼ਾਰ ਸ਼ਰਧਾਲੂਆਂ ਲਈ ਦੇਸੀ ਘੀ ਦਾ ਲੰਗਰ ਵਰਤੇਗਾ। ਇਸ ਮੌਕੇ ਪ੍ਰਰੈਸ ਸਕੱਤਰ ਸੁਦਰਸ਼ਨ ਮਿੱਤਲ, ਵਿਕਰਮ ਅਹੁਜਾ, ਸੁਭਾਸ਼ ਗੁਪਤਾ, ਵਿਨੋਦ ਬਾਂਸਲ, ਬਲਜਿੰਦਰ ਧੀਮਾਨ, ਹਰਿੰਦਰ ਬਾਂਸਲ, ਵਨੀਤ ਬਾਂਸਲ, ਪੁਨੀਤ, ਜਰਨੈਲ ਸਿੰਘ ਮਾਹੀ, ਪ੍ਰਦੀਪ ਕਪਿਲਾ, ਸੈੈਂਡੀ ਵਾਲਿਆ, ਸੰਜੇ ਸੇਠ, ਸ਼ੱਸ਼ੀ ਅਗਰਵਾਲ, ਦੇਵੀ ਦਿਆਲ ਤੇ ਡੀਕੇ ਦੁਆ ਆਦਿ ਹਾਜ਼ਰ ਸਨ।