ਪੱਤਰ ਪ੍ਰਰੇਰਕ, ਪਟਿਆਲਾ : ਸਰਕਾਰੀ ਡਰੱਗ ਡੀ-ਅਡੀਕਸ਼ਨ ਅਤੇ ਰੀਹੈਬਲੀਟੇਸ਼ਨ ਇੰਪਲਾਈਜ਼ ਯੂਨੀਅਨ ਪੰਜਾਬ ਵਲੋਂ ਸੂਬਾ ਪ੍ਰਧਾਨ ਪਰਮਿੰਦਰ ਸਿੰਘ ਦੀ ਅਗੁਵਾਈ ਹੇਠ ਮੀਟਿੰਗ ਕੀਤੀ ਗਈ। ਇਸ ਮੌਕੇ ਸੂਬਾ ਮੀਤ ਪ੍ਰਧਾਨ ਵਿਸ਼ਾਲ ਤੇ ਹੋਰ ਜਿਲਿ੍ਹਆਂ ਕਾਰਜ਼ਕਾਰੀ ਮੈਂਬਰ ਵਿਸ਼ੇਸ਼ੇ ਤੌਰ 'ਤੇ ਸ਼ਾਮਲ ਹੋਏ। ਮੀਟਿੰਗ ਦੌਰਾਨ ਕਰਮਚਾਰੀਆਂ ਨੇ ਫ਼ੈਸਲਾ ਕੀਤਾ ਕਿ ਮੌਜੂਦਾ ਸਰਕਾਰ ਵਲੋਂ ਉਨ੍ਹਾਂ ਨੂੰ ਪੱਕੇ ਕਰਨ ਲਈ ਕੋਈ ਉਪਰਾਲਾ ਨਹੀਂ ਕੀਤਾ ਗਿਆ ਹੈ। ਇਸ ਲਈ ਕਰਮਚਾਰੀਆਂੈ ਨੇ ਫ਼ੈਸਲਾ ਕੀਤਾ ਕਿ ਉਹ ਪੂਰਨ ਤੋਰ 'ਤੇ ਚੋਣਾਂ ਦਾ ਬਾਈਕਾਟ ਕਰਨਗੇ। ਇਸ ਮੌਕੇ ਪਰਮਿੰਦਰ ਸਿੰਘ ਨੇ ਦੱਸਿਆ ਕਿ ਸੂਬਾ ਸਰਕਾਰ ਵਲੋਂ ਉਨ੍ਹਾਂ ਦੀ ਭਰਤੀ ਕੀਤੀਆਂ ਹੋਈਆਂ ਲੱਗਭਗ 5 ਸਾਲ ਤੋਂ ਵੱਧ ਸਮਾਂ ਹੋ ਚੁੱਕਾ ਹੈ ਚੁੱਕਾ ਹੈ ਪਰ ਸਰਕਾਰ ਹਾਲੇ ਤੱਕ ਕਿਸੇ ਵੀ ਕਰਮਚਾਰੀ ਨੂੰ ਪੱਕਾ ਨਹੀਂ ਕੀਤਾ ਗਿਆ ਹੈ। ਪੰਜਾਬ ਸਰਕਾਰ ਦੇ ਏਜੰਡੇ ਮੁਤਾਬਕ ਪੰਜਾਬ ਬਚਾਓ ਮੁਹਿੰਮ ਵਿਚ ਪੰਜਾਬ ਭਰ ਨਸ਼ਾ ਛੁਡਾਓ ਕੇਂਦਰਾਂ, ਪੂਨਰਵਾਸ ਕੇਂਦਰਾ ਓਓਏਟੀ ਕਲੀਨਿਕਾਂ ਵਿਚ ਦਿਨ ਰਾਤ ਉਹ ਪੂਰੀ ਮਿਹਨਤ ਨਾਲ ਸੇਵਾਵਾਂ ਨਿਭਾ ਰਹੇ ਹਨ ਪਰ ਪੰਜਾਬ ਸਰਕਾਰ ਵਲੋਂ ਸੁਸਾਇਟੀਆਂ ਅਧੀਨ ਕੰਟਰੈਕਟ ਅਤੇ ਆਉਟਸੋਰਸਿੰਗ ਤਹਿਤ ਮੁਲਾਜ਼ਮਾਂ ਦਾ ਮਹਿੰਗਾਈ ਦੇ ਦੌਰ ਵਿਚ ਨਿਗੂਣੀ ਤਨਖਾਹਾਂ ਤੇ ਘਰ ਦਾ ਗੁਜ਼ਾਰਾ ਕਰਨਾ ਮੁਸ਼ਕਿਲ ਹੋਇਆ ਪਿਆ ਹੈ ਉਨ੍ਹਾਂ ਨੇ ਕਿਹਾ ਕਿ ਨਵੀਂ ਸਰਕਾਰ ਆਉਣ ਨਾਲ ਸਾਨੂੰ ਵੀ ਆਸ ਦੀ ਕਿਰਨ ਜਾਗੀ ਸੀ ਪਰ ਸਰਕਾਰ ਬਣੀ ਨੂੰ 2 ਸਾਲ ਹੋ ਗਏ ਹਨ ਪਰ ਕੰਟਰੈਕਟ ਅਤੇ ਆਉਟਸੋਰਸਿੰਗ ਸ਼ਬਦ ਨਾਲ ਹੀ ਉਹ ਹੁਣ ਤੱਕ ਜੁਝਦੇ ਆ ਰਹੇ ਹਨ ਉਨ੍ਹਾਂ ਕਿਹਾ ਕਿ ਉਹ ਕਈ ਵਾਰ ਸਰਕਾਰ ਦੇ ਨੁਮਾਇੰਦਿਆ, ਐਮਐਲਏ, ਐਮਪੀ, ਕੈਬਨਿਟ ਮੰਤਰੀਆਂ ਨੂੰ ਕਰਮਚਾਰੀਆਂ ਦੀਆਂ ਸਮੱਸਿਆਵਾਂ ਬਾਰੇ ਜਾਣੂ ਕਰਵਾਉਂਦੇ ਰਹੇ ਹਨ ਪਰ ਉਨ੍ਹਾਂ ਦੇ ਨਿਰਾਸ਼ਾ ਹੀ ਹੱਥ ਲੱਗੀ ਹੈ ਇਸ ਲਈ ਮੌਜੂਦਾ ਸਰਕਾਰ ਤੋ ਮੰਗਾਂ ਲਾਗੂ ਕਰਾਉਣ ਲਈ ਕਰਮਚਾਰੀਆਂ ਵਲੋਂ ਲੋਕ ਸਭਾ ਚੋਣਾਂ ਦੀ ਬਾਈਕਾਟ ਕੀਤਾ ਜਾਵੇਗਾ।