ਪੱਤਰ ਪ੫ੇਰਕ, ਪਟਿਆਲਾ : ਦੀ ਕਲਾਸ ਫੋਰਥ ਗੌਰਮਿੰਟ ਇੰਪਲਾਈਜ਼ ਯੂਨੀਅਨ ਦੇ ਆਹੁਦੇਦਾਰਾਂ ਵਲੋਂ ਮੈਨੇਜਿੰਗ ਡਾਇਰੈਕਟਰ ਪਨਸਪ ਡਾ. ਅਮਰਪਾਲ ਸਿੰਘ ਨਾਲ ਮੁਲਾਜ਼ਮਾਂ ਦੀਆਂ ਸਮੱਸਿਆਵਾਂ ਸਬੰਧੀ ਮੀਟਿੰਗ ਕੀਤੀ ਗਈ। ਇਸ ਦੌਰਾਨ ਦਰਸ਼ਨ ਸਿੰਘ ਲੁਬਾਣਾ, ਰਣਜੀਤ ਸਿੰਘ ਰਾਣਵਾਂ ਨੇ ਦੱਸਿਆ ਕਿ ਪਨਸਪ ਵਿਚ ਪਿਛਲੇ ਲੰਮੇਂ ਸਮੇਂ ਤੋਂ ਦਿਹਾੜੀਦਾਰਾਂ ਦੀਆਂ ਸੇਵਾਵਾਂ ਰੈਗੂਲਰ ਨਹੀਂ ਕੀਤੀਆਂ ਗਈਆਂ ਹਨ। ਨਾ ਹੀ ਇਨ੍ਹਾਂ ਕਰਮਚਾਰੀਆਂ ਨੂੰ ਤਨਖਾਹਾਂ ਸਕੇਲਾਂ ਦੇ ਘੇਰੇ ਵਿੱਚ ਲਿਆ ਕੇ ਬਣਦਾ ਮਹਿੰਗਾਈ ਭੱਤਾ ਵੀ ਦਿੱਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਪੀਡੀਸੀ ਕਲਰਕ ਦੀਆਂ ਖਾਲੀ ਅਸਾਮੀਆਂ ਤੇ ਵਿਦਿਅਕ ਯੋਗਤਾ ਰੱਖਦੇ ਕਰਮਚਾਰੀਆਂ ਦੀਆਂ ਤਰੱਕੀਆਂ ਕੀਤੀਆਂ ਗਈਆਂ ਹਨ। ਇਸੇ ਤਰ੍ਹਾਂ Îਵਿਭਾਗ ਅਧੀਨ ਖਾਲੀ ਪਈਆਂ ਅਸਾਮੀਆਂ ਨੂੰ ਤੁਰੰਤ ਭਰਿਆ ਜਾਵੇ। ਉਨ੍ਹਾਂ ਕਿਹਾ ਕਿ ਗੁਦਾਮਾਂ ਵਿਚਲੀਆਂ ਪਾਣੀ, ਬਿਜਲੀ, ਮੀਂਹ ਦੌਰਾਨ ਡਿਊਟੀ ਸ਼ੈਡਾਂ ਦਾ ਪ੍ਰਬੰਧ ਕਰਨਾ, ਸੀਨੀਆਰਤਾ ਸੂਚੀਆਂ ਨਵਿਆਉਣਾ, ਉੱਚ ਅਦਾਲਤਾਂ ਦੇ ਫੈਸਲੇ ਅਨੁਸਾਰ ਬਣਦੇ ਬਕਾਏ ਦੇਣਾ, ਆਊਟ ਸੋਰਸ ਅਧੀਨ ਕੰਮ ਕਰਦੇ ਸਕਿਉਰਟੀ ਗਾਰਡਾਂ ਨੂੰ ਕਿਰਤ ਕਾਨੂੰਨਾਂ ਮੁਤਾਬਿਕ ਬਣਦੀਆਂ ਸਹੂਲਤਾਂ ਤੇ ਹਫ਼ਤਾਵਾਰੀ ਰੈਸਟ ਯਕੀਨੀ ਬਣਾਉਣਾ ਆਦਿ ਮੰਗਾਂ ਸ਼ਾਮਲ ਸਨ। ਇਸ ਉਪਰੰਤ ਡਾਇਰੈਕਟਰ ਪਨਸਪ ਡਾ. ਅਮਰਪਾਲ ਨੇ ਮੁਲਾਜ਼ਮਾਂ ਨੂੰ ਭਰੋਸਾ ਦਿੱਤਾ ਕਿ ਜਲਦੀ ਹੀ ਉਨ੍ਹਾਂ ਦੀਆਂ ਮੰਗਾਂ ਲਾਗੂ ਕੀਤਾ ਜਾਵੇਗਾ। ਇਸ ਮੌਕੇ ਰਾਣਵਾਂ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਜਲਦੀ ਹੀ ਉਨ੍ਹਾਂ ਦੀਆਂ ਮੰਗਾਂ ਲਾਗੂ ਨਾ ਕੀਤੀਆਂ ਗਈਆਂ ਤਾਂ ਉਨ੍ਹਾਂ ਵਲੋਂ ਤਿੱਖਾ ਸੰਘਰਸ਼ ਵਿੱÎਿਢਆ ਜਾਵੇਗਾ। ਇਸ ਮੌਕ ਪਨਸਪ ਪ੍ਰਧਾਨ ਦਰਸ਼ਨ ਸਿੰਘ ਘੱਗਾ, ਜਨਰਲ ਸਕੱਤਰ ਦਲਬਾਰਾ ਸਿੰਘ ਮੱਲੇਵਾਲ, ਵਿੱਤ ਸਕੱਤਰ ਚੰਦਨ ਸਿੰਘ, ਜਸਵੀਰ ਸਿੰਘ ਮਾਨਸਾ, ਲਖਵਿੰਦਰ ਸਿੰਘ ਬਿੱਟੂ ਮੁਕਤਸਰ, ਸੁਖਮੰਦਰ ਸਿੰਘ ਆਦਿ ਹਾਜ਼ਰ ਸਨ।