ਸਟਾਫ ਰਿਪੋਰਟਰ, ਪਟਿਆਲਾ : ਜ਼ਿਲ੍ਹਾ ਪਟਿਆਲਾ ਵਿਚ 7 ਜੁਲਾਈ ਨੂੰ ਸਵੇਰੇ 10 ਵਜੇ ਤੋਂ 11 ਵਜੇ ਤੱਕ ਪੂਰੇ ਜਿਲੇ ਵਿਚ ਹੋਣ ਵਾਲੇ ਰੋਸ ਮੁਜਾਹਰਿਆਂ ਦੀਆਂ ਤਿਆਰੀਆਂ ਲਈ ਪੰਜਾਬ ਦੇ ਸਾਬਕਾ ਮੰਤਰੀ ਤੇ ਜਿਲਾ ਪ੍ਰਧਾਨ ਸੁਰਜੀਤ ਸਿੰਘ ਰੱਖੜਾ ਦੀ ਅਗਵਾਈ ਵਿਚ ਹੋਈ ਜਿਲਾ ਪਟਿਆਲਾ ਅਕਾਲੀ ਦਲ ਕੌਰ ਕਮੇਟੀ ਵਿਚ ਇਨਾਂ ਧਰਨਿਆਂ ਨੂੰ ਪੂਰੇ ਜੋਰ ਸੋਰ ਨਾਲ ਸਫਲ ਬਣਾਉਣ ਦਾ ਐਲਾਨ ਕਰਦਿਆਂ ਰੱਖੜਾ ਨੇ ਕਿਹਾ ਕਿ ਇਹ ਧਰਨੇ ਕਾਂਗਰਸ ਸਰਕਾਰ ਦੀ ਜੜ ਹਿਲਾ ਦੇਣਗੇ। ਰੱਖੜਾ ਨੇ ਕਿਹਾ ਕਿ ਪੈਟਰੋਲ ਅਤੇ ਡੀਜਲ ਦੀਆਂ ਕੀਮਤਾਂ ਵਿੱਚ ਹੋ ਰਹੇ ਲਗਾਤਾਰ ਵਾਧੇ ਦੇ ਖਿਲਾਫ ਅਤੇ ਕਾਂਗਰਸ ਵੱਲੋਂ ਗਰੀਬਾਂ ਦੇ ਨੀਲੇ ਕਾਰਡ ਲੱਖਾਂ ਦੀ ਗਿਣਤੀ ਵਿੱਚ ਸਿਆਸੀ ਵਿਤਕਰੇ ਤਹਿਤ ਕੱਟਣ ਦੇ ਖਿਲਾਫ ਤੇ ਕਾਂਗਰਸ ਦੀਆਂ ਨੀਤੀਆਂ ਖਿਲਾਫ ਭਾਰੀ ਰੋਸ ਪਾਇਆ ਜਾ ਰਿਹਾ ਹੈ ਤੇ ਅਕਾਲੀ ਦਲ ਇਸ ਮੋਕੇ ਪੂਰੀ ਤਰਾਂ ਲੋਕਾਂ ਨਾਲ ਖੜਾ ਹੈ। ਰੱਖੜਾ ਨੇ ਕਿਹਾ ਕਿ ਰੋਸ ਮੁਜਾਹਿਰਆਂ ਰਾਹੀਂ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਡੀਜਲ ਅਤੇ ਪੈਟਰੋਲ ਦੀਆਂ ਕੀਮਤਾਂ ਉਪਰ ਆਪੋ-ਆਪਣੇ ਟੈਕਸ ਵਾਪਸ ਲੈਣ ਲਈ ਕਿਹਾ ਜਾਵੇਗਾ ਰੱਖੜਾ ਨੇ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਦੇ ਟੈਕਸਾਂ ਕਰਕੇ ਖਪਤਕਾਰ ਤੱਕ ਪਹੁੰਚਦੇ -ਪਹੁੰਚਦੇ ਪੈਟਰੋਲ ਅਤੇ ਡੀਜਲ ਦੀਆਂ ਕੀਮਤਾਂ ਦੁੱਗਣੀਆਂ ਹੋ ਜਾਂਦੀਆਂ ਹਨਇਸ ਮੋਕੇ ਸਾਬਕਾ ਮੰਤਰੀ ਪੰਜਾਬ ਹਰਮੇਲ ਸਿੰਘ ਟੋਹੜਾ, ਕਬੀਰ ਦਾਸ ਹਲਕਾ ਨਾਭਾ ਇੰਚਾਰਜ, ਬੀਬੀ ਵਰਿੰਦਰ ਕੋਰ ਲੂੰਬਾ ਹਲਕਾ ਇੰਚਾਰਜ ਸੁਤਰਾਣਾ, ਬੀਬੀ ਹਰਪ੍ਰਰੀਤ ਕੋਰ ਮੂਖਮੇਲਪੁਰ ਹਲਕਾ ਇੰਚਾਰਜ ਘਨੋਰ, ਸਤਬੀਰ ਖੱਟੜਾ ਹਲਕਾ ਪਟਿਆਲਾ ਦਿਹਾਤੀ, ਸਾਬਕਾ ਚੈਅਰਮੈਨ ਸੁਰਜੀਤ ਸਿੰਘ ਅਬਲੋਵਾਲ, ਸਾਬਕਾ ਚੈਅਰਮੈਨ ਇੰਦਰਮੋਹਨ ਸਿੰਘ ਬਜਾਜ, ਸਾਬਕਾ ਮੇਅਰ ਵਿਸਨੂੰ ਸਰਮਾ, ਸਾਬਕਾ ਮੇਅਰ ਅਜੀਤਪਾਲ ਸਿੰਘ ਕੋਹਲੀ , ਸਾਬਕਾ ਮੇਅਰ ਅਮਰਿੰਦਰ ਸਿੰਘ ਬਜਾਜ, ਹਰਿਦੰਰਪਾਲ ਸਿੰਘ ਟੋਹੜਾ ਸਾਬਕਾ ਚੈਅਰਮੈਨ, ਜਸਪਾਲ ਸਿੰਘ ਕਲਿਆਣ ਸਾਬਕਾ ਚੈਅਰਮੈਨ, ਨਰਦੇਵ ਸਿੰਘ ਆਕੜੀ , ਜਥੇਦਾਰ ਸਤਵਿੰਦਰ ਸਿੰਘ ਟੌਹੜਾ, ਜਥੇਦਾਰ ਨਿਰਮਲ ਸਿੰਘ ਹਰਿਆਊ, ਸੁਰਜੀਤ ਸਿੰਘ ਗੜੀ, ਜਥੇਦਾਰ ਜਸਮੇਰ ਸਿੰਘ ਲਾਛੜੂ, ਕੁਲਦੀਪ ਸਿੰਘ ਨਸੂਪੁਰ, ਸਮਿੰਦਰ ਸਿੰਘ ਸਭਰਵਾਲ , ਬਲਤੇਜ ਸਿੰਘ ਖੋਖ, ਬੀਬੀ ਬਲਵਿੰਦਰ ਕੋਰ ਚੀਮਾ ਪ੍ਰਧਾਨ ਇਸਤਰੀ ਅਕਾਲੀ ਦਲ, ਇੰਦਰਜੀਤ ਰੱਖੜਾ ਯੂਥ ਪ੍ਰਧਾਨ , ਗੁਰਮੀਤ ਸਿੰਘ ਗੁਰਾਇਆ ,ਜਗਜੀਤ ਸਿੰਘ ਸੌਨੀ ਤੇ ਗੁਰਜੰਟ ਸਿੰਘ ਜੰਟਾਂ ਪੀ ਏ ਸਰਦਾਰ ਰੱਖੜਾ ਤੇ ਹੋਰ ਨੇਤਾ ਵੀ ਹਾਜਰ ਸਨ।

----

ਇਹ ਹੈ ਪੈਟਰੋਲ ਦੀ ਅਸਲ ਕੀਮਤ

ਰੱਖੜਾ ਨੇ ਕਿਹਾ ਕਿ ਅੱਜ ਇੰਡੀਅਨ ਆਇਲ ਕਾਰਪੋਰੇਸ਼ਨ ਵੱਲੋਂ ਜੋ ਡੀਜਲ ਵੈਟ ਅਤੇ ਐਕਸਾਈਜ਼ ਟੈਕਸ ਤੋਂ ਬਿਨਾਂ ਪੈਟਰੋਲ ਪੰਪ ਡੀਲਰਾਂ ਨੂੰ ਦਿੱਤਾ ਜਾਂਦਾ ਹੈ, ਉਸਦੀ ਕੀਮਤ 39.21 ਰੁਪਏ ਹੈ। ਪਰ ਖਪਤਕਾਰ ਤੱਕ ਪਹੁੰਚਦੇ ਪਹੁੰਚਦੇ ਵੈਟ ਅਤੇ ਅੇਕਸਾਈਜ ਟੈਕਸ ਲੱਗਣ ਕਰਕੇ ਇਸਦੀ ਕੀਮਤ 80 ਰੁਪਏ ਪਹੁੰਚ ਜਾਂਦੀ ਹੈ। ਉਹਨਾਂ ਕਿਹਾ ਕਿ ਇਸ ਵੇਲੇ ਪੰਜਾਬ ਸਰਕਾਰ ਵੱਲੋਂ ਪੈਟਰੋਲ ਉਪਰ 35.12 ਪ੍ਰਤੀਸ਼ਤ, ਹਰਿਆਣਾ ਸਰਕਾਰ ਵੱਲੋਂ 20.25 ਪ੍ਰਤੀਸ਼ਤ ਅਤੇ ਹਿਮਾਚਲ ਸਰਕਾਰ ਵੱਲੋਂ 24.43 ਪ੍ਰਤੀਸ਼ਤ ਵੈਟ ਲਗਾਇਆ ਜਾਂਦਾ ਹੈ। ਜਦੋਂ ਕਿ ਕੇਂਦਰੀ ਸ਼ਾਸ਼ਤ ਪ੍ਰਦੇਸ਼ ਚੰਡੀਗੜ੍ਹ ਵਲੋਂ ਇਹ ਸਿਰਫ 19.76 ਪ੍ਰਤੀਸ਼ਤ ਹੈ। ਜਾਹਰ ਹੈ ਕਿ ਪੰਜਾਬ ਵਿੱਚ ਚੰਡੀਗੜ੍ਹ ਨਾਲੋਂ ਪੈਟਰੋਲ ਉਪਰ 16 ਪ੍ਰਤੀਸ਼ਤ ਵਧੇਰੇ ਵੈਟ ਲਗਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਇਸੇ ਤਰਾਂ ਡੀਜਲ ਉਪਰ ਪੰਜਾਬ ਸਰਕਾਰ ਵੱਲੋਂ 13.74 ਪ੍ਰਤੀਸ਼ਤ , ਦਿੱਲੀ ਸਰਕਾਰ ਵੱਲੋਂ 30 ਪ੍ਰਤੀਸ਼ਤ, ਹਰਿਆਣਾ ਸਰਕਾਰ ਵੱਲੋਂ 17.22 ਪ੍ਰਤੀਸ਼ਤ ਅਤੇ ਹਿਮਾਚਲ ਸਰਕਾਰ ਵੱਲੋਂ 14.38 ਪ੍ਰਤੀਸ਼ਤ ਵੈਟ ਲਗਾਇਆ ਜਾ ਰਿਹਾ ਹੈ।