ਪੱਤਰ ਪੇ੍ਰਰਕ, ਪਟਿਆਲਾ : ਅੱਜ ਪੰਜਾਬੀ ਯੂਨੀਵਰਸਿਟੀ ਦੇ ਕਰਮਚਾਰੀਆਂ ਦੀ ਮੀਟਿੰਗ ਕੀਤੀ ਗਈ। ਇਸ ਮੌਕੇ ਕਰਮਚਾਰੀਆਂ ਕਰਮਚਾਰੀ ਵੈਲਫੇਅਰ ਸੁਸਾਇਟੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਗਠਨ ਕਰਨ ਦਾ ਫੈਸਲਾ ਲਿਆ ਗਿਆ। ਸੁਸਾਇਟੀ ਵਲੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਆਰਥਿਕ ਸੰਕਟ ਵਿੱਚੋਂ ਕੱਢਣ ਲਈ ਪੰਜਾਬ ਸਰਕਾਰ ਤੱਕ ਆਵਾਜ਼ ਬੁਲੰਦ ਕਰਨਾ ਹੈ ਅਤੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਲਈ ਸੰਘਰਸ਼ ਕਰਨਾ ਹੈ। ਇਸਤੋਂ ਇਲਾਵਾ ਵੀ ਯੂਨੀਵਰਸਿਟੀ ਕਰਮਚਾਰੀਆਂ ਦੇ ਹੋਰ ਹੱਕਾਂ ਲਈ ਆਵਾਜ਼ ਬੁਲੰਦ ਕੀਤੀ ਜਾਵੇਗੀ। ਇਸ ਮੌਕੇ ਨਵਦੀਪ ਸਿੰਘ ਚਾਨੀ , ਹਰਮੀਤ ਸਿੰਘ ਭੁੱਲਰ, ਜਗਬੀਰ ਸਿੰਘ ਜੋਸ਼ਨ, ਮੋਹਨ ਲਾਲ ਪੰਜੋਲਾ, ਰਾਕੇਸ਼ ਭਾਰਦਵਾਜ, ਮਨਦੀਪ ਸਿੰਘ ਰਾਠੌਰ , ਸੰਦੀਪ ਸਿੰਘ, ਦਿਲਜੀਤ ਸਿੰਘ, ਰਣਦੀਪ ਸਿੰਘ, ਕੁਲਵੀਰ ਸਿੰਘ, ਸੁਨੀਲ ਗਰੋਵਰ ਆਦਿ ਹਾਜ਼ਰ ਸਨ।
ਪੰਜਾਬੀ ਯੂਨੀਵਰਸਿਟੀ ਕਰਮਚਾਰੀ ਵੈੱਲਫੇਅਰ ਸੁਸਾਇਟੀ ਦਾ ਗਠਨ
Publish Date:Tue, 07 Feb 2023 03:40 PM (IST)
