ਪੱਤਰ ਪੇ੍ਰਰਕ, ਪਟਿਆਲਾ : ਕੇਂਦਰ ਸਰਕਾਰ ਦੀਆਂ ਵਧ ਰਹੀਆਂ ਮਨਮਾਨੀਆਂ ਤੇ ਨੱਥ ਪਾਉਣ ਲਈ ਹੁਣ ਯੂਥ ਕਾਂਗਰਸ ਪੰਜਾਬ ਨੇ ਕਮਰਕੱਸ ਲਈ ਹੈ। ਇਸ ਤਹਿਤ ਯੂਥ ਕਾਂਗਰਸ ਵਲੋਂ ਅੱਜ ਵੀਰਵਾਰ ਨੂੰ ਪੰਜਾਬ ਭਰ 'ਚ ਨੌਜਵਾਨਾਂ ਦਾ ਇਕ ਵੱਡਾ ਕਾਫ਼ਲਾ ਸੰਸਦ ਦਾ ਿਘਰਾਓ ਯੂਥ ਕਾਂਗਰਸ ਪੰਜਾਬ ਦੇ ਜਨਰਲ ਸਕੱਤਰ ਮੋਹਿਤ ਮਹਿੰਦਰਾ ਦੀ ਅਗਵਾਈ ਹੇਠ ਕਰੇਗਾ।

ਜਾਣਕਾਰੀ ਦਿੰਦਿਆਂ ਮੋਹਿਤ ਮਹਿੰਦਰਾ ਨੇ ਦੱਸਿਆ ਕਿ ਸੰਸਦ ਦਾ ਿਘਰਾਓ ਵਧ ਰਹੀ ਮਹਿੰਗਾਈ, ਖੇਤੀ ਬਿਲਾਂ, ਬੇਰੁਜ਼ਗਾਰੀ ਤੇ ਪੈਗਾਸਸ ਰਾਹੀਂ ਲੋਕਾਂ ਦੀ ਨਿੱਜੀ ਜ਼ਿੰਦਗੀ 'ਚ ਕੀਤੀ ਜਸੂਸੀ ਦੇ ਵਿਰੁੱਧ ਯੂਥ ਕਾਂਗਰਸ ਵੱਲੋਂ ਕੀਤਾ ਜਾ ਰਿਹਾ ਹੈ। ਇਸ ਤਹਿਤ ਪੰਜਾਬ ਭਰ 'ਚ ਨੌਜਵਾਨਾਂ ਦਾ ਵੱਡਾ ਕਾਫਲਾ ਦਿੱਲੀ ਲਈ ਅੱਜ ਨੂੰ ਰਵਾਨਾ ਹੋਵੇਗਾ। ਮੋਹਿਤ ਮਹਿੰਦਰਾ ਨੇ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਕੀਤੀ ਜਾ ਰਹੀ ਗਤੀਵਿਧੀਆਂ ਕਾਰਨ ਲੋਕਾਂ ਨੂੰ ਭਾਰੀ ਆਰਥਿਕ ਤੌਰ 'ਤੇ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਲੋਕ ਇਸ ਗੱਲ ਤੋਂ ਪੂਰੀ ਤਰਾਂ੍ਹ ਜਾਣੂ ਹਨ ਕਿ ਵਧ ਰਹੀ ਮਹਿੰਗਾਈ ਦੇ ਕਾਰਨ ਲੋਕਾਂ ਨੂੰ ਆਉਣ ਵਾਲੇ ਭਵਿੱਖ ਵਿਚ ਇਸ ਦੇ ਗੰਭੀਰ ਨਤੀਜੇ ਵੀ ਭੁਗਤਣੇ ਪੈਣਗੇ। ਉਨਾਂ੍ਹ ਨੇ ਸਾਰਿਆਂ ਨੂੰ ਅਪੀਲ ਕੀਤੀ ਕਿ ਸੰਸਦ ਦੇ ਿਘਰਾਓ ਲਈ ਲੋਕ ਵਧ ਚੜ੍ਹ ਕੇ ਸ਼ਿਰਕਤ ਕਰਨ ਤੇ ਇਸ ਨੂੰ ਸਫਲ ਬਣਾਉਣ ਤਾਂ ਕਿ ਕੇਂਦਰ ਸਰਕਾਰ ਦੀ ਮਨਮਰਜ਼ੀ ਤੇ ਰੋਕ ਲਗਾਈ ਜਾ ਸਕੇ। ਇਸਦੇ ਨਾਲ ਹੀ ਯੂਥ ਕਾਂਗਰਸ ਪਟਿਆਲਾ ਦੇ ਜ਼ਿਲ੍ਹਾ ਪ੍ਰਧਾਨ ਸੰਜੀਵ ਸ਼ਰਮਾ ਕਾਲੂ ਨੇ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਦਿਨ ਪ੍ਰਤੀ ਦਿਨ ਜਾਰੀ ਕੀਤੇ ਜਾ ਰਹੇ ਨਵੇਂ ਫੁਰਮਾਨਾਂ ਤੋਂ ਲੋਕ ਬਹੁਤ ਦੁਖੀ ਹਨ ਤੇ ਹੁਣ ਸਮਾਂ ਆ ਗਿਆ ਹੈ ਸਾਨੂੰ ਇਕਜੁੱਟ ਹੋਣ ਦਾ ਜਿਸ ਲਈ ਯੂਥ ਕਾਂਗਰਸ ਦਾ ਇੱਕ ਵੱਡਾ ਜਥਾ ਦਿੱਲੀ ਲਈ ਰਵਾਨਾ ਹੋ ਰਿਹਾ ਹੈ ਤੇ ਹਰ ਵਰਗ ਇਸ 'ਚ ਸ਼ਿਰਕਤ ਕਰਕੇ ਸਫਲ ਬਣਾਉਣ ਲਈ ਉਨ੍ਹਾਂ ਦਾ ਸਾਥ ਦੇਵੇ। ਇਸ ਮੌਕੇ ਹਲਕਾ ਪ੍ਰਧਾਨ ਹਿਮਾਂਸ਼ੂ ਜੋਸ਼ੀ, ਕੌਂਸਲਰ ਅਮਰਪ੍ਰਰੀਤ ਬੌਬੀ, ਸਰਪੰਚ ਤਾਰਾ ਦੱਤ, ਕੌਂਸਲਰ ਸੇਵਕ ਸਿੰਘ, ਪ੍ਰਵੀਨ ਰਾਣਾ, ਗਿਆਨੇਸ਼ਵਰ ਪੰਜੋਲਾ, ਬਲਾਕ ਪ੍ਰਧਾਨ ਸੌਰਵ ਸ਼ਰਮਾ, ਵਿਜੇ ਕੋਹਲੀ ਯੂਥ ਕਾਂਗਰਸ ਦੇ ਜ਼ਿਲ੍ਹਾ ਜਨਰਲ ਸਕੱਤਰ ਨਿਤਿਨ ਗੋਇਲ ਆਦਿ ਹਾਜ਼ਰ ਸਨ।