ਪੱਤਰ ਪ੍ਰਰੇਰਕ, ਰਾਜਪੁਰਾ : ਇਥੋਂ ਦੇ ਸੀਨੀਅਰ ਸਿਟੀਜ਼ਨ ਕੌਂਸਲ 'ਚ ਪ੍ਰਧਾਨ ਬਲਦੇਵ ਸਿੰਘ ਖੁਰਾਣਾ, ਮੀਤ ਪ੍ਰਧਾਨ ਇਕਬਾਲ ਸਿੰਘ ਸੱਭਰਵਾਲ ਤੇ ਸਕੱਤਰ ਰਤਨ ਸ਼ਰਮਾ ਦੀ ਸਾਂਝੀ ਅਗਵਾਈ ਵਿੱਚ ਕੌਮਾਤਰੀ ਬਜ਼ੁਰਗ ਦੁਰ-ਵਿਵਹਾਰ ਅਵੇਅਰਨੈਸ ਦਿਨ ਮਨਾਇਆ ਗਿਆ। ਜਿਸ ਵਿੱਚ ਮੁੱਖ ਮਹਿਮਾਨ ਦੇ ਤੌਰ 'ਤੇ ਪਟੇਲ ਕਾਲਜ਼ ਦੇ ਪਿ੍ਰੰਸੀਪਲ ਗੁਰਮੀਤ ਸਿੰਘ ਪਹੁੰਚੇ ਤੇ ਉਨ੍ਹਾਂ ਦਾ ਕੌਂਸਲ ਮੈਂਬਰਾਂ ਵੱਲੋਂ ਗੁਲਦਸਤਾ ਭੇਂਟ ਕਰਕੇ ਸਵਾਗਤ ਕੀਤਾ। ਇਸ ਇਕੱਠ ਦੌਰਾਨ ਪਿ੍ਰੰਸੀਪਲ ਗੁਰਮੀਤ ਸਿੰਘ ਤੇ ਡਾ: ਸੁਰੇਸ਼ ਨਾਇਕ ਨੇ ਦੱਸਿਆ ਕਿ ਜਿਹੜੇ ਘਰ੍ਹਾਂ 'ਚ ਬਜ਼ੁਰਗਾਂ ਦਾ ਆਦਰ ਨਹੀ ਹੁੰਦਾ ਉਥੇ ਪਰਿਵਾਰਾਂ ਨੂੰ ਕੋਈ ਵੀ ਖੁਸ਼ੀ ਨਸੀਬ ਨਹੀ ਹੁੰਦੀ। ਜੇਕਰ ਅਸੀਂ ਆਪਣੇ ਮਾਤਾ-ਪਿਤਾ ਦਾ ਸਤਿਕਾਰ ਕਰਾਂਗੇ ਤਾਂ ਹੀ ਅਸੀਂ ਆਪਣੇ ਬੱਚਿਆਂ ਤੋਂ ਅਜਿਹੇ ਵਿਵਹਾਰ ਦੀ ਆਸ ਰੱਖ ਸਕਦੇ ਹਾਂ। ਉਨ੍ਹਾਂ ਬਜ਼ੁਰਗਾਂ ਨਾਲ ਹੋ ਰਹੇ ਦੁਰਵਿਵਹਾਰ ਬਾਰੇ ਵੀ ਚਾਨਣਾ ਪਾਇਆ। ਇਸ ਤਰ੍ਹਾਂ ਕੌਂਸਲ ਮੈਂਬਰ ਦਾਤਾਰ ਸਿੰਘ ਭਾਟੀਆ, ਸਤਦੇਵ ਸ਼ਰਮਾ, ਗਿਆਨ ਚੰਦ ਸ਼ਰਮਾ ਸਮੇਤ ਹੋਰਨਾ ਨੇ ਕਿਹਾ ਕਿ ਬਜ਼ੁਰਗਾਂ ਨੂੰ ਪਰਿਵਾਰਾਂ 'ਚ ਬਣਦਾ ਮਾਣ-ਸਨਮਾਨ ਨਹੀ ਮਿਲ ਰਿਹਾ ਜਿਹੜਾ ਕਿ ਉਨ੍ਹਾਂ ਨੂੰ ਮਿਲਣਾ ਚਾਹੀਦਾ ਹੈ। ਇਸ ਤਰ੍ਹਾਂ ਪਟੇਲ ਕਾਲਜ਼ ਦੇ ਵਿਦਿਆਰਥੀਆਂ ਸਮੇਤ ਕਈ ਬੁਲਾਰਿਆਂ ਨੇ ਬਜ਼ੁਰਗਾਂ ਨਾਲ ਹੋ ਰਹੇ ਦੁਰਵਿਵਹਾਰ ਅਤੇ ਬਜ਼ੁਰਗਾਂ ਨੂੰ ਪਰਿਵਾਰਾਂ ਵੱਲੋਂ ਦਿੱਤੇ ਜਾਣ ਵਾਲੇ ਪਿਆਰ ਸਤਿਕਾਰ ਸਬੰਧੀ ਆਪਣੇ ਵਿਚਾਰ ਪੇਸ਼ ਕੀਤੇ। ਇਸ ਦੌਰਾਨ ਕੌਂਸਲ ਮੈਂਬਰਾਂ ਵੱਲੋਂ ਮੁੱਖ ਮਹਿਮਾਨ ਤੇ ਉਨ੍ਹਾਂ ਨਾਲ ਆਈ ਟੀਮ ਨੂੰ ਪ੍ਰਸ਼ੰਸਾ ਪੱਤਰ ਸੌਂਪੇ ਗਏ। ਇਸ ਦੌਰਾਨ ਠੰਡੇ ਮਿੱਠੇ ਪਾਣੀ ਦੀ ਛਬੀਲ ਵੀ ਲਗਾਈ ਗਈ। ਇਸ ਦੌਰਾਨ ਹਰਬੰਸ ਸਿੰਘ ਅਹੂਜਾ, ਸਤੀਸ਼ ਸ਼ਰਮਾ, ਰਮੇਸ਼ ਗੁਪਤਾ, ਕੁਲਬੀਰ ਸਿੰਘ ਚੱਡਾ, ਗੁਰਚਰਨ ਸਿੰਘ ਗਿੱਲ, ਸਤੀਸ਼ ਵਰਮਾ, ਗੁਰਦੇਵ ਸਿੰਘ ਸੈਣੀ, ਮਹਿੰਦਰ ਸਿੰਘ ਭਿੰਡਰ, ਦਵਿੰਦਰ ਵਾਲੀਆ, ਗਿਆਨ ਚੰਦ ਵਰਮਾ, ਗੁਰਭੇਜ ਸਿੰਘ, ਪ੍ਰਭਦਿਆਲ ਚੋਪੜਾ, ਸ਼ਰਨਪਾਲ ਸਿੰਘ ਸਮੇਤ ਹੋਰ ਹਾਜ਼ਰ ਸਨ।