ਪੱਤਰ ਪੇ੍ਰਰਕ, ਪਟਿਆਲਾ : ਅੰਬੇਡਕਰ ਸਮਾਜਿਕ ਚੇਤਨਾ ਮਹਾਂ ਸਭਾ ਵਲੋਂ ਬਾਰਾਂਦਰੀ ਵਿਖੇ ਕੌਮੀ ਪ੍ਰਧਾਨ ਸੋਨੀ ਗਿੱਲ ਮੀਤ ਪ੍ਰਧਾਨ ਰਾਕੇਸ਼ ਕਲਿਆਣ ਦੀ ਪ੍ਰਧਾਨਗੀ 'ਚ ਇੱਕ ਮੀਟਿੰਗ ਕੀਤੀ ਗਈ। ਜਿਸ 'ਚ ਸੰਵਿਧਾਨ ਨਿਰਮਾਤਾ, ਭਾਰਤ ਰਤਨ ਡਾ. ਭੀਮ ਰਾਓ ਅੰਬੇਡਕਰ ਦੇ 132ਵੇਂ ਜਨਮ ਦਿਵਸ ਨੂੰ ਸਮਰਪਿਤ ਸਮਾਰੋਹ ਪਟਿਆਲਾ ਵਿਖੇ ਕਰਵਾਉਣ ਦਾ ਫੈਸਲਾ ਲਿਆ ਗਿਆ। ਇਸ ਮੌਕੇ ਮਹਾਂ ਸਭਾ ਦੇ ਪ੍ਰਧਾਨ ਸੋਨੀ ਗਿੱਲ ਨੇ ਕਿਹਾ ਕਿ ਡਾ. ਅੰਬੇਡਕਰ ਨੇ ਜਿੱਥੇ ਸਮਾਜ 'ਚ ਸਮਾਨਤਾ ਲਿਆਉਣ ਲਈ ਸ਼ੋਸ਼ਿਤ, ਦਲਿਤ ਸਮਾਜ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਲਈ ਮਹਾਨ ਕਾਰਜ ਕੀਤੇ ਹਨ ਉੱਥੇ ਹੀ ਸੰਵਿਧਾਨ ਦੀ ਰਚਨਾ ਵੀ ਕੀਤੀ। ਦੇਸ਼ ਲਈ ਦਿੱਤੇ ਗਏ ਉਨਾਂ੍ਹ ਦੇ ਯੋਗਦਾਨ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ।

ਇਸ ਮੌਕੇ ਜਾਅਲੀ ਸਰਟੀਫਿਕੇਟ ਦੇ ਆਧਾਰ 'ਤੇ ਪੜ੍ਹਾਈ ਕਰਨ, ਨੌਕਰੀ ਆਦਿ ਸਹੂਲਤਾਂ ਲੈਣ ਵਾਲੇ ਗੁਰੂ ਅੰਗਦ ਦੇਵ ਐਨੀਮਲ ਵੈਟਨਰੀ ਯੂਨੀਵਰਸਿਟੀ ਲੁਧਿਆਣਾ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਬੂਹ ਜਿਲਾ ਤਰਨ ਤਾਰਨ ਵਿਖੇ ਤਾਇਨਾਤ ਐਸੋਸੀਏਟ ਡਾਇਰੈਕਟਰ ਬਲਵਿੰਦਰ ਕੁਮਾਰ ਅਤੇ ਉਸਦੇ ਸਾਥੀਆਂ ਵਲੋਂ ਜਾਅਲੀ ਸਰਟੀਫਿਕੇਟ ਸਬੰਧੀ ਸ਼ਿਕਾਇਤ ਕਰਤਾ ਪੋ੍. ਹਰਨੇਕ ਸਿੰਘ ਅਤੇ ਇਨਾਂ੍ਹ ਦੇ ਸਾਥੀਆਂ 'ਤੇ ਜਾਨਲੇਵਾ ਹਮਲਾ ਕਰਨ ਦੀ ਵੀ ਸੰਸਥਾ ਦੇ ਅਹੁਦੇਦਾਰਾਂ ਨੇ ਸਖਤ ਸ਼ਬਦਾਂ 'ਚ ਨਿਖੇਧੀ ਕਰਦਿਆਂ ਹਮਲਾਵਰਾਂ ਖਿਲਾਫ ਸਖ਼ਤ ਕਾਨੂੰਨੀ ਕਾਰਵਾਈ ਦੀ ਵੀ ਮੰਗ ਕੀਤੀ। ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਵਿਨੋਦ ਰਾਣਾ, ਰਾਕੇਸ਼ ਕਲਿਆਣ, ਰਜਿੰਦਰ ਸਹੋਤਾ, ਮਹੇਸ਼ ਪਾਲ ਕਾਕਾ, ਵਿਸ਼ਾਲ ਕਲਿਆਣ, ਗੁਰਦੀਪ ਪਾਂਧੀ, ਕੁਸ਼ਵਿੰਦਰ ਕਲਿਆਣ, ਮੁਨੀਸ਼ ਭਾਟੀਆ, ਕਰਨ ਗਿੱਲ, ਚਰਨਜੀਤ ਗਿੱਲ, ਵਿਕਾਸ ਮੱਟੂ, ਅਜੇ ਪਾਵਾ, ਸੁਖਵਿੰਦਰ ਗਿੱਲ, ਸ਼ੈਲੀ ਗੋਡਿਆਲ, ਗੁਰਪ੍ਰਰੀਤ ਤੇ ਗੋਪਾਲ ਚੰਦ ਆਦਿ ਹਾਜ਼ਰ ਸਨ।