ਹਰਿੰਦਰ ਸ਼ਾਰਦਾ, ਪਟਿਆਲਾ : ਮੈਡੀਕਲ ਕਾਲਜ਼ ਦੇ ਐਨਾਟਮੀ ਵਿਭਾਗ ਦੇ ਮੁਖੀ ਖਿਲਾਫ਼ ਇੱਕ ਵਿਦਿਆਰਥੀ ਵਲੋਂ ਕੁੱਟਮਾਰ ਦੇ ਦੋਸ਼ ਲਗਾਏ ਗਏ ਹਨ। ਸ਼ਕਾਇਤ ਤੋਂ ਬਾਅਦ ਮੈਡੀਕਲ ਸਿੱਖਿਆ ਤੇ ਖੋਜ ਵਿਭਾਗ ਦੇ ਪ੍ਰਮੁੱਖ ਸਕੱਤਰ ਹੁਸਨ ਲਾਲ ਨੇ ਕਾਰਵਾਈ ਕਰਦਿਆਂ ਵਿਭਾਗ ਮੁਖੀ ਦੀ ਬਦਲੀ ਮੈਡੀਕਲ ਕਾਲਜ਼ ਅੰਮਿ੍ਤਸਰ ਵਿਖੇ ਕਰ ਦਿੱਤੀ ਗਈ ਹੈ। ਸ਼ੁੱਕਰਵਾਰ ਨੂੰ ਮਾਮਲੇ ਦੀ ਜਾਂਚ ਚੰਡੀਗੜ੍ਹ ਤੋਂ ਜਾਂਚ ਲਈ ਪੁੱਜੇ ਅਡੀਸ਼ਨਲ ਸਕੱਤਰ ਰਾਹੁਲ ਗੁਪਤਾ ਨੇ ਵਿਦਿਆਰਥੀਆਂ, ਮਾਪਿਆਂ ਤੇ ਫ਼ੈਕਲਟੀ ਮੈਂਬਰਾਂ ਤੋਂ ਪੁੱਛਗਿੱਛ ਕੀਤੀ ਗਈ। ਉਧਰ ਦੂਜੇ ਪਾਸੇ ਵਿਦਿਆਰਥੀ ਵਲੋਂ ਲਗਾਏ ਜਾ ਰਹੇ ਦੋਸ਼ਾਂ ਨੂੰ ਐਨਾਟਮੀ ਵਿਭਾਗ ਦੇ ਮੁੱਖੀ ਵਲੋਂ ਲਗਾਏ ਦੋਸ਼ਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ।

ਇਸ ਦੌਰਾਨ ਅਡੀਸ਼ਨਲ ਸਕੱਤਰ ਰਾਹੁਲ ਗੁਪਤਾ ਨੂੰ ਮੈਡੀਕਲ ਕਾਲਜ਼ ਪਿੰ੍ਸੀਪਲ ਦਫ਼ਤਰ ਵਿਖੇ ਆਪਣਾ ਪੱਖ ਦੇਣ ਲਈ ਪੁੱਜੇ ਵਿਦਿਆਰਥੀਆਂ ਨੇ ਦਸਿਆ ਕਿ ਉਹ ਸਾਰੇ ਐੱਮਐੱਮਬੀਬੀਐਸ ਪਹਿਲੇ ਭਾਗ ਦੇ ਵਿਦਿਆਰਥੀ ਹਨ। 29 ਅਪ੍ਰਰੈਲ ਨੂੰ ਉਨਾਂ੍ਹ ਦੀ ਐਨਾਟਮੀ ਦੀ ਪ੍ਰਰੀਖਿਆ ਸੀ। ਇਸ ਦੌਰਾਨ ਵਿਦਿਆਰਥੀ ਵੱਖ-ਵੱਖ ਕਤਾਰਾਂ ਵਿਚ ਬੈਠ ਗਏ ਸਨ। ਇਸ ਦੌਰਾਨ ਐਨਾਟਮੀ ਵਿਭਾਗ ਦੇ ਮੁਖੀ ਡਾ. ਗੁਰਦੀਪ ਸਿੰਘ ਕਲਿਆਣ ਵੀ ਉਥੇ ਪਹੁੰਚ ਗਏੇ। ਉਨਾਂ੍ਹ ਵੇਖਿਆ ਕਿ ਇੱਕ ਵਿਦਿਆਰਥੀ ਰੋਲ ਨੰਬਰ ਅਨੁਸਾਰ ਨਹੀਂ ਬੈਠਾ ਸੀ। ਤਾਂ ਮੁੱਖੀ ਨੇ ਬਿਨਾਂ ਕੋਈ ਗੱਲਬਾਤ ਕੀਤਿਆਂ ਹੀ ਵਿਦਿਆਰਥੀ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਹਾਲਾਂਕਿ ਉਸ ਸਮੇਂ ਤਾਂ ਵਿਦਿਆਰਥੀ ਇਹ ਸਹਿਣ ਕਰ ਗਿਆ ਪਰ ਦੂਸਰੇ ਦਿਨ ਉਸ ਨੇ ਮੈਡੀਕਲ ਕਾਲਜ਼ ਪਿੰ੍ਸੀਪਲ ਨੂੰ ਉਕਤ ਮੁੱਖੀ ਵਲੋਂ ਕੀਤੀ ਕੁੱਟਮਾਰ ਦੀ ਸ਼ਿਕਾਇਤ ਮੈਡੀਕਲ ਕਾਲਜ਼ ਪਿੰ੍ਸੀਪਲ ਨੂੰ ਕਰ ਦਿੱਤੀ। ਸ਼ਿਕਾਇਤ ਤੋਂ ਬਾਅਦ 12 ਮਈ ਨੂੰ ਵਿਭਾਗ ਮੁੱਖੀ ਦੀ ਬਦਲੀ ਮੈਡੀਕਲ ਕਾਲਜ਼ ਅੰਮਿ੍ਤਸਰ ਵਿਖੇ ਕਰ ਦਿੱਤੀ ਗਈ।

---------------

ਸ਼ਿਕਾਇਤ ਤੋਂ ਬਾਅਦ ਕੀਤੀ ਜਾ ਰਹੀ ਹੈ ਜਾਂਚ: ਪਿੰ੍ਸੀਪਲ

ਮੈਡੀਕਲ ਕਾਲਜ਼ ਪਿੰ੍ਸੀਪਲ ਨੇ ਦੱਸਿਆ ਕਿ ਸਿਹਤ ਵਿਭਾਗ ਦੇ ਐਡੀਸ਼ਨਲ ਸਕੱਤਰ ਰਾਹੁਲ ਗੁਪਤਾ ਇਸ ਮਾਮਲੇ ਦੀ ਜਾਂਚ ਲਈ ਕਾਲਜ ਵਿਖੇ ਪੁੱਜੇ ਹਨ ਤੇ ਐਨਾਟਮੀ ਵਿਭਾਗ ਦੇ ਕਰਮਚਾਰੀਆਂ ਸਮੇਤ ਐੱਮਐੱਮਬੀਬੀਐੱਸ ਦੇ ਵਿਦਿਆਰਥੀਆਂ ਦਾ ਵੀ ਪੱਖ ਜਾਣਿਆ ਗਿਆ ਹੈ ਤੇ ਉਨਾਂ੍ਹ ਦੇ ਬਿਆਨ ਵੀ ਦਰਜ਼ ਕੀਤੇ ਗਏ ਹਨ। ਇਹ ਰੂਟੀਨ ਪ੍ਰ੍ਕਿਰਿਆ ਹੈ ਜੋਕਿ ਕਾਲਜ਼ ਪ੍ਰਸ਼ਾਸਨ ਵਲੋਂ ਕੀਤੀ ਜਾ ਰਹੀ ਹੈ।

-----------------

ਵਿਦਿਆਰਥੀ ਵਲੋਂ ਲਾਏ ਦੋਸ਼ ਬੇਬੂਨਿਆਦ : ਡਾ.ਕਲਿਆਣ

ਮੈਡੀਕਲ ਕਾਲਜ਼ ਐਨਾਟਮੀ ਵਿਭਾਗ ਦੇ ਮੁੱਖੀ ਡਾ. ਗੁਰਦੀਪ ਸਿੰਘ ਕਲਿਆਣ ਨੇ ਦਿਆ ਕਿ ਵਿਦਿਆਰਥੀ ਵਲੋਂ ਜੋ ਦੋਸ਼ ਲਗਾਏ ਜਾ ਰਹੇੇ ਹਨ ਉਹ ਬਿਲਕੁਲ ਬੇਬੁਨਿਆਦ ਹਨ। ਉਨਾਂ੍ਹ ਵਲੋਂ ਵਿਦਿਆਰਥੀ ਦੀ ਕੋਈ ਵੀ ਕੁੱਟਮਾਰ ਨਹੀਂ ਕੀਤੀ ਹੈ ਬਲਕਿ ਉਸ ਨੂੰ ਰੋਲ ਨੰਬਰ ਵਾਲੀ ਥਾਂ ਤੋਂ ਮੋਢੇ ਤੋਂ ਫ਼ੜ ਕੇ ਬਿਠਾਇਆ ਗਿਆ ਸੀ। ਇਸ ਤੋਂ ਬਾਅਦ ਉਸ ਦੀ ਸ਼ਿਕਾਇਤ ਪਿੰ੍ਸੀਪਲ ਨੂੰ ਕਰ ਦਿੱਤੀ ਗਈ। ਇਸ ਸਬੰਧੀ ਉਨਾਂ੍ਹ ਨੂੰ 10 ਮਈ ਨੂੰ ਬੁਲਾਇਆ ਗਿਆ ਸੀ, ਜਦੋਂ ਉਨਾਂ੍ਹ ਨੇ ਜਾਂਚ ਵਿਚ ਸ਼ਾਮਲ ਹੋਣ ਲਈ ਗਿਆ ਸੀ ਤਾਂ ਉਸ ਦੀ ਜਾਂਚ ਨੂੰ ਰੱਦ ਕਰ ਦਿੱਤਾ। ਇਸ ਤੋਂ ਬਾਅਦ ਉਨਾਂ੍ਹ ਦੀ ਬਿਨਾਂ ਕੋਈ ਸੁਣਵਾਈ ਕੀਤਿਆਂ ਹੀ 12 ਮਈ ਨੂੰ ਬਦਲੀ ਕਰ ਦਿੱਤੀ ਗਈ ਹੈ।