ਪੱਤਰ ਪ੍ੇਰਕ,ਫ਼ਤਹਿਗੜ੍ਹ ਸਾਹਿਬ: ਬ੍ਹਮਗਿਆਨੀ ਅਜੀਤ ਸਿੰਘ ਜੀ ਹੰਸਾਲੀ ਵਾਲਿਆਂ ਦੇ ਅਸ਼ੀਰਵਾਦ ਨਾਲ ਹੰਸਾਲੀ ਸਾਹਿਬ ਵਿਖੇ ਦੰਦਾਂ ਦਾ ਮੁਫਤ ਹਸਪਤਾਲ ਪਿਛਲੇ 20 ਸਾਲਾਂ ਤੋਂ ਚੱਲ ਰਿਹਾ ਹੈ, ਦਾ ਸਲਾਨਾ ਸਮਾਗਮ ਬਾਬਾ ਪਰਮਜੀਤ ਸਿੰਘ ਜੀ ਹੰਸਾਲੀ ਵਾਲਿਆਂ ਦੀ ਅਗਵਾਈ ਵਿਚ ਕਰਵਾਇਆ ਗਿਆ। ਇਸ ਮੌਕੇ ਕੇਕ ਕੱਟਿਆ ਅਤੇ 56 ਮਰੀਜ਼ਾਂ ਦਾ ਚੱੈਕਅੱਪ ਕਰਕੇ ਮੁਫਤ ਦਵਾਈਆਂ ਦਿੱਤੀਆਂ। ਸਾਧੂ ਰਾਮ ਭੱਟਮਾਜਰਾ ਅਤੇ ਰਾਜਿੰਦਰ ਸਿੰਘ ਗਰੇਵਾਲ ਨੇ ਦੱਸਿਆ ਕਿ ਮਿਲਹਿਲ ਲੰਡਨ ਰੋਟਰੀ ਕਲੱਬ ਦੇ ਸਹਿਯੋਗ ਨਾਲ ਇਹ ਹਸਪਤਾਲ ਚੱਲ ਰਿਹਾ ਹੈ। ਇਸ ਮੌਕੇ ਗੁਰਸੇਵਕ ਸਿੰਘ, ਸਾਧੂ ਰਾਮ ਭੱਟਮਾਜਰਾ, ਡਾ.ਹਰਪ੍ਰੀਤ ਚੌਧਰੀ, ਡਾ.ਦਲਜਿੰਦਰ ਕੌਰ, ਡਾ.ਹਰਮਨਪ੍ਰੀਤ ਕੌਰ, ਡਾ. ਰੁਚਿਕਾ, ਡਾ. ਜਸਪ੍ਰੀਤ ਕੌਰ ਮੌਜੂਦ ਸਨ।