ਕੇਵਲ ਸਿੰਘ,ਅਮਲੋਹ

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖ ਕੇ ਸੂਦ ਦੰਦਾਂ ਦਾ ਹਸਪਤਾਲ ਮੰਡੀ ਗੋਬਿੰਦਗੜ੍ਹ ਵਲੋਂ ਸਰਕਾਰੀ ਪ੍ਰਰਾਇਮਰੀ ਸਕੂਲ ਲਾਡਪੁਰ ਵਿਚ ਦੰਦਾਂ ਦਾ ਮੁਫ਼ਤ ਮੈਡੀਕਲ ਚੈੱਕਅੱਪ ਕੈਂਪ ਲਗਾਇਆ ਗਿਆ। ਜਿਸ ਵਿਚ ਦੰਦਾਂ ਦੇ ਨਾਮਵਰ ਡਾਕਟਰ ਅਤੇ ਸੂਦ ਡੈਂਟਲ ਹਸਪਤਾਲ ਦੇ ਮਾਲਕ ਡਾ.ਹਿਮਾਂਸ਼ੂ ਸੂਦ, ਡਾ. ਰੂੁਪਲ ਸੂਦ, ਡਾ. ਹਰਵਿੰਦਰ ਸਿੰਘ ਅਤੇ ਡਾ.ਹਰਮਨ ਆਦਿ ਨੇ 250 ਤੋਂ ਵੱਧ ਮਰੀਜਾਂ ਦਾ ਚੈੱਕਅੱਪ ਕੀਤਾ। ਕੈਂਪ ਦਾ ਉਦਘਾਟਨ ਵਿਧਾਇਕ ਰਣਦੀਪ ਸਿੰਘ ਦੇ ਨਿੱਜੀ ਸਕੱਤਰ ਰਾਮ ਕ੍ਰਿਸ਼ਨ ਭੱਲਾ ਨੇ ਕੀਤਾ ਜਦੋਂਕਿ ਸਮਾਗਮ ਦੀ ਪ੍ਰਧਾਨਗੀ ਜ਼ਿਲ੍ਹਾ ਕਾਂਗਰਸ ਦੇ ਸਾਬਕਾ ਪ੍ਰਧਾਨ ਹਰਿੰਦਰ ਸਿੰਘ ਭਾਂਬਰੀ ਨੇ ਕੀਤੀ। ਬਲਾਕ ਸੰਮਤੀ ਮੈਂਬਰ ਜਗਨ ਨਾਥ ਪੱਪੂ, ਸਰਪੰਚ ਕਮਲਜੀਤ ਕੌਰ, ਸਰਪੰਚ ਮਨਦੀਪ ਕੌਰ, ਸਰਪੰਚ ਬਿਕਰਮ ਸਿੰਘ ਭੱਟੀ ਅਤੇ ਸਰਪੰਚ ਬਲਕਾਰ ਸਿੰਘ ਨੇ ਸੂਦ ਹਸਪਤਾਲ ਵਲੋਂ ਕੀਤੇ ਇਸ ਕਾਰਜ ਦੀ ਸ਼ਲਾਘਾ ਕਰਦਿਆਂ ਇਸ ਹਸਪਤਾਲ ਵਲੋਂ ਸਸਤੇ ਭਾਅ 'ਤੇ ਦਿੱਤੀਆਂ ਜਾਂਦੀਆਂ ਮਿਆਰੀ ਸੇਵਾਵਾਂ ਦੀ ਸ਼ਲਾਘਾ ਕੀਤੀ ਅਤੇ ਡਾਕਟਰਾਂ ਦੀ ਟੀਮ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਡਾ.ਹਿਮਾਂਸ਼ੂ ਸੂਦ ਨੇ ਦੰਦਾਂ ਦੀਆਂ ਬਿਮਾਰੀਆਂ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਤੋਂ ਬਚਾਅ ਸਬੰਧੀ ਦੱਸਿਆ। ਇਸ ਮੌਕੇ ਬਲਾਕ ਕਾਂਗਰਸ ਦੇ ਸਾਬਕਾ ਪ੍ਰਧਾਨ ਰਜਿੰਦਰ ਬਿੱਟੂ, ਮਾਸਟਰ ਜਰਨੈਲ ਸਿੰਘ, ਕਲੱਬ ਦੇ ਪ੍ਰਧਾਨ ਹਰਦੀਪ ਸਿੰਘ ਵਿੱਕੀ, ਕਾਂਗਰਸ ਆਗੂ ਅਮਰਜੀਤ ਸਿੰਘ, ਪੰਚ ਦਿਆਲ ਸਿੰਘ, ਜੈਮਲ ਸਿੰਘ, ਸੇਵਾ ਸਿੰਘ, ਹਰਨੈਲ ਸਿੰਘ, ਗੁਰਮੁਖ ਸਿੰਘ, ਨੰਬਰਦਾਰ ਬਿਟੂ ਸਿੰਘ, ਜੰਗੀਰ ਸਿੰਘ, ਬਿੱਲੂ ਕੁਮਾਰ ਆਦਿ ਮੌਜੂਦ ਸਨ।