ਕੇਵਲ ਸਿੰਘ, ਅਮਲੋਹ

ਸਰਕਾਰੀ ਐਲੀਮੈਂਟਰੀ ਸਕੂਲ ਭਰਪੂਰਗੜ੍ਹ ਵਿਖੇ ਦੰਦਾਂ ਅਤੇ ਜਰਨਲ ਬਿਮਾਰੀਆਂ ਦਾ ਚੈੱਕਅੱਪ ਕੈਂਪ ਲਗਾਇਆ ਗਿਆ। ਇਸ ਦੌਰਾਨ ਆਰਬੀਅੱੈਸਕੇ ਚਰਨਾਥਲ ਕਲਾਂ ਸੀਅੱੈਚਸੀ ਦੇ ਡਾ.ਨਵਾਬ ਮੁਹੰਮਦ, ਡਾ. ਨਵਨੀਤ ਕੌਰ ਅਤੇ ਉਨ੍ਹਾਂ ਦੀ ਟੀਮ ਵਲੋਂ ਵਿਦਿਆਰਥੀਆਂ ਦਾ ਜਰਨਲ ਬਿਮਾਰੀਆਂ ਅਤੇ ਦੰਦਾਂ ਦਾ ਚੈਕਅੱਪ ਕੀਤਾ ਗਿਆ ਉਥੇ ਹੀ ਟੀਮ ਵਲੋਂ ਬੱਚਿਆਂ ਨੰੂ ਸਰੀਰ ਦੀ ਸਫਾਈ, ਦੰਦਾਂ ਦੀ ਸਫਾਈ, ਆਲੇ-ਦੁਆਲੇ ਦੀ ਸਫਾਈ, ਮਲੇਰੀਆ, ਡੇਂਗੂ, ਦਸਤ ਆਦਿ ਵੀ ਜਾਣਕਾਰੀ ਦਿੱਤੀ ਗਈ। ਮਾਹਰ ਡਾਕਟਰਾਂ ਵੱਲੋਂ ਬੱਚਿਆ ਦਾ ਚੈੱਕਅੱਪ ਕਰਕੇ ਉਨ੍ਹਾਂ ਨੂੰ ਮੁਫ਼ਤ ਦਵਾਈਆਂ ਵੀ ਦਿੱਤੀਆਂ ਗਈਆਂ ੳੁੱਥੇ ਹੀ ਮੀਡ ਡੇ ਮੀਲ ਵਿਚ ਬਣਦੇ ਖਾਣੇ ਦੀ ਜਾਂਚ ਕੀਤੀ ਅਤੇ ਬਣਾਏ ਜਾਂਦੇ ਚੰਗੇ ਖਾਣੇ ਅਤੇ ਸਕੂਲ ਦੀ ਸੁੰਦਰਤਾ ਦੀ ਪ੫੫ਸੰਸਾ ਵੀ ਕੀਤੀ ਗਈ। ਸਕੂਲ ਮੁਖੀ ਚਮਕੌਰ ਸਿੰਘ ਵੱਲੋਂ ਸਾਰੀ ਟੀਮ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ।