ਭਾਦਸੋ,ਗੁਰਦੀਪ ਟਿਵਾਣਾ : ਹਲਕਾ ਪਟਿਆਲਾ ਦਿਹਾਤੀ ਵਿਚ ਪੈਦੇ ਪਿੰਡ ਕਿਸ਼ਨਗੜ੍ਹ(ਗੁਰਥਲੀ)ਜੋ ਪਿਛਲੇ ਕਈ ਹਫ਼ਤਿਆਂ ਤੋਂ ਸਿੰਘੂ ਬਾਰਡਰ ਤੇ ਸੇਵਾ ਨਿਭਾ ਰਹੀ ਮਾਤਾ ਗੁਰਮੀਤ ਕੌਰ ਪਤਨੀ ਜਸਵੰਤ ਸਿੰਘ ਪਿਛਲੇ 2 ਦਿਨਾਂ ਤੋਂ ਅਚਾਨਕ ਤਬੀਅਤ ਖ਼ਰਾਬ ਹੋਣ ਕਰਕੇ 18ਅਪ੍ਰੈਲ ਦੀ ਰਾਤ ਨੂੰ ਤਕਰੀਬਨ 12 ਵਜੇ ਮੌਤ ਹੋ ਗਿਆ। ਉਨ੍ਹਾਂ ਦਾ ਅੰਤਿਮ ਸੰਸਕਾਰ 19 ਅਪ੍ਰੈਲ ਦਿਨ ਸੋਮਵਾਰ ਨੂੰ ਸਵੇਰ10 ਵਜੇ ਪਿੰਡ ਕਿਸ਼ਨਗ੍ਹੜ (ਗੁਰਥਲੀ)ਵਿਖੇ ਕੀਤਾ ਗਿਆ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ(ਡਕੌਦਾ)ਦੀ ਸਾਰੀ ਟੀਮ ਅਤੇ ਹੋਰ ਵੱਖ ਵੱਖ ਪਿੰਡਾਂ ਦੇ ਕਿਸਾਨ ਭਰਾ ਹਾਜ਼ਰ ਸਨ।

Posted By: Tejinder Thind