ਜਗਨਾਰ ਸਿੰਘ ਦੁਲੱਦੀ, ਨਾਭਾ

ਨਾਭਾ ਤਹਿਸੀਲ ਦੇ ਅੱਧੀ ਦਰਜਨ ਪਿੰਡਾਂ ਦੇ ਮਨਰੇਗਾ ਕਾਮਿਆਂ ਨੇ ਨਰੇਗਾ ਰੁਜ਼ਗਾਰ ਪ੍ਰਰਾਪਤ ਮਜਦੂਰ ਯੂਨੀਅਨ (ਰਜਿ.) ਏਟਕ ਦੀ ਅਗਵਾਈ ਵਿੱਚ ਬੀ.ਡੀ.ਪੀ.ਓ. ਦਫਤਰ ਨਾਭਾ ਦਾ ਕਰੀਬ ਚਾਰ ਘੰਟੇ ਲਗਾਤਾਰ ਿਘਰਾਓ ਕਰੀ ਰੱਖਿਆ। ਮਨਰੇਗਾ ਕਾਮੇ ਮੰਗ ਕਰ ਰਹੇ ਸਨ ਕਿ ਪਿਛਲੇ ਸਮੇਂ ਤੋਂ ਮੰਗੇ ਗਏ ਕੰਮ ਦੇ ਅਧਾਰਿਤ ਸਾਨੂੰ ਕੰਮ ਜਾਂ ਬੇਰੁਜਗਾਰੀ ਭੱਤਾ ਦਿੱਤਾ ਜਾਵੇ। ਇਸ ਸਮੇਂ ਹੋਏ ਇਕੱਠ ਨੂੰ ਨਰੇਗਾ ਰੁਜ਼ਗਾਰ ਪ੍ਰਰਾਪਤ ਮਜਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਕਸਮੀਰ ਸਿੰਘ ਗਦਾਈਆ ਨੇ ਕਾਮਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮਨਰੇਗਾ 2005 ਜਿਸ ਭਾਵਨਾ ਨਾਲ ਬਣਾਇਆ ਸੀ, ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਬਿਲਕੁਲ ਉਸ ਭਾਵਨਾ ਦੇ ਉਲਟ ਚੱਲ ਰਹੀਆਂ ਹਨ। ਕੰਮ ਦੀ ਮੰਗ ਕਰਨ ਤੇ 15 ਦਿਨਾਂ ਬਾਅਦ ਕੰਮ ਦੇਣਾ ਹੁੰਦਾ ਹੈ, ਪਰ ਪਿੰਡ ਗਲਵੱਟੀ, ਪਹਾੜਪੁਰ, ਲੱਧਾਹੇੜੀ, ਤੂੰਗਾਂ, ਦੁਲੱਦੀ, ਅਲੌਹਰਾਂ ਕਲਾਂ, ਦੰਦਰਾਲਾ ਢੀਡਸਾ, ਸੁਰਾਜਪੁਰ, ਮੱਲੇਵਾਲ, ਨਾਨੋਵਾਲ ਆਦਿ ਪਿੰਡਾਂ ਨੇ 10-6-2021 ਤੋਂ ਕੰਮ ਮੰਗਿਆ ਸੀ, ਤਿੰਨ ਮਹੀਨੇ ਬੀਤ ਜਾਣ ਬਾਅਦ ਵੀ ਕੰਮ ਨਹੀਂ ਦਿੱਤਾ ਗਿਆ। ਇਸ ਿਘਰਾਓ ਦੇ ਦੌਰਾਨ ਵਾਰ-ਵਾਰ ਬੀ.ਡੀ.ਪੀ.ਓ. ਨਾਭਾ ਨੇ ਨਰੇਗਾ ਆਗੂਆਂ ਨਾਲ ਮੀਟਿੰਗ ਕਰਕੇ ਪੰਜ ਦਿਨਾਂ ਦੇ ਅੰਦਰ-ਅੰਦਰ ਵੱਖ-ਵੱਖ ਪਿੰਡਾਂ ਦੇ ਏਸਟੀਮੇਟ ਬਣਾ ਕੇ ਕੰਮ ਸ਼ੁਰੂ ਕਰਵਾਉਣ ਦਾ ਵਿਸ਼ਵਾਸ ਦਿਵਾਇਆ। ਇਸ ਤੋਂ ਬਾਅਦ ਨਰੇਗਾ ਕਾਮਿਆਂ ਨੇ ਆਪਣਾ ਧਰਨਾ ਸਮਾਪਤ ਕਰਦਿਆਂ ਐਲਾਨ ਕੀਤਾ ਕਿ ਜੇਕਰ ਛੇ ਦਿਨਾਂ ਤੱਕ ਫਿਰ ਵੀ ਕੰਮ ਨਾ ਦਿੱਤਾ ਗਿਆ ਤਾਂ ਆਉਣ ਵਾਲੇ ਦਿਨਾਂ ਵਿੱਚ ਨਾਭਾ ਤਹਿਸੀਲ ਦੇ ਸਾਰੇ ਪਿੰਡਾਂ ਨੂੰ ਨਰੇਗਾ ਹੱਕ ਲਈ ਜਗ੍ਹਾ ਕੇ ਸਾਰੇ ਦਿਨ ਲਈ ਟੈ੍ਫਿਕ ਜਾਮ ਕੀਤਾ ਜਾਵੇਗਾ। ਇਸ ਸਮੇਂ ਬੱਗਾ ਸਿੰਘ ਗਲਵੱਟੀ, ਬੀਬੀ ਹਰਜੀਤ ਕੌਰ ਗਲਵੱਟੀ, ਗਿਆਨ ਕੌਰ ਅਲੌਹਰਾਂ, ਕਮਲੇਸ ਕੌਰ ਅਲੌਹਰਾਂ, ਚਰਨਜੀਤ ਕੌਰ ਕਕਰਾਲਾ, ਸੀਤਾ ਸਿੰਘ ਕਕਰਾਲਾ, ਸਤਵੀਰ ਕੌਰ ਲੱਧਾਹੇੜੀ, ਜਿਊਣ ਸਿੰਘ ਲੱਧਾਹੇੜੀ, ਬਿੱਟੂ ਪਹਾੜਪੁਰ, ਕਾਲਾ ਸਿੰਘ ਤੂੰਗਾਂ, ਅਜੈਬ ਸਿੰਘ ਤੂੰਗਾਂ, ਜੰਗ ਸਿੰਘ ਤੂੰਗਾਂ ਨੇ ਵੀ ਸੰਬੋਧਨ ਕੀਤਾ।