ਪੱਤਰ ਪ੍ਰਰੇਰਕ,ਫ਼ਤਹਿਗੜ੍ਹ ਸਾਹਿਬ: ਸਰਹਿੰਦ ਸ਼ਹਿਰ ਦੀ ਮਨਜੋਤ ਕੌਰ ਅੌਜਲਾ ਨੇ ਰਾਜਪੁਰਾ ਵਿਖੇ ਹੋਏ ਟੈਲੰਟ ਐਵਾਰਡ ਸ਼ੋਅ ਮੁਕਾਬਲੇ 'ਚੋਂ ਪ੍ਰਰੋਫੈਸ਼ਨਲ 'ਹੇਅਰ ਸਟਾਈਲ' ਦਾ ਐਵਾਰਡ ਪ੍ਰਰਾਪਤ ਕਰਕੇ ਸ਼ਹਿਰ ਦਾ ਮਾਣ ਵਧਾਇਆ ਹੈ। ਹੇਅਰ ਸਟਾਈਲ ਐਵਾਰਡ ਪ੍ਰਰਾਪਤ ਕਰਨ ਵਾਲੀ ਅੌਜਲਾ ਨੇ ਦੱਸਿਆ ਕਿ ਰੈਡਸ਼ਨ-ਰੀ ਸਕਿਨ ਵਲੋਂ ਰਾਜਪੁਰਾ ਵਿਖੇ ਟੈਲੰਟ ਐਵਾਰਡ ਸ਼ੋਅ 'ਤੇ ਇਕ ਸੈਮੀਨਾਰ ਕਰਵਾਇਆ ਗਿਆ ਸੀ, ਜਿਸ ਵਿਚ ਉਸ ਵਲੋਂ ਵੀ ਦਰਜਨਾਂ ਪ੍ਰਤੀਭਾਗੀਆਂ ਵਲੋਂ ਭਾਗ ਲਿਆ ਗਿਆ ਸੀ ਤੇ ਬੇਹੱਦ ਸਖ਼ਤ ਮੁਕਾਬਲੇ ਵਿਚੋਂ ਉਨ੍ਹਾਂ ਨੂੰ ਹੇਅਰ ਸਟਾਈਲ ਐਵਾਰਡ ਹਾਸਲ ਹੋਇਆ ਹੈ, ਜੋ ਕਿ ਪ੍ਰਸਿੱਧ ਮਾਡਲ ਪ੍ਰਭ ਗਰੇਵਾਲ ਅਤੇ ਐਂਕਾਕਸ਼ਾ ਸਰੀਨ ਵਲੋਂ ਪ੍ਰਦਾਨ ਕੀਤਾ ਗਿਆ।