ਸੰਜੀਵ ਸ਼ਰਮਾ, ਨਾਭਾ : ਪੰਜਾਬ ਦੀਆਂ ਜੇਲ੍ਹਾਂ ਹਮੇਸ਼ਾ ਹੀ ਸੁਰੱਖਿਆ ਦੇ ਵਿੱਚ ਨਜ਼ਰ ਆਉਂਦੀਆਂ ਹਨ। ਨਾਭਾ ਦੀ ਨਵਾਂ ਜ਼ਿਲ੍ਹਾ ਜੇਲ ਦੇ ਵਿੱਚ ਕਰਨੈਲ ਸਿੰਘ ਨਾਂ ਦੇ ਇਕ ਹਵਾਲਾਤੀ ਵੱਲੋਂ ਦਰੱਖਤ ਨਾਲ ਫਾਹਾ ਲੈਕੇ ਖ਼ੁਦਕੁਸ਼ੀ ਕਰ ਲਈ। ਮਿਤਕ ਕਰਨੈਲ ਸਿੰਘ ਫਤਹਿਗੜ੍ਹ ਜ਼ਿਲ੍ਹੇ ਨਾਲ ਸਬੰਧਿਤ ਪਿੰਡ ਭਲ ਮਾਜਰਾ ਦਾ ਰਹਿਣ ਵਾਲਾ ਸੀ ਜਿਸ ਦੀ ਉਮਰ 66 ਸਾਲ ਦੱਸੀ ਜਾ ਰਹੀ ਹੈ।

ਉਸ ਖ਼ਿਲਾਫ਼ ਸਰਹੰਦ ਸਦਰ ਪੁਲਿਸ ਵੱਲੋਂ ਵੀ 20-9-2019 ਨੂੰ 376 ਦਾ ਮਾਮਲਾ ਦਰਜ ਕੀਤਾ ਗਿਆ ਸੀ।

ਮਾਮਲਾ ਪਿੰਡ ਵਿੱਚ ਇੱਕ ਮੰਦਬੁੱਧੀ ਲੜਕੀ ਦੇ ਪਰਿਵਾਰਕ ਮੈਂਬਰਾਂ ਵੱਲੋਂ ਦੋਸ਼ ਲਗਾਏ ਗਏ ਸਨ ਕੀ ਕਰਨੈਲ ਸਿੰਘ ਵੱਲੋਂ ਉਸ ਨਾਲ ਰੇਪ ਕੀਤਾ ਗਿਆ ਹੈ,ਪਰ ਅੱਜ ਕਰਨੈਲ ਸਿੰਘ ਦੇ ਪਿੰਡ ਭੱਲਮਾਜਰਾ ਵਿਖੇ ਇੱਕ ਪੰਚਾਇਤੀ ਸਮਝੌਤਾ ਵੀ ਰੱਖਿਆ ਗਿਆ ਸੀ ,ਜਦੋਂ ਕਰਨੈਲ ਸਿੰਘ ਨੇ ਜੇਲ੍ਹ ਅੰਦਰੋਂ ਫੋਨ ਕਰਕੇ ਆਪਣੇ ਪਰਿਵਾਰ ਮੈਂਬਰਾਂ ਨੂੰ ਸਮਝੌਤੇ ਬਾਰੇ ਪੁੱਛਿਆ ਤਾਂ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਅੱਜ ਸਮਝੌਤਾ ਨਹੀਂ ਹੋਇਆ ਤਾਂ ਕਰਨੈਲ ਸਿੰਘ ਵੱਲੋਂ ਨਿਊ ਜ਼ਿਲਾ ਜੇਲ ਦੇ ਵਿਚ ਇੱਕ ਦਰੱਖਤ ਨਾਲ ਲਟਕ ਕੇ ਫਾਹਾ ਲੈ ਲਿਆ,ਜਿਸ ਦੀ ਲਾਸ਼ ਨੂੰ ਨਾਭਾ ਦੇ ਸਰਕਾਰੀ ਹਸਪਤਾਲ ਵਿੱਚ ਪੋਸਟ ਮਾਰਟਮ ਲਈ ਲਿਆਂਦਾ ਗਿਆ,ਉਸ ਦਾ ਪੋਸਟਮਾਰਟ ਡਾਕਟਰਾਂ ਵੱਲੋਂ ਬੋਰਡ ਬਣਾ ਕੇ ਕੀਤਾ ਜਾਵੇਗਾ।

ਦੂਸਰੇ ਪਾਸੇ ਕਰਨੈਲ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਸਰਹਿੰਦ ਸਦਰ ਪੁਲਿਸ 'ਤੇ ਦੋਸ਼ ਲਗਾਏ ਕਿ ਪੁਲਿਸ ਵੱਲੋਂ ਧੱਕਾਸ਼ਾਹੀ ਨਾਲ ਇਹ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਉਸ ਸਮੇਂ ਇਸ ਮਾਮਲੇ ਦੇ ਤਫ਼ਤੀਸ਼ੀ ਅਫ਼ਸਰ ਪਿਰਥੀ ਰਾਜ ਸਾਡੇ ਕੌਲ਼ੌ ਪੈਸੇ ਦੀ ਮੰਗ ਵੀ ਕਰਦਾ ਰਿਹਾ,ਜਦੋਂ ਅਸੀਂ ਉਸ ਦੀ ਮੰਗ ਨੂੰ ਪੂਰਾ ਨਾ ਕੀਤਾ ਤਾਂ ਸਾਡੇ ਮੈਂਬਰ 'ਤੇ ਧੱਕੇਸ਼ਾਹੀ ਨਾਲ ਮਾਮਲਾ ਦਰਜ ਕਰ ਦਿੱਤਾ। ਅਸੀਂ ਮੰਗ ਕਰਦੇ ਹਾਂ ਕਿ ਇਸ ਦਾ ਇਨਸਾਫ ਸਾਨੂੰ ਮਿਲਣਾ ਚਾਹੀਦਾ ਹੈ ਜਿਹੜੇ ਪਰਿਵਾਰ ਵੱਲੋਂ ਇਹ ਮਾਮਲਾ ਦਰਜ ਕਰਵਾਇਆ ਗਿਆ ਹੈ ਅਤੇ ਪੁਲਸ ਦੇ ਖਿਲਾਫ ਵੀ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਕਰਨੈਲ ਸਿੰਘ ਇੱਕ ਬਹੁਤ ਵਧੀਆ ਇਜ਼ਤਦਾਰ ਇਨਸਾਨ ਸੀ ਜਿਸ ਦੀ ਪਿੰਡ ਦੇ ਵਿੱਚ ਕਾਫੀ ਇੱਜ਼ਤ ਸੀ।

ਇਸ ਸਬੰਧੀ ਜ਼ਿਲ੍ਹਾ ਜੇਲ ਦੇ ਸਹਾਇਕ ਸੁਪਡੈਂਟ ਅਜਮੇਰ ਸਿੰਘ ਨੇ ਦੱਸਿਆ ਕਿ ਕਰਨੈਲ ਸਿੰਘ ਕਾਫੀ ਦਿਨਾਂ ਤੋਂ ਪ੍ਰੇਸ਼ਾਨੀ ਵਿਚ ਰਹਿੰਦਾ ਸੀ ਜਿਸ ਜਿਸ ਨੇ ਅੱਜ ਆਪਣੇ ਪਰਿਵਾਰਕ ਮੈਂਬਰਾਂ ਨੂੰ ਫੋਨ ਕਰਨ ਤੋਂ ਬਾਅਦ ਇਹ ਸਟੈਂਡ ਲਿਆ,ਅਤੇ ਜਦੋਂ ਅਸੀਂ ਇਸ ਨੂੰ ਸਰਕਾਰੀ ਹਸਪਤਾਲ ਦਾ ਬਲ ਲੈ ਕੇ ਆਏ ਤਾਂ ਡਾਕਟਰਾਂ ਵੱਲੋਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

Posted By: Jagjit Singh