ਪੱਤਰ ਪ੍ਰਰੇਰਕ, ਨਾਭਾ : ਅੱਜ ਸਥਾਨਕ ਰੋਹਟੀ ਪੁਲ ਸਥਿਤ ਮੇਜਰ ਸਿੰਘ, ਕਰਮ ਸਿੰਘ, ਬਲਕਾਰ ਸਿੰਘ, ਰਾਮ ਅਵਧ ਦੀ ਅਗਵਾਈ ਹੇਠ ਪੀਡਬਲਯੂਡੀ ਫੀਲਡ ਤੇ ਵਰਕਰਜ ਯੂਨੀਅਨ 'ਚ ਮੀਟਿੰਗ ਕੀਤੀ ਗਈ। ਇਕੱਤਰ ਹੋਏ ਕਰਮਚਾਰੀਆਂ ਦੀ ਚੋਣ ਪ੍ਰਧਾਨ ਦਰਸ਼ਨ ਸਿੰਘ ਬੇਲੂਮਾਜਰਾ, ਜੋਨ ਪ੍ਰਧਾਨ ਜਸਵੀਰ ਸਿੰਘ ਖੋਖਰ, ਰਾਮਪਾਲ ਸੰਗਰੂਰ, ਪਸਸਫ ਦੇ ਆਗੂ ਚਮਕੌਰ ਸਿੰਘ ਧਾਰੋਂਕੀ ਦੀ ਹਾਜਰੀ ਵਿੱਚ ਹੋਈ। ਇਕੱਤਰ ਦੌਰਾਨ ਕਰਮਚਾਰੀਆਂ ਵਲੋਂ ਪ੍ਰਧਾਨ ਮੇਜਰ ਸਿੰਘ, ਚੇਅਰਮੈਨ ਕਰਮ ਸਿੰਘ, ਜਨਰਲ ਸਕੱਤਰ ਬਲਕਾਰ ਸਿੰਘ, ਖਜਾਨਚੀ ਸੁਰਿੰਦਰ ਸਿੰਘ, ਸਹਾਇਕ ਖਜ਼ਾਨਚੀ ਕੁਲਦੀਪ ਸਿੰਘ, ਜਥੇਬੰਦਕ ਸਕੱਤਰ ਸਿਵ ਚੰਦਰ, ਮੀਤ ਪ੍ਰਧਾਨ ਮਨਜੀਤ ਸਿੰਘ, ਪ੍ਰਚਾਰ ਸਕੱਤਰ ਤਰਸੇਮ ਸਿੰਘ, ਪ੍ਰਰੈਸ ਸਕੱਤਰ ਰਾਮ ਅਵਧ, ਸਲਾਹਕਾਰ ਚਰਨਜੀਤ ਸਿੰਘ, ਸਹਾਇਕ ਸਕੱਤਰ ਬਲਜੀਤ ਸਿੰਘ ਆਦਿ ਦੀ ਪੀਡਬਲਯੂਡੀ ਫੀਲਡ ਅਤੇ ਵਰਕਸ਼ਾਪ ਵਰਕਰਜ ਯੂਨੀਅਨ ਬਰਾਂਚ ਰੋਹਟੀ ਨਾਭਾ ਦੀਆਂ ਅਹੁੱਦੇਦਾਰੀਆਂ ਸੌਂਪੀਆਂ ਗਈਆਂ । ਚੁਣੇ ਗਏ ਕਰਮਚਾਰੀਆਂ ਨੇ ਕਿਹਾ ਕਿ ਜੋਨ ਪਟਿਆਲਾ ਵਲੋਂ ਨਵੀ ਚੁਣੀ ਯੂਨੀਅਨ ਨੂੰ ਹਰ ਤਰ੍ਹਾਂ ਦਾ ਸਹਿਯੋਗ ਦਿੱਤਾ ਜਾਵੇ।