ਪੱਤਰ ਪ੍ਰਰੇਰਕ, ਸਮਾਣਾ

ਸੀਵਰੇਜ ਦੇ ਮੇਨ ਹੋਲਾਂ ਵਿਚ ਸੀਵਰ ਮੈਨ ਨੂੰ ਨਾ ਉਤਾਰਨ ਦੀ ਸੁਪਰੀਮ ਕੋਰਟ ਵਲੋਂ ਦਿੱਤੀਆਂ ਗਈਆਂ ਹਦਾਇਤਾਂ ਦੀ ਪਾਲਣਾ ਕਰਦਿਆਂ ਪੰਜਾਬ ਵਾਟਰ ਸਪਲਾਈ ਤੇ ਸੀਵਰੇਜ ਬੋਰਡ ਵੱਲੋਂ 9 ਲੱਖ ਰੁਪਏ ਦੀ ਲਾਗਤ ਨਾਲ ਖਰੀਦੀ ਗਈ ਮੈਕੇਨਿਕਲ ਗਰੈਬ ਬਾਕਿਟ ਮਸ਼ੀਨ ਵੱਲੋਂ ਸਮਾਣਾ ਵਿਚ ਮੇਨ ਹੋਲਾਂ ਦੀ ਸਫ਼ਾਈ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ। ਇਸ ਮਸ਼ੀਨ ਵੱਲੋਂ ਡੇਮੋ ਜਾਂਚ ਦੇ ਮੌਕੇ ਤੇ ਉਪ ਮੰਡਲ ਇੰਜੀਨੀਅਰ ਬਲਜੀਤ ਸਿੰਘ, ਪੰਜਾਬ ਵਾਟਰ ਸਪਲਾਈ ਤੇ ਸੀਵਰੇਜ਼ ਬੋਰਡ ਦੇ ਨੋਡਲ ਅਧਿਕਾਰੀ ਜੇਈ ਪ੍ਰਦੀਪ ਸਿੰਘ ਤੇ ਸੀਵਰੇਜ ਬੋਰਡ ਸਮਾਣਾ ਦਾ ਸਟਾਫ਼ ਹਾਜ਼ਰ ਸੀ। ਅਧਿਕਾਰੀਆਂ ਨੇ ਦੱਸਿਆ ਕਿ ਪਹਿਲੇ ਬੈਚ ਵਿਚ ਹੀ ਇਹ ਮਸ਼ੀਨ ਸੀਵਰੇਜ ਬੋਰਡ ਸਮਾਣਾ ਨੂੰ ਮਿਲੀ ਹੈ। ਇਸ ਮੌਕੇ ਅਧਿਕਾਰੀਆਂ ਨੇ ਸੀਵਰਮੈਨਾਂ ਨੂੰ ਹਦਾਇਤ ਦਿੱਤੀ ਕਿ ਮੇਨ ਹੋਲਾਂ ਵਿਚ ਨਾ ਉਤਰਿਆ ਜਾਵੇ, ਬਲਕਿ ਮੇਨ ਹੋਲਾਂ ਦੀ ਸਫਾਈ ਦਾ ਕੰਮ ਇਸ ਮਸ਼ੀਨ ਨਾਲ ਹੀ ਕੀਤਾ ਜਾਵੇ।