ਮੁਕੇਸ਼ ਸਿੰਗਲਾ, ਭਵਾਨੀਗੜ੍ਹ : ਸ਼੍ਰੀ ਵਿਸ਼ਵਕਰਮਾ ਮੰਦਿਰ ਭਵਾਨੀਗੜ੍ਹ ਵਿਖੇ ਐਤਵਾਰ ਨੂੰ ਭਗਵਾਨ ਸ੍ਰੀ ਵਿਸ਼ਵਕਰਮਾ ਪੂਜਾ ਦਿਵਸ ਬਹੁਤ ਹੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਸ੍ਰੀ ਵਿਸ਼ਵਕਰਮਾ ਪੁਰਾਣ ਜੀ ਦੇ ਪਾਠ ਦੇ ਭੋਗ ਪਾਏ ਗਏ ਅਤੇ ਹਵਨ ਯੱਗ ਕੀਤਾ ਗਿਆ। ਇਸ ਮੌਕੇ ਸ਼੍ਰੀ ਵਿਸ਼ਵਕਰਮਾ ਮੰਦਿਰ ਵਿਖੇ ਚੱਲ ਰਹੇ ਉਸਾਰੀ ਕਾਰਜਾਂ ਬਾਰੇ ਵਿਚਾਰ ਚਰਚਾ ਕੀਤੀ ਗਈ। ਇਸ ਮੌਕੇ ਮੰਦਿਰ ਸੁਸਾਇਟੀ ਦੇ ਨੁਮਾਇੰਦਿਆਂ ਨੇ ਦੱਸਿਆ ਕਿ ਸਮਾਗਮ 'ਚ ਸਾਬਕਾ ਕੈਬਨਿਟ ਮੰਤਰੀ ਵਿਜੇਇੰਦਰ ਸਿੰਗਲਾ ਦੇ ਬੇਟੇ ਮੋਹਿਲ ਸਿੰਗਲਾ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ, ਜਿਨਾਂ੍ਹ ਨੇ ਸਾਬਕਾ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ ਵੱਲੋਂ ਸੁਸਾਇਟੀ ਨੂੰ 10 ਲੱਖ ਰੁਪਏ ਦੀ ਮਾਲੀ ਮਦਦ ਦੇਣ ਦਾ ਐਲਾਨ ਕੀਤਾ। ਇਸ ਮੌਕੇ ਉਨਾਂ੍ਹ ਨਾਲ ਮੇਜਰ ਸਿੰਘ ਸੇਖੋਂ, ਮੁਨੀਸ਼ ਕੱਦ, ਜਗਤਾਰ ਨਮਾਦਾ, ਰਣਜੀਤ ਤੂਰ, ਪ੍ਰਦੀਪ ਕੱਦ, ਸੁਦਰਸ਼ਨ ਸਲਦੀ, ਸੁਖਜਿੰਦਰ ਸਿੰਘ ਬਿੱਟੂ ਤੂਰ, ਫਕੀਰ ਚੰਦ ਸਿੰਗਲਾ, ਮੰਗਤ ਸ਼ਰਮਾ ਤੋਂ ਇਲਾਵਾ ਵਿਸ਼ਵਕਰਮਾ ਮੰਦਿਰ ਸੁਸਾਇਟੀ ਦੇ ਚੇਅਰਮੈਨ ਸਤਵੰਤ ਸਿੰਘ ਖਰੇ, ਗੁਰਵਿੰਦਰ ਸੱਗੂ, ਦਰਸ਼ਨ ਸਿੰਘ ਦੇਵਾ, ਗੁਰਮੀਤ ਪਨੇਸਰ, ਸਤਨਾਮ ਲੋਟੇ, ਗੁਰਚਰਨ ਸਿੰਘ, ਬਲਵਿੰਦਰ ਸੱਗੂ, ਜਸਵਿੰਦਰ ਸਿੰਘ ਜੱਜ, ਭੁਪਿੰਦਰ ਸੱਗੂ, ਹਰਦੀਪ ਸਿੰਘ ਦੇਵਾ, ਮਹਿੰਦਰ ਸਿੰਘ ਮੂੰਦੜ, ਪੰਡਿਤ ਸੰਜੇ ਕੁਮਾਰ ਰਤੂੜੀ ਹਾਜ਼ਰ ਸਨ। ਸਮਾਗਮ ਦੌਰਾਨ ਸ੍ਰੀ ਵਿਸ਼ਵਕਰਮਾ ਪੂਜਾ ਤੇ ਜਜਮਾਨੀ ਖੁਸ਼ਪਿੰਦਰ ਸੱਗੂ ਪਰਿਵਾਰ ਵੱਲੋੰ ਨਿਭਾਈ ਗਈ।