ਬਿਕਰਮਜੀਤ ਸਹੋਤ, ਫ਼ਤਹਿਗੜ੍ਹ ਸਾਹਿਬ : ਲੋਕ ਇਨਸਾਫ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਪ੍ਰਰੋ. ਧਰਮਜੀਤ ਸਿੰਘ ਜਲਵੇੜ੍ਹਾ ਦੀ ਅਗਵਾਈ ਵਿਚ ਵਫਦ ਡਿਪਟੀ ਕਮਿਸ਼ਨਰ ਅਮਿ੍ਤ ਕੌਰ ਨੰੂ ਮਿਲਿਆ। ਪ੍ਰਰੋ. ਧਰਮਜੀਤ ਸਿੰਘ ਮਾਨ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਜ਼ਿਲ੍ਹਾ ਟਾਂਰਸਪੋਰਟ ਅਫਸਰ ਦੀ ਪੋਸਟ ਖ਼ਤਮ ਕਰਨ ਤੋਂ ਬਾਅਦ ਪਿਛਲੇ 2 ਸਾਲ ਤੋਂ ਸਹਾਇਕ ਰਜਿਸਟੇ੍ਸ਼ਨ ਅਫਸਰ (ਏਆਰਟੀਓ) ਦੀ ਨਿਯੁਕਤੀ ਨਾ ਹੋਣ ਕਾਰਨ ਲੋਕਾਂ ਨੰੂ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਨੇ ਲਗਭਗ 2 ਸਾਲ ਪਹਿਲਾਂ ਅਗਸਤ 2017 ਵਿਚ ਜ਼ਿਲ੍ਹਾ ਟਰਾਂਸਪੋਰਟ ਅਫਸਰ ਦੀ ਅਸਾਮੀ ਖ਼ਤਮ ਕਰ ਕੇ ਇਹ ਕੰਮ ਐੱਸਡੀਐੱਮ ਦਫਤਰ ਦੇ ਹਵਾਲੇ ਕਰ ਦਿੱਤਾ ਸੀ। ਐੱਸਡੀਐੱਮ ਦਫਤਰ ਵਿਚ ਪਹਿਲਾਂ ਹੀ ਵਾਧੂ ਕੰਮ ਹੋਣ ਕਰ ਕੇ ਲੋਕਾਂ ਦੇ ਟਰਾਂਸਪੋਰਟ ਨਾਲ ਸਬੰਧਤ ਕੰਮ ਲਟਕਦੇ ਰਹਿੰਦੇ ਹਨ। ਜਿਨ੍ਹਾਂ ਦਾ ਟੈਕਸ ਭਰਨ ਲਈ ਪਟਿਆਲਾ ਵਿਖੇ ਆਰਟੀਓ ਦਫਤਰ ਜਾਣਾ ਪੈਂਦਾ ਹੈ ਤੇ ਕਈ-ਕਈ ਚੱਕਰ ਵੀ ਲਗਾਉਣੇ ਪੈਂਦੇ ਹਨ। ਇਸੇ ਤਰ੍ਹਾਂ ਐੱਲਟੀਵੀ ਅਤੇ ਐੱਚਟੀਵੀ ਡਰਾਈਵਿੰਗ ਲਾਈਸੈਂਸ ਬਣਾਉਣ ਲਈ ਵੀ ਪਟਿਆਲਾ ਵਿਖੇ ਜਾਣਾ ਪੈਂਦਾ ਹੈ। ਐੱਚਟੀਵੀ ਲਾਈਸੈਂਸ ਲੈਣ ਲਈ ਤਾਂ ਹਰ ਵਾਰ ਮੋਹਵਾਣਾ (ਮੁਕਤਸਰ) ਤੋਂ ਟ੍ਰੇਨਿੰਗ ਸਰਟੀਫਿਕੇਟ ਲੈਣਾ ਪੈਂਦਾ ਹੈ, ਜੋ ਕਿ ਹਰ ਵਾਰ 3 ਸਾਲ ਬਾਅਦ ਰਿਨੀਊ ਕਰਵਾਉਣ ਵੇਲੇ ਵੀ ਲੈਣਾ ਪੈਂਦਾ ਹੈ ਜਦਕਿ ਇਹ ਟ੍ਰੇਨਿੰਗ ਸਰਟੀਫਿਕੇਟ ਤਾਂ ਕੇਵਲ ਇਕ ਵਾਰ ਨਵਾਂ ਲਾਈਸੈਂਸ ਬਣਾਉਣ ਲਈ ਲੈਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਬਿਨਾ ਏਆਰਟੀਓ ਦੇ ਫ਼ਤਹਿਗੜ੍ਹ ਸਾਹਿਬ ਦੇ ਮਹਾਦੀਆਂ ਵਿਖੇ ਲਾਈਸੈਂਸ ਬਣਾਉਣ ਦਾ ਟਰੈਕ ਪਿਛਲੇ ਕਰੀਬ ਢਾਈ ਸਾਲ ਤੋਂ ਚੱਲ ਰਿਹਾ ਹੈ। ਕੈਪਟਨ ਸਰਕਾਰ ਨੇ ਡੀਟੀਓ ਦੀ ਪੋਸਟ ਖ਼ਤਮ ਕਰਕੇ ਇਕ ਦਰਜਨ ਆਰਟੀਓ ਅਫਸਰਾਂ ਦੀ ਤੈਨਾਤੀ ਪੰਜਾਬ ਵਿਚ ਕੀਤੀ ਹੈ, ਜਿਸ ਨਾਲ ਪੰਜਾਬ ਦੇ ਅੱਧੇ ਜ਼ਿਲਿ੍ਹਆਂ ਦੇ ਲੋਕ ਕੰਮ ਕਰਵਾਉਣ ਲਈ ਦੂਜੇ ਜ਼ਿਲਿ੍ਹਆਂ ਵਿਚ ਜਾਣ ਲਈ ਮਜਬੂਰ ਹੋ ਗਏ ਹਨ, ਇਸ ਨਾਲ ਲੋਕਾਂ ਦਾ ਪੈਸਾ ਤੇ ਸਮਾਂ ਦੋਨੋ ਖ਼ਰਾਬ ਹੋ ਰਹੇ ਹਨ। ਉਨ੍ਹਾਂ ਦੱਸਿਆ ਕਿ ਡਿਪਟੀ ਕਮਿਸ਼ਨਰ ਨੇ ਭਰੋਸਾ ਦਿੱਤਾ ਹੈ ਕਿ ਉਹ ਏਆਰਟੀਓ ਦੀ ਪੋਸਟ ਤੇ ਛੇਤੀ ਨਿਯੁਕਤੀ ਲਈ ਸਰਕਾਰ ਨੰੂ ਲਿਖਣਗੇ। ਇਸ ਮੌਕੇ ਅਵਤਾਰ ਸਿੰਘ ਿਛੱਬਰ, ਸੁਰਜੀਤ ਸਿੰਘ ਤਲਾਣੀਆਂ, ਵਰਿੰਦਰਪਾਲ ਸਿੰਘ ਸਾਬੀ, ਮਨਦੀਪ ਕੁਮਾਰ ਆਦਿ ਮੌਜੂਦ ਸਨ।