ਪੱਤਰ ਪ੍ਰਰੇਰਕ, ਪਟਿਆਲਾ : ਪਟਿਆਲਾ ਦੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਡਾ. ਪ੍ਰਰੀਤੀ ਯਾਦਵ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਵਾਰ ਦੀ ਲੋਹੜੀ ਨੂੰ ਧੀਆਂ ਦੀ ਲੋਹੜੀ ਬਣਾ ਕੇ ਵਿਸ਼ੇਸ਼ ਲੋਹੜੀ ਬਣਾ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਇਸਤਰੀ ਤੇ ਬਾਲ ਵਿਕਾਸ ਵਿਭਾਗ, ਪੰਜਾਬ ਵੱਲ੍ਹੋ ਮਨਾਈ ਜਾ ਰਹੀ ਇਹ 'ਧੀਆਂ ਦੀ ਲੋਹੜੀ' ਮੁੱਖ ਮੰਤਰੀ ਦੇ ਆਦੇਸ਼ਾਂ ਤਹਿਤ ਮਨਾਈ ਜਾ ਰਹੀ ਹੈ। ਡਾ. ਪ੍ਰਰੀਤੀ ਯਾਦਵ ਇੱਥੇ ਬਲਾਕ ਪਟਿਆਲਾ (ਦਿਹਾਤੀ) ਵੱਲੋਂ ਬਹਾਵਲਪੁਰ ਭਵਨ, ਪੁਲਿਸ ਲਾਈਨ ਵਿਖੇ 11 ਧੀਆਂ ਦੀ ਲੋਹੜੀ ਮਨਾਉਣ ਮੌਕੇ ਕਰਵਾਏ ਸਮਾਗਮ 'ਚ ਸ਼ਿਰਕਤ ਕਰ ਰਹੇ ਸਨ। ਇਸ ਮੌਕੇ ਐਸ.ਡੀ.ਐਮ. ਚਰਨਜੀਤ ਸਿੰਘ, ਜ਼ਿਲ੍ਹਾ ਪ੍ਰਰੋਗਰਾਮ ਅਫ਼ਸਰ ਨਰੇਸ਼ ਕੁਮਾਰ, ਸੀ.ਡੀ.ਪੀ.ਓ, ਪਟਿਆਲਾ (ਦਿਹਾਤੀ) ਸੁਪ੍ਰਰੀਤ ਕੌਰ ਬਾਜਵਾ, ਸੀ.ਡੀ.ਪੀ.ਓ ਭੁਨਰਹੇੜੀ ਅਨੁਰਤਨ ਕੌਰ, ਇਨਫਿਡ ਦੇ ਡਾਇਰੈਕਟਰ ਮੋਨਿਕਾ ਕਥੂਰੀਆ, ਇੰਦਰਪ੍ਰਰੀਤ ਸਿੰਘ ਪ੍ਰਧਾਨ ਮਨੁੱਖੀ ਅਧਿਕਾਰ, ਮਨਿੰਦਰ ਸਿੰਘ, ਜਿਲ੍ਹਾ ਕੋਰਟ ਅਤੇ ਸਮੂਹ ਸੁਪਰਵਾਈਜਰ ਅਤੇ ਦਫਤਰੀ ਸਟਾਫ ਹਾਜ਼ਰ ਰਹੇ। ਡਾ. ਪ੍ਰਰੀਤੀ ਯਾਦਵ ਨੇ 11 ਧੀਆਂ ਦੀ ਲੋਹੜੀ ਬਾਲ ਕੇ ਸਮਾਜ ਨੂੰ ਸੁਨੇਹਾ ਦਿੱਤਾ ਕਿ ਧੀਆਂ ਅਤੇ ਪੁੱਤਰ ਇੱਕ ਬਰਾਬਰ ਹਨ। ਏ.ਡੀ.ਸੀ. ਨੇ ਨਵ-ਜੰਮੀਆਂ ਬੱਚੀਆਂ ਦੀਆਂ ਮਾਵਾਂ ਨੂੰ ਆਪਣੇ ਪਰਿਵਾਰ ਦੀ ਦੇਖਭਾਲ ਦੇ ਨਾਲ-ਨਾਲ ਆਪਣੀ ਸਿਹਤ ਵੱਲ ਵੀ ਵਿਸ਼ੇਸ ਧਿਆਨ ਦੇਣ ਲਈ ਕਿਹਾ। ਉਨ੍ਹਾਂ ਨੇ ਨਵ-ਜਨਮੀਆਂ ਬੇਟੀਆਂ ਦੀਆਂ ਮਾਵਾਂ ਨੂੰ ਕੰਬਲ ਅਤੇ ਕਿੱਟਾਂ ਆਦਿ ਦੇ ਕੇ ਸਨਮਾਨਿਤ ਕੀਤਾ। ਇਸ ਉਪਰੰਤ ਬੱਚੀਆਂ ਨੇ ਗਿੱਧਾ ਤੇ ਸੱਭਿਆਚਾਰਕ ਪ੍ਰਰੋਗਰਾਮ ਵੀ ਪੇਸ਼ ਕੀਤਾ।