ਪੱਤਰ ਪੇ੍ਰਕ, ਦੇਵੀਗੜ੍ਹ :ਯੂਥ ਵੈਲਫੇਅਰ ਆਰਗੇਨਾਈਜੇਸ਼ਨ ਦੇਵੀਗੜ੍ਹ ਵਲੋਂ ਚੇਅਰਮੈਨ ਰਿੰਕੂ ਮਿੱਤਲ ਦੀ ਅਗਵਾਈ ਹੇਠ ਲੋਹੜੀ ਦਾ ਤਿਓਹਾਰ ਮਨਾਇਆ ਗਿਆ। ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਹਲਕਾ ਇੰਚਾਰਜ ਕਾਂਗਰਸ ਹਰਿੰਦਰਪਾਲ ਸਿੰਘ ਹੈਰੀਮਾਨ ਪਹੁੰਚੇ, ਜਿਨ੍ਹਾਂ ਨੇ ਲੋਹੜੀ ਸੇਕ ਕੇ ਲੋਹੜੀ ਦਾ ਆਨੰਦ ਮਾਣਿਆ। ਉਨ੍ਹਾਂ ਇਲਾਕਾ ਨਿਵਾਸੀਆਂ ਨੂੰ ਲੋਹੜੀ ਦੀਆਂ ਵਧਾਈਆਂ ਵੀ ਦਿੱਤੀਆਂ। ਇਸ ਦੌਰਾਨ ਆਰਗੇਨਾਈਜੇਸ਼ਨ ਦੇ ਚੇਅਰਮੈਨ ਨੇ ਰਿੰਕੂ ਮਿੱਤਲ ਨੇ ਆਏ ਹੋਏ ਮਹਿਮਾਨਾ ਦਾ ਸਵਾਗਤ ਕੀਤਾ। ਇਸ ਮੌਕੇ ਭੰਗੜਾ ਆਦਿ ਪਾ ਕੇ ਖੂਬ ਆਨੰਦ ਮਾਣਿਆ ਗਿਆ। ਇਸ ਮੌਕੇ ਜੋਗਿੰਦਰ ਸਿੰਘ ਕਾਕੜਾ, ਜੀਤ ਸਿੰਘ ਮੀਰਾਂਪੁਰ ਚੇਅਰਮੈਨ, ਗੁਰਮੇਲ ਸਿੰਘ ਫਰੀਦਪੁਰ, ਰਮੇਸ਼ ਲਾਂਬਾ, ਸੰਜੇ ਸਿੰਗਲਾ ਪ੍ਰਧਾਨ, ਸ਼ੰਮੀ, ਲੱਖਾ ਸਿੰਘ, ਗੁਰੀ ਜਲਾਲਾਬਾਦ, ਸੋਨੀ ਨਿਜ਼ਾਮਪੁਰ ਆਦਿ ਵੀ ਮੌਜੂਦ ਸਨ।