ਪੱਤਰ ਪ੫ੇਰਕ,ਮੰਡੀ ਗੋਬਿੰਦਗੜ੍ਹ: ਭਾਰਤ ਵਿਕਾਸ ਪ੫ੀਸ਼ਦ ਸ਼ਾਖਾ ਮੰਡੀ ਗੋਬਿੰਦਗੜ੍ਹ ਵੱਲੋਂ ਸਥਾਨਕ ਕਮਿਊਨਿਟੀ ਸੈਂਟਰ ਵਿੱਚ ਲੋਹੜੀ ਦਾ ਤਿਉਹਾਰ ਮਨਾਇਆ ਗਿਆ। ਇਸ 'ਚ ਕੌਂਸਲਰ ਹਰਪ੍ਰੀਤ ਸਿੰਘ ਪਿੰ੍ਰਸ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਤਿਉਹਾਰ ਦੀ ਸ਼ੁਰੂਆਤ ਕੌਂਸਲਰ ਹਰਪ੍ਰੀਤ ਸਿੰਘ ਨੇ ਭਾਰਤ ਮਾਤਾ ਦੀ ਫ਼ੋਟੋ ਅੱਗੇ ਫੁੱਲ ਭੇਟ ਕਰਕੇ ਤੇ ਜੋਤ ਜਲਾ ਕੇ ਕੀਤਾ ਤੇ ਲੋਹੜੀ ਦੀ ਧੂਣੀ ਨੂੰ ਬਾਲ ਕੇ ਪੂਜਾ-ਪਾਠ ਕੀਤਾ। ਪ੫ੀਸ਼ਦ ਸਕੱਤਰ ਵਰਿੰਦਰ ਸਿੰਘ ਨੇ ਪ੫ੀਸ਼ਦ ਦੁਆਰਾ ਕੀਤੇ ਜਾ ਰਹੇ ਸਮਾਜ ਸੇਵੀ ਕਾਰਜਾਂ ਦੀ ਆਏ ਹੋਏ ਮਹਿਮਾਨਾਂ ਨੂੰ ਜਾਣਕਾਰੀ ਦਿੱਤੀ। ਇਸ ਮੌਕੇ ਮਹਾਂਦੇਵ ਡਾਂਸ ਤੇ ਫਿਟਨਸ ਅਕੈਡਮੀ ਦੇ ਬੱਚਿਆਂ ਨੇ ਕਵਿਤਾ ਦੇ ਗਾਇਨ ਤੇ ਭੰਗੜਾ ਪੇਸ਼ ਕੀਤਾ। ਇਸ ਮੌਕੇ ਮੀਤ ਪ੍ਰਧਾਨ ਗੋਪਾਲ ਕਿ੍ਰਸ਼ਨ ਬਾਂਸਲ, ਅਮਿਤ ਗੁਪਤਾ, ਸੰਜੇ ਗਰਗ, ਪੈ੍ਰੱਸ ਸਕੱਤਰ ਵਿਵੇਕ ਸਿੰਗਲਾ, ਅਸ਼ੋਕ ਜਿੰਦਲ, ਰਜਨੀਸ਼ ਗੁਪਤਾ, ਦਲੀਪ ਗੁਪਤਾ, ਨਿਵੋਦ ਗੋਇਲ,ਵਿਮਲ ਕਾਕਡੀਆ, ਪ੍ਰਕਾਸ਼ ਚੰਦ ਗਰਗ, ਸੱਜਣ ਗੋਇਲ, ਪਰਵੀਨ ਜੈਨ, ਅਰੁਣ ਮਡਕਨ ਤੋਂ ਇਲਾਵਾ ਸ਼ਹਿਰ ਵਾਸੀ ਮੌਜੂਦ ਸਨ।