ਪੱਤਰ ਪੇ੍ਰਕ, ਰਾਜਪੁਰਾ : ਇਥੋਂ ਦੀ ਨਵਯੁੱਗ ਕਲੋਨੀ ਦੇ ਕਮਿਉੂਨਿਟੀ ਹਾਲ ਵਿਖੇ ਨਵਯੁੱਗ ਕਲੋਨੀ ਵੈਲਫੇਅਰ ਫੋਰਮ ਦੇ ਮੈਂਬਰਾਂ ਤੇ ਮੁਹੱਲਾ ਨਿਵਾਸੀਆਂ ਵੱਲੋਂ ਸਾਂਝੇ ਤੌਰ 'ਤੇ ਲੋਹੜੀ ਮਨਾ ਕੇ ਇੱਕ ਨਵੀਂ ਪਿਰਤ ਪਾਈ। ਇਸ ਮੌਕੇ ਕਲੋਨੀ ਦੇ ਸੀਨੀਅਰ ਸਿਟੀਜ਼ਨ ਰਤਨ ਸਿੰਘ, ਬਲਬੀਰ ਸਿੰਘ ਵਾਲੀਆ, ਸੁਰਜੀਤ ਸਿੰਘ ਕਾਮਰੇਡ ਅਤੇ ਸੋਮ ਨਾਥ ਬਾਂਸਲ ਨੇ ਕਿਹਾ ਕਿ ਨੌਜਵਾਲਾਂ ਵੱਲੋਂ ਕੀਤਾ ਗਿਆ ਇਹ ਉਪਰਾਲਾ ਬਹੁਤ ਹੀ ਸ਼ਲਾਘਾਯੋਗ ਹੈ। ਇਸ ਮੌਕੇ ਸੀਨੀਅਰ ਸਿਟੀਜ਼ਨਜ਼ ਨੇ 'ਬਹਿ ਕੇ ਦੇਖ ਜਵਾਨਾਂ ਬਾਬੇ ਭੰਗੜਾ ਪਾਉਂਦੇ ਨੇ' ਗੀਤ 'ਤੇ ਵੀ ਮਿਲ ਜੁਲ ਕੇ ਭੰਗੜਾ ਪਾਇਆ। ਇਸ ਸਮਾਗਮ ਵਿੱਚ ਉਚੇਚੇ ਤੌਰ 'ਤੇ ਵਾਰਡ ਦੇ ਸਮਾਜ ਸੇਵੀ ਸੰਜੀਵ ਗੋਇਲ ਅਤੇ ਨੀਰਜ ਗੋਇਲ ਨੇ ਕਮਿਊਨਿਟੀ ਹਾਲ ਵਿਖੇ 10 ਬੈਠਣ ਵਾਲੀਆਂ ਕੁਰਸੀਆਂ ਵੀ ਲੋਹੜੀ ਮੌਕੇ ਯਾਦਗਾਰ ਵੱਜੋਂ ਭੇਂਟ ਕੀਤੀਆਂ। ਇਸ ਦੌਰਾਨ ਲਖਵਿੰਦਰ ਸਿੰਘ ਲੱਖੀ, ਸ਼ਿਵ ਸਿੰਘ ਤੇਜੇ, ਸ਼ਮਸ਼ੇਰ ਸਿੰਘ ਸ਼ੇਰਾ, ਵਿਕਾਸ ਗੋਇਲ ਵਿੱਕੀ, ਮਦਨ ਲਾਲ ਮੱਦੀ, ਰਵੇਲ ਸਿੰਘ ਕਾਲਾ, ਨਵਦੀਪ ਸਿੰਘ ਚਾਨੀ, ਹਰਕਮਲ ਸਿੰਘ ਟਿੰਕੂ, ਦੀਦੀ ਸੁਖਵਿੰਦਰ ਕੌਰ, ਅਮਰਜੀਤ ਸਿੰਘ ਲਿੰਕਨ ਨੇ ਕਿਹਾ ਕਿ ਕਲੋਨੀ ਨਿਵਾਸੀਆਂ ਦੇ ਲਈ ਕਮਿਊਨਿਟੀ ਹਾਲ ਵਿੱਚ ਕਰਵਾਏ ਜਾਣ ਵਾਲੇ ਪ੍ਰਰੋਗਰਾਮ ਆਪਸੀ ਭਾਈਚਾਰਕ ਸਾਂਝ ਦੇ ਪ੍ਰਤੀਕ ਹਨ ਇਸ ਲਈ ਸਾਰੇ ਪਰਿਵਾਰਾਂ ਵੱਲੋਂ ਵਧ ਚੜ੍ਹ ਕੇ ਸਹਿਯੋਗ ਮਿਲ ਰਿਹਾ ਹੈ। ਇਸ ਮੌਕੇ ਮੰਚ ਸੰਚਾਲਨ ਦੀ ਭੂਮਿਕਾ ਰਾਜਿੰਦਰ ਸਿੰਘ ਚਾਨੀ ਸਮਾਜ ਸੇਵੀ ਨੇ ਨਿਭਾਈ ਅਤੇ ਸਾਰੇ ਆਏ ਹੋਏ ਮਹਿਮਾਨਾਂ ਅਤੇ ਪਰਿਵਾਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਅਮਨਦੀਪ ਸਿੰਘ ਚਾਨੀ, ਕਰਨ ਕੁਮਾਰ ਬਾਵਾ, ਗੁਰਦੀਪ ਸਿੰਘ ਤੇਜੇ, ਪ੍ਰਰੋ. ਮਨਦੀਪ ਸਿੰਘ, ਦਵਿੰਦਰ ਸਿੰਘ ਨੀਟੂ, ਬਲਵਿੰਦਰ ਸੋਨੀ, ਕਰਨਪ੍ਰਰੀਤ ਸਿੰਘ, ਰਘਬੀਰ ਸਿੰਘ ਬੱਬੂ, ਵਿਕਰਮ ਗੋਇਲ, ਗੁਰਵਿੰਦਰ ਸਿੰਘ ਦੁਬਈ ਵਾਲੇ, ਨੀਲ ਕਮਲ ਸਿੰਘ, ਕਮਲਜੀਤ ਸਿੰਘ ਤੇਜੇ, ਰਮਨਦੀਪ ਸਿੰਘ ਚਾਨੀ, ਦਰਸ਼ਨ ਕੁਮਾਰ, ਅਤੇ ਹੋਰ ਵੀ ਪਤਵੰਤੇ ਸੱਜਣ ਹਾਜ਼ਰ ਸਨ।